ਰੇਲਗੱਡੀ ਦੀ ਫੇਟ ਵੱਜਣ ਨਾਲ ਨੌਜਵਾਨ ਗੰਭੀਰ ਜ਼ਖ਼ਮੀ
ਰੇਲ ਗੱਡੀ ਦੀ ਫੇਟ ਵੱਜਣ ਨਾਲ ਨੌਜਵਾਨ ਗੰਭੀਰ ਜ਼ਖ਼ਮੀ
Publish Date: Sat, 13 Dec 2025 08:57 PM (IST)
Updated Date: Sat, 13 Dec 2025 09:00 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਫਿਲੌਰ ਰੇਲਵੇ ਸਟੇਸ਼ਨ ਨਜ਼ਦੀਕੀ ਨੂਰਮਹਿਲ ਫਾਟਕ ਵਿਖੇ ਇਕ ਨੌਜਵਾਨ ਰੇਲ ਗੱਡੀ ਦੀ ਫੇਟ ਵੱਜਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਜੀਆਰਪੀ ਚੌਕੀ ਇੰਚਾਰਜ ਫਿਲੌਰ ਹਰਮੇਸ਼ ਪਾਲ ਨੇ ਦੱਸਿਆ ਕਿ ਇਕ ਨੌਜਵਾਨ ਗੱਗੀ ਪੁੱਤਰ ਬਲਵੀਰ ਚੰਦ ਵਾਸੀ ਇੰਦਰਾ ਕਾਲੋਨੀ ਫਿਲੌਰ ਜਿਸ ਦੀ ਉਮਰ 28-30 ਸਾਲ ਹੈ ਉਹ ਗੱਡੀ ਨੰਬਰ 12497 ਸ਼ਾਨੇ-ਪੰਜਾਬ ਜੋ ਕਿ ਅੰਮ੍ਰਿਤਸਰ ਨੂੰ ਜਾ ਰਹੀ ਸੀ, ਦੀ ਫੇਟ ’ਚ ਆ ਗਿਆ ਜਿਸ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ।