ਸੋਨੇ ਦੀ ਚੇਨੀ ਚੋਰੀ
ਸਮਰਾਏ ’ਚ ਨੌਜਵਾਨ ਦੀ ਸੋਨੇ ਦੀ ਚੇਨੀ ਚੋਰੀ, ਇਲਾਕੇ ’ਚ ਦਹਿਸ਼ਤ ਦਾ ਮਾਹੌਲ
Publish Date: Thu, 30 Apr 2026 10:27 PM (IST)
Updated Date: Thu, 30 Apr 2026 10:31 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਪਿੰਡ ਸਮਰਾਏ ’ਚ ਇਕ ਨੌਜਵਾਨ ਦੀ ਸੋਨੇ ਦੀ ਚੇਨੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਕਰੀਬ 5 ਤੋਂ 5:30 ਵਜੇ ਦੇ ਦਰਮਿਆਨ ਵਾਪਰੀ। ਪਿੰਡ ਸਰਹਾਲੀ ਦਾ ਰਹਿਣ ਵਾਲਾ ਇਕ ਨੌਜਵਾਨ, ਜੋ ਕਿ ਸਮਰਾਏ ਦੇ ਲਾਲ ਦਰਵਾਜ਼ਾ ਪੱਤੀ ਵਿਖੇ ਸਲੂਨ ਦੀ ਦੁਕਾਨ ’ਤੇ ਕੰਮ ਕਰਦਾ ਹੈ, ਆਪਣੇ ਦੋਸਤਾਂ ਨਾਲ ਬਾਬਾ ਗੋਪਾਲ ਸਿੰਘ ਜੀ ਦੇ ਸਰੋਵਰ ਵਿਖੇ ਨਹਾਉਣ ਗਿਆ ਸੀ। ਨਹਾਉਣ ਤੋਂ ਬਾਅਦ ਜਦੋਂ ਉਸਨੇ ਦੇਖਿਆ ਤਾਂ ਉਸਦੇ ਗਲੇ ’ਚ ਪਾਈ ਸੋਨੇ ਦੀ ਚੇਨੀ ਗਾਇਬ ਸੀ। ਇਸ ਤੋਂ ਬਾਅਦ ਉਸਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਮਾਮਲਾ ਪੁਲਿਸ ਦੀ ਜਾਂਚ ਅਧੀਨ ਹੈ। ਇਸ ਸਬੰਧੀ ਜੰਡਿਆਲਾ ਮੰਜਕੀ ਚੌਕੀ ਇੰਚਾਰਜ ਗੁਲਜ਼ਾਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।