-ਜ਼ਿਆਦਾਤਰ ਕਮੇਟੀਆਂ ਨੇ ਗਠਨ

-ਜ਼ਿਆਦਾਤਰ ਕਮੇਟੀਆਂ ਨੇ ਗਠਨ ਦੇ ਇਕ ਸਾਲ ਬਾਅਦ ਵੀ ਕੋਈ ਮੀਟਿੰਗ ਨਹੀਂ ਕੀਤੀ
- ਐਡਹਾਕ ਕਮੇਟੀਆਂ ਸਾਰੇ ਬ੍ਰਾਂਚਾਂ ਦੇ ਕੰਮਾਂ ’ਚ ਸੁਧਾਰ ਲਈ ਦਿੰਦੀਆਂ ਹਨ ਸੁਝਾਅ
ਜਾਸ, ਜਲੰਧਰ : ਨਗਰ ਨਿਗਮ ਦੀਆਂ 36 ’ਚੋਂ ਬਹੁਤ ਸਾਰੀਆਂ ਐਡਹਾਕ ਕਮੇਟੀਆਂ ਦੀ ਕਾਰਗੁਜ਼ਾਰੀ ਸਿਫਰ ਹੈ। 30 ਕਮੇਟੀਆਂ ਨੇ ਗਠਨ ਦੇ ਇਕ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਮੀਟਿੰਗ ਨਹੀਂ ਕੀਤੀ ਹੈ। ਕਮੇਟੀਆਂ ਵੱਖ-ਵੱਖ ਬ੍ਰਾਂਚਾਂ ਦੇ ਕੰਮਾਂ ਨੂੰ ਸੁਚਾਰੂ ਬਣਾਉਣ ਲਈ ਗਠਿਤ ਕੀਤੀਆਂ ਜਾਂਦੀਆਂ ਹਨ ਪਰ ਜ਼ਿਆਦਾਤਰ ਕਮੇਟੀਆਂ ਟੀਚਾ ਹਾਸਲ ’ਚ ਅਸਫਲ ਸਾਬਤ ਹੋਈਆਂ ਹਨ। ਚਾਰ-ਪੰਜ ਕਮੇਟੀਆਂ ਨੇ ਹੀ ਕੁਝ ਹੱਦ ਤੱਕ ਕੰਮ ਕੀਤਾ ਹੈ, ਜਿਸ ਨਾਲ ਇਨ੍ਹਾਂ ਦੀ ਹੋਂਦ 'ਤੇ ਸਵਾਲ ਉੱਠਣ ਲੱਗੇ ਹਨ। ਇਨ੍ਹਾਂ ’ਚ ਬਿਲਡਿੰਗ ਐਂਡ ਰੋਡਜ਼, ਬਿਲਡਿੰਗ ਬ੍ਰਾਂਚ, ਆਪ੍ਰੇਸ਼ਨ ਐਂਡ ਮੈਨਟੇਨੈਂਸ, ਲਾਈਟ ਬ੍ਰਾਂਚ ਅਤੇ ਪ੍ਰਾਪਰਟੀ ਟੈਕਸ ਐਡਹਾਕ ਕਮੇਟੀਆਂ ਸ਼ਾਮਲ ਹਨ।
ਆਮ ਤੌਰ 'ਤੇ ਨਗਰ ਨਿਗਮ ’ਚ 14 ਤੋਂ 15 ਕਮੇਟੀਆਂ ਹੁੰਦੀਆਂ ਹਨ ਪਰ ਇਸ ਵਾਰ ਸੱਤਾਧਾਰੀ ਪਾਰਟੀ ਦੇ ਸਾਰੇ ਕੌਂਸਲਰਾਂ ਨੂੰ ਖੁਸ਼ ਕਰਨ ਲਈ 36 ਕਮੇਟੀਆਂ ਦਾ ਗਠਨ ਕੀਤਾ ਗਿਆ। ਪਹਿਲਾਂ 20 ਕਮੇਟੀਆਂ ਬਣਾਈਆਂ ਗਈਆਂ ਪਰ ਜਦੋਂ ਕੌਂਸਲਰ ਨਾਰਾਜ਼ ਹੋਏ ਤਾਂ 16 ਹੋਰ ਕਮੇਟੀਆਂ ਬਣਾਈਆਂ ਗਈਆਂ।
---
ਬਿਲਡਿੰਗ ਐਂਡ ਰੋਡਜ਼ ਐਡਹਾਕ ਕਮੇਟੀ
ਚੇਅਰਮੈਨ : ਹਰਜਿੰਦਰ ਸਿੰਘ ਲਾਡਾ
ਇਸ ਕਮੇਟੀ ਦੀਆਂ ਦੋ-ਤਿੰਨ ਮੀਟਿੰਗਾਂ ਹੋਈਆਂ ਹਨ ਪਰ ਨਤੀਜਾ ਕੋਈ ਖਾਸ ਨਹੀਂ ਰਿਹਾ। ਸਿਰਫ ਕੁਝ ਮੁੱਦੇ ਉਠਾਏ ਗਏ ਹਨ, ਜਦਕਿ ਸ਼ਹਿਰ ਵਿਚ ਬਣ ਰਹੀਆਂ ਕਈ ਸੜਕਾਂ ਦੀ ਗੁਣਵੱਤਾ ਬਾਰੇ ਗੱਲ ਨਹੀਂ ਹੋਈ ਤੇ ਨਾ ਹੀ ਕਮੇਟੀ ਨੇ ਫੀਲਡ ਵਿਚ ਜਾਂਚ ਕੀਤੀ। ਕਈ ਸੜਕਾਂ ਬਣਦੇ ਹੀ ਟੁੱਟ ਗਈਆਂ ਪਰ ਕਮੇਟੀ ਨੇ ਕੋਈ ਕਦਮ ਨਹੀਂ ਉਠਾਇਆ। ਕਮੇਟੀ ਦਾ ਕੰਮ ਸੜਕ ਨਿਰਮਾਣ ਵਿਚ ਗੁਣਵੱਤਾ ’ਚ ਸੁਧਾਰ ਕਰਨਾ ਹੈ, ਪਰ ਇਹ ਨਹੀਂ ਦਿਖਾਈ ਦਿੱਤਾ।
---
ਬਿਲਡਿੰਗ ਬ੍ਰਾਂਚ ਐਡਹਾਕ ਕਮੇਟੀ
ਚੇਅਰਮੈਨ : ਅਸ਼ਵਨੀ ਅਗਰਵਾਲ
ਇਸ ਕਮੇਟੀ ਦੀਆਂ ਵੀ ਪਹਿਲਾਂ ਤਿੰਨ-ਚਾਰ ਮੀਟਿੰਗਾਂ ਹੋਈਆਂ ਤੇ ਕਈ ਮਾਮਲੇ ਉਠਾਏ ਗਏ। ਸ਼ਹਿਰ ’ਚ ਨਾਜਾਇਜ਼ ਕਾਲੋਨੀਆਂ ਤੇ ਨਿਰਮਾਣ ਦਾ ਮਾਮਲਾ ਵੀ ਉਠਿਆ ਪਰ ਪਿਛਲੇ ਕੁਝ ਮਹੀਨਿਆਂ ਤੋਂ ਮੀਟਿੰਗ ਨਹੀਂ ਹੋਈ। ਹਾਲਾਂਕਿ ਪਹਿਲਾਂ ਹੋਈਆਂ ਮੀਟਿੰਗਾਂ ਦੇ ਨਤੀਜੇ ਵਜੋਂ ਨਾਜਾਇਜ਼ ਕਾਲੋਨੀਆਂ ਤੇ ਇਮਾਰਤਾਂ ਖ਼ਿਲਾਫ਼ ਕਾਰਵਾਈ ਦੀ ਯੋਜਨਾ ਚੱਲ ਰਹੀ ਹੈ। ਖਾਸ ਤੌਰ 'ਤੇ ਰੈਗੂਲਰਾਈਜ਼ੇਸ਼ਨ ਪਾਲਿਸੀ ਤਹਿਤ ਕਾਲੋਨੀਆਂ ਨੂੰ ਮਨਜ਼ੂਰੀ ਦੇਣ ਲਈ ਅਰਜ਼ੀ ਦੇ ਕੇ ਬਕਾਇਆ ਰਕਮ ਨਾ ਦੇਣ ਵਾਲੇ ਕਾਲੋਨਾਈਜ਼ਰਾਂ 'ਤੇ ਕਾਰਵਾਈ ਦੀ ਪ੍ਰਕਿਰਿਆ ਚੱਲ ਰਹੀ ਹੈ। ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ।
--
ਆਪ੍ਰੇਸ਼ਨ ਐਂਡ ਮੈਨਟੇਨੈਂਸ ਐਡਹਾਕ ਕਮੇਟੀ
ਚੇਅਰਪਰਸਨ : ਰਮਨਦੀਪ ਕੌਰ ਬਾਲੀ
ਇਸ ਕਮੇਟੀ ਦੀਆਂ ਦੋ-ਤਿੰਨ ਮੀਟਿੰਗਾਂ ਹੋਈਆਂ ਹਨ। ਇਹ ਕਮੇਟੀ ਸੀਵਰੇਜ-ਪਾਣੀ ਨਾਲ ਜੁੜੇ ਬ੍ਰਾਂਚ ਦੇ ਕੰਮਾਂ ਨੂੰ ਬਿਹਤਰ ਕਰ ਸਕਦੀ ਹੈ। ਇਸੇ ਕੰਮ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ। ਕਮੇਟੀ ਸੀਵਰੇਜ ਜਾਮ ਤੇ ਸਾਫ਼ ਪਾਣੀ ਦੀ ਸਪਲਾਈ ਦੇ ਕੰਮ ਨੂੰ ਬਿਹਤਰ ਨਹੀਂ ਕਰ ਸਕੀ। ਟਿਊਬਵੈੱਲਾਂ ਦਾ ਰੱਖ-ਰਖਾਅ ਕਰਨ ਵਿਚ ਕੰਮ ਨਹੀਂ ਹੋਇਆ।
---
ਹੈਲਥ ਬ੍ਰਾਂਚ ਐਡਹਾਕ ਕਮੇਟੀ
ਚੇਅਰਪਰਸਨ : ਸੁਨੀਤਾ ਟਿਕਾ
ਇਸ ਕਮੇਟੀ ਦੀ ਇਕ ਮੀਟਿੰਗ ਹੋਈ ਹੈ। ਇਹ ਕਮੇਟੀ ਸ਼ਹਿਰ ’ਚ ਕੂੜਾ ਚੁੱਕਣ ਤੇ ਸਫਾਈ ਦੇ ਕੰਮ ਨੂੰ ਦੇਖਦੀ ਹੈ। ਇਕ ਦਿਨ ਕੰਮ ਬੰਦ ਹੋ ਜਾਵੇ ਤਾਂ ਪੂਰਾ ਸ਼ਹਿਰ ਪਰੇਸ਼ਾਨ ਹੋ ਜਾਂਦਾ ਹੈ। ਸ਼ਹਿਰ ’ਚੋਂ ਕੂੜਾ ਚੁੱਕਣ ਦਾ ਕੰਮ ਤਾਂ ਠੀਕ ਚੱਲ ਰਿਹਾ ਹੈ ਪਰ ਇਸ ਵਿਚ ਕਮੇਟੀ ਦੀ ਭੂਮਿਕਾ ਨਜ਼ਰ ਨਹੀਂ ਆਉਂਦੀ। ਠੇਕੇਦਾਰਾਂ ਦੇ ਕੰਮਾਂ ’ਚ ਵੀ ਗੜਬੜੀ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ ਪਰ ਕਮੇਟੀ ਨੇ ਕੋਈ ਸੁਝਾਅ ਨਹੀਂ ਦਿੱਤਾ।
---
ਲਾਈਟ ਬ੍ਰਾਂਚ ਐਡਹਾਕ ਕਮੇਟੀ
ਚੇਅਰਮੈਨ : ਅਮਿਤ ਢੱਲ
ਇਸ ਕਮੇਟੀ ਨੇ ਆਪਣੀਆਂ ਦੋ-ਤਿੰਨ ਮੀਟਿੰਗਾਂ ’ਚ ਅਧਿਕਾਰੀਆਂ ਨੂੰ ਜੋ ਸੁਝਾਅ ਦਿੱਤੇ ਉਨ੍ਹਾਂ 'ਤੇ ਅਮਲ ਨਹੀਂ ਹੋਇਆ। ਇਸ ਕਾਰਨ ਚੇਅਰਮੈਨ ਨਾਰਾਜ਼ ਵੀ ਹਨ। ਅਜਿਹਾ ਵੀ ਚਰਚਾ ਹੈ ਕਿ ਚੇਅਰਮੈਨ ਆਪਣਾ ਅਹੁਦਾ ਛੱਡਣਾ ਚਾਹੁੰਦੇ ਹਨ, ਕਿਉਂਕਿ ਸਬੰਧਤ ਬ੍ਰਾਂਚ ਦੇ ਅਧਿਕਾਰੀ ਸਟ੍ਰੀਟ ਲਾਈਟ ਪ੍ਰਬੰਧ ਨੂੰ ਸੁਧਾਰਨ ਲਈ ਕੰਮ ਨਹੀਂ ਕਰ ਰਹੇ। ਨਗਰ ਨਿਗਮ ਦੀ ਇਸ ਬ੍ਰਾਂਚ ਦੇ ਕੰਮ ਦੀਆਂ ਸ਼ਿਕਾਇਤਾਂ ਸਭ ਤੋਂ ਵੱਧ ਹਨ।
---
ਤਹਿਬਾਜ਼ਾਰੀ ਬ੍ਰਾਂਚ ਐਡਹਾਕ ਕਮੇਟੀ
ਚੇਅਰਮੈਨ : ਮੁਕੇਸ਼ ਸੇਠੀ
ਇਸ ਕਮੇਟੀ ਦੀ ਇਕ ਵੀ ਮੀਟਿੰਗ ਨਹੀਂ ਹੋਈ ਹੈ। ਸ਼ਹਿਰ ’ਚ ਸੜਕਾਂ ਤੋਂ ਕਬਜ਼ੇ ਨਹੀਂ ਹਟਾਏ ਜਾ ਰਹੇ। ਇਸ ਨਾਲ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ। ਨਗਰ ਨਿਗਮ ਨੂੰ 20 ਕਰੋੜ ਰੁਪਏ ਦੀ ਆਮਦਨ ਹੋ ਸਕਦੀ ਹੈ ਪਰ ਨਗਰ ਨਿਗਮ ਨੂੰ ਸਿਰਫ 1.5 ਕਰੋੜ ਰੁਪਏ ਹੀ ਮਿਲ ਰਹੇ ਹਨ। ਨਵੇਂ ਸਟ੍ਰੀਟ ਵੈਂਡਿੰਗ ਜ਼ੋਨ ਸਥਾਪਿਤ ਕਰਨੇ ਹਨ। ਰੇਹੜੀਆਂ 'ਤੇ ਕਿਊਆਰ ਕੋਡ ਲਾਉਣੇ ਹਨ, ਜਿਸ ਨਾਲ ਆਮਦਨ ਵਧੇਗੀ।
---
ਐਡਵਰਟਾਈਜ਼ਮੈਂਟ ਐਡਹਾਕ ਕਮੇਟੀ
ਚੇਅਰਪਰਸਨ : ਅਰੁਣਾ ਅਰੋੜਾ
ਇਸ ਕਮੇਟੀ ਦੀ ਇਕ ਵੀ ਮੀਟਿੰਗ ਨਹੀਂ ਹੋਈ ਹੈ। ਕਰੀਬ 10 ਸਾਲ ਤੋਂ ਰੁਕੇ ਇਸ਼ਤਿਹਾਰ ਦੇ ਠੇਕੇ ਦਾ ਕੰਮ ਅਜੇ ਤੱਕ ਨਹੀਂ ਹੋਇਆ। ਠੇਕੇਦਾਰ ਹਰ ਸਾਲ ਨਗਰ ਨਿਗਮ ਨੂੰ 13.71 ਕਰੋੜ ਰੁਪਏ ਦੇਵੇਗਾ। ਹਾਲਾਂਕਿ ਸ਼ਹਿਰ ’ਚ ਨਾਜਾਇਜ਼ ਇਸ਼ਤਿਹਾਰ ਲਾਏ ਜਾ ਰਹੇ ਹਨ। ਅਜਿਹੇ ਹਾਲਾਤ ’ਚ ਠੇਕੇਦਾਰ ਨੂੰ ਨੁਕਸਾਨ ਹੋ ਸਕਦਾ ਹੈ। ਨਾਜਾਇਜ਼ ਬੋਰਡਾਂ ਤੇ ਬੈਨਰਾਂ ਨਾਲ ਸ਼ਹਿਰ ਦੀ ਖੂਬਸੂਰਤੀ ਵੀ ਵਿਗੜ ਰਹੀ ਹੈ।
---
ਡਾਗ ਕੰਪਾਊਂਡ ਐਡਹਾਕ ਕਮੇਟੀ
ਚੇਅਰਪਰਸਨ : ਮਨਮੀਤ ਕੌਰ
ਇਹ ਕਮੇਟੀ ਲੋਕਾਂ ਨੂੰ ਰਾਹਤ ਦੇ ਸਕਦੀ ਹੈ। ਸ਼ਹਿਰ ’ਚ ਆਵਾਰਾ ਕੁੱਤਿਆਂ ਕਾਰਨ ਲੋਕ ਪਰੇਸ਼ਾਨ ਹਨ। ਰੋਜ਼ਾਨਾ ਕਰੀਬ 40 ਲੋਕ ਆਵਾਰਾ ਕੁੱਤਿਆਂ ਦਾ ਸ਼ਿਕਾਰ ਬਣਦੇ ਹਨ। ਆਵਾਰਾ ਕੁੱਤਿਆਂ ਦੇ ਆਪ੍ਰੇਸ਼ਨ ਦਾ ਪ੍ਰੋਜੈਕਟ ਸੁਸਤ ਚੱਲ ਰਿਹਾ ਹੈ। ਇਸ ਕਮੇਟੀ ਦਾ ਸਰਗਰਮ ਹੋਣਾ ਜ਼ਰੂਰੀ ਹੈ, ਕਿਉਂਕਿ ਇਹ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ। ਜੇ ਕਮੇਟੀ ਕੰਮ ਕਰਦੀ ਹੈ ਤਾਂ ਪ੍ਰੋਜੈਕਟ ਦੀ ਖਾਮੀਆਂ ਦੂਰ ਹੋ ਸਕਦੀਆਂ ਹਨ ਤੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ।
---
ਪ੍ਰਾਪਰਟੀ ਟੈਕਸ ਐਡਹਾਕ ਕਮੇਟੀ:
ਚੇਅਰਮੈਨ : ਜਤਿਨ ਗੁਲਾਟੀ
ਇਹ ਕਮੇਟੀ ਸਭ ਤੋਂ ਵੱਧ ਆਮਦਨੀ ਦੇਣ ’ਚ ਸਮਰੱਥ ਹੈ ਤੇ ਆਮਦਨ ਦਾ ਵੱਡਾ ਸਰੋਤ ਹੈ। ਚੇਅਰਮੈਨ ਨੇ ਤਿੰਨ-ਚਾਰ ਮੀਟਿੰਗਾਂ ਕੀਤੀਆਂ ਹਨ ਪਰ ਪਿਛਲੇ 6 ਮਹੀਨਿਆਂ ਤੋਂ ਕੋਈ ਮੀਟਿੰਗ ਨਹੀਂ ਹੋਈ। ਉਨ੍ਹਾਂ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਜੇ ਇਹ ਕਮੇਟੀ ਸਰਗਰਮ ਰਹੇ ਤਾਂ ਨਗਰ ਨਿਗਮ ਨੂੰ ਪ੍ਰਾਪਰਟੀ ਟੈਕਸ ਬ੍ਰਾਂਚ ਤੋਂ ਸਭ ਤੋਂ ਵੱਧ ਮਾਲੀਆ ਮਿਲ ਸਕਦਾ ਹੈ। 50 ਫੀਸਦ ਲੋਕ ਟੈਕਸ ਨਹੀਂ ਦੇ ਰਹੇ, ਕਾਰੋਬਾਰੀ ਇਮਾਰਤਾਂ ਤੋਂ ਟੈਕਸ ਘੱਟ ਆਉਣ ਦੀਆਂ ਸ਼ਿਕਾਇਤਾਂ ਹਨ, ਆਡਿਟ ਦੀ ਜ਼ਰੂਰਤ ਹੈ। ਇਸ ਕਮੇਟੀ ਦਾ ਸਰਗਰਮ ਹੋਣਾ ਜ਼ਰੂਰੀ ਹੈ।
---
ਰੋਡ ਸਵੀਪਿੰਗ ਐਡਹਾਕ ਕਮੇਟੀ
ਚੇਅਰਪਰਸਨ : ਸੱਤਿਆ ਦੇਵੀ
ਇਕ ਵੀ ਮੀਟਿੰਗ ਨਹੀਂ ਹੋਈ।
---
ਸੁਪਰ ਸਕਸ਼ਨ ਐਡਹਾਕ ਕਮੇਟੀ
ਚੇਅਰਪਰਸਨ : ਪਰਵੀਨ ਵਾਸਨ
ਇਕ ਵੀ ਮੀਟਿੰਗ ਨਹੀਂ ਹੋਈ।
---
ਚੁਣੌਤੀ : ਸ਼ਹਿਰ ਦੇ ਕਈ ਇਲਾਕਿਆਂ ਵਿਚ ਸੀਵਰੇਜ ਠਪ, ਸੁਪਰ ਸਕਸ਼ਨ ਮਸ਼ੀਨ ਦੇ ਠੇਕੇ 'ਤੇ ਕਰੋੜਾਂ ਖਰਚ ਕਰਨ ਦੀ ਤਿਆਰੀ, ਇਸ ਦੀ ਮਾਨੀਟਰਿੰਗ ਜ਼ਰੂਰੀ ਹੈ।
---
ਵਰਕਸ਼ਾਪ ਬ੍ਰਾਂਚ ਐਡਹਾਕ ਕਮੇਟੀ
ਚੇਅਰਮੈਨ: ਗੁਰਮਿੰਦਰ ਸਿੰਘ
ਇਕ ਵੀ ਮੀਟਿੰਗ ਨਹੀਂ ਹੋਈ।
---
ਐਕਸ਼ਨ ਐਡ ਐਡਹਾਕ ਕਮੇਟੀ
ਚੇਅਰਪਰਸਨ : ਸ਼ਬਨਮ ਦੁੱਗਲ
ਇਕ ਵੀ ਮੀਟਿੰਗ ਨਹੀਂ ਹੋਈ।
---
ਪਬਲਿਕ ਰਿਲੇਸ਼ਨਜ਼ ਐਡਹਾਕ ਕਮੇਟੀ
ਚੇਅਰਮੈਨ : ਅਮਰਦੀਪ ਸੰਦਲ ਕੀਨੂ
ਇਕ ਵੀ ਮੀਟਿੰਗ ਨਹੀਂ ਹੋਈ।
---
ਫਾਇਰ ਬ੍ਰਿਗੇਡ ਐਡਹਾਕ ਕਮੇਟੀ
ਚੇਅਰਪਰਸਨ : ਦੇਵਿੰਦਰ ਪਾਲ ਕੌਰ
ਇਕ ਵੀ ਮੀਟਿੰਗ ਨਹੀਂ ਹੋਈ।
---
ਬਾਇਓ ਵੈਸਟ ਪ੍ਰੋਗਰਾਮ ਐਡਹਾਕ ਕਮੇਟੀ
ਚੇਅਰਪਰਸਨ : ਅਨੂਪ ਕੌਰ
ਇਕ ਵੀ ਮੀਟਿੰਗ ਨਹੀਂ ਹੋਈ।
---
ਇੰਪਲਾਈਜ਼ ਵੈੱਲਫੇਅਰ ਐਡਹਾਕ ਕਮੇਟੀ
ਚੇਅਰਪਰਸਨ : ਬਲਜਿੰਦਰ ਕੌਰ
ਇਕ ਵੀ ਮੀਟਿੰਗ ਨਹੀਂ ਹੋਈ।
---
ਐੱਮਆਰਐੱਫ ਸੈਂਟਰ ਐਡਹਾਕ ਕਮੇਟੀ
ਚੇਅਰਪਰਸਨ: ਸੁਲੇਖਾ ਭਗਤ
ਇਕ ਵੀ ਮੀਟਿੰਗ ਨਹੀਂ ਹੋਈ।
---
ਲੈਂਡਸਕੇਪ ਐਂਡ ਬਿਊਟੀਫਿਕੇਸ਼ਨ ਐਡਹਾਕ ਕਮੇਟੀ
ਚੇਅਰਪਰਸਨ : ਵੰਦਨਾ ਤੁਲਸੀ
ਇਕ ਵੀ ਮੀਟਿੰਗ ਨਹੀਂ ਹੋਈ।
---
ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਐਡਹਾਕ ਕਮੇਟੀ
ਚੇਅਰਮੈਨ : ਦੀਪਕ ਸ਼ਾਰਦਾ
ਇਕ ਵੀ ਮੀਟਿੰਗ ਨਹੀਂ ਹੋਈ।
---
ਪਾਰਕਿੰਗ, ਮਲਟੀਲੇਵਲ ਪਾਰਕਿੰਗ ਤੇ ਟਾਊਨ ਹਾਲ ਕਮੇਟੀ
ਚੇਅਰਮੈਨ : ਰੋਮੀ ਵਧਵਾ
ਇਕ ਵੀ ਮੀਟਿੰਗ ਨਹੀਂ ਹੋਈ।
---
ਆਈਸੀਸੀ ਕਮੇਟੀ
ਚੇਅਰਪ੍ਰਸਨ : ਰੂਪਾ ਭਗਤ
ਇਕ ਵੀ ਮੀਟਿੰਗ ਨਹੀਂ ਹੋਈ।
---
ਪ੍ਰਪੋਜ਼ਡ ਬਾਈਪਾਸ ਅਲੌਂਗ ਵਿਦ ਕੈਨਾਲ ਕਮੇਟੀ
ਚੇਅਰਮੈਨ : ਗੁਰਜੀਤ ਸਿੰਘ ਘੁੰਮਣ
ਇਕ ਵੀ ਮੀਟਿੰਗ ਨਹੀਂ ਹੋਈ।
---
ਈ-ਆਫਿਸ ਐਂਡ ਡਿਜੀਟਲਾਈਜ਼ੇਸ਼ਨ ਆਫ ਰਿਕਾਰਡ ਕਮੇਟੀ
ਚੇਅਰਮੈਨ: ਰਾਜ ਕੁਮਾਰ
ਇਕ ਵੀ ਮੀਟਿੰਗ ਨਹੀਂ ਹੋਈ।
---
ਗੈਸ ਪਾਈਪਲਾਈਨ, ਮੋਬਾਈਲ ਟਾਵਰ, ਕੇਬਲ ਨੈੱਟਵਰਕ ਕੇਬਲ ਆਨ ਪੋਲ ਕਮੇਟੀ
ਚੇਅਰਮੈਨ: ਰਾਜੇਸ਼ ਠਾਕੁਰ
ਇਕ ਵੀ ਮੀਟਿੰਗ ਨਹੀਂ ਹੋਈ।
---
ਸਟ੍ਰੀਟ ਵੈਂਡਿੰਗ ਕਮੇਟੀ
ਚੇਅਰਮੈਨ : ਅਵਿਨਾਸ਼
ਇਕ ਵੀ ਮੀਟਿੰਗ ਨਹੀਂ ਹੋਈ।
---
ਮਸ਼ੀਨਰੀ ਪਰਚੇਜ਼ ਕਮੇਟੀ
ਚੇਅਰਪਰਸਨ: ਹਰਸਿਮਰਨ ਕੌਰ
ਇਕ ਵੀ ਮੀਟਿੰਗ ਨਹੀਂ ਹੋਈ।
---
ਹਾਰਟੀਕਲਚਰ ਐਂਡ ਵੈਸਟ ਮੈਨੇਜਮੈਂਟ ਕਮੇਟੀ
ਚੇਅਰਪਰਸਨ : ਨਵਦੀਪ ਕੌਰ
ਇਕ ਵੀ ਮੀਟਿੰਗ ਨਹੀਂ ਹੋਈ।
---
ਨਾਈਟ ਸ਼ੈਲਟਰਸ ਕਮੇਟੀ
ਚੇਅਰਪਰਸ਼ਨ : ਪਿੰਦਰਜੀਤ ਕੌਰ
ਇਕ ਵੀ ਮੀਟਿੰਗ ਨਹੀਂ ਹੋਈ।
---
ਸਪੋਰਟਸ ਹੱਬ ਕਮੇਟੀ
ਚੇਅਰਮੈਨ: ਮਨਮੋਹਨ ਸਿੰਘ ਰਾਜੂ
ਇਕ ਵੀ ਮੀਟਿੰਗ ਨਹੀਂ ਹੋਈ।
---
ਐੱਸਟੀਪੀ ਐਂਡ ਪੰਪਿੰਗ ਸਟੇਸ਼ਨ ਕਮੇਟੀ
ਚੇਅਰਮੈਨ : ਰੋਬਿਨ
ਇਕ ਵੀ ਮੀਟਿੰਗ ਨਹੀਂ ਹੋਈ।
---
ਸੀਐਂਡਡੀ ਕਮੇਟੀ
ਚੇਅਰਮੈਨ : ਰਾਜਿੰਦਰ ਕੁਮਾਰ ਮਿੰਟੂ ਜੁਨੇਜਾ
ਇਕ ਵੀ ਮੀਟਿੰਗ ਨਹੀਂ ਹੋਈ।
---
ਸੀਵਰਮੈਨ ਵੈੱਲਫੇਅਰ ਕਮੇਟੀ
ਚੇਅਰਪਰਸਨ : ਮਨਜੀਤ ਕੌਰ
ਇਕ ਵੀ ਮੀਟਿੰਗ ਨਹੀਂ ਹੋਈ।
--
ਕਾਓ ਸੈੱਸ ਐਂਡ ਸ਼ੈਲਟਰ ਕਮੇਟੀ
ਚੇਅਰਮੈਨ: ਗੁਰਮਿੰਦਰ ਸਿੰਘ
ਇਕ ਵੀ ਮੀਟਿੰਗ ਨਹੀਂ ਹੋਈ।
---
ਫਾਗਿੰਗ ਕਮੇਟੀ
ਚੇਅਰਪਰਸਨ: ਸੁਨੀਤਾ ਰਾਨ
ਇਕ ਮੀਟਿੰਗ ਹੋਈ।
---
ਕਮੇਟੀਆਂ ’ਚ ਕਰਾਂਗੇ ਫੇਰਬਦਲ
ਮੇਅਰ ਵਨੀਤ ਧੀਰ ਵੀ ਇਨ੍ਹਾਂ ਕਮੇਟੀਆਂ ਦੇ ਕੰਮਕਾਜ ਤੋਂ ਸੰਤੁਸ਼ਟ ਨਹੀਂ ਹਨ। ਮੇਅਰ ਦਾ ਕਹਿਣਾ ਹੈ ਕਿ ਕਈ ਕਮੇਟੀਆਂ ’ਚ ਬਦਲਾਅ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਮੇਟੀਆਂ ਨੂੰ ਸਰਗਰਮ ਕੀਤਾ ਜਾਵੇਗਾ ਤਾਂ ਜੋ ਸਾਰੇ ਬ੍ਰਾਂਚਾਂ ਦੇ ਕੰਮਕਾਜ ਵਿਚ ਸੁਧਾਰ ਹੋ ਸਕੇ। ਜਲਦੀ ਹੀ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ।