ਟ੍ਰੇਨ ਦੀ ਫੇਟ ਵੱਜਣ ਨਾਲ ਨੌਜਵਾਨ ਦੀ ਮੌਤ
ਟ੍ਰੇਨ ਦੀ ਫੇਟ ਵੱਜਣ ਨਾਲ ਨੌਜਵਾਨ ਦੀ ਮੌਤ
Publish Date: Thu, 23 Apr 2026 08:42 PM (IST)
Updated Date: Thu, 23 Apr 2026 08:46 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਕੈਂਟ-ਚਹੇੜੂ ਰੇਲਵੇ ਟ੍ਰੈਕ ਵਿਚਾਲੇ ਟ੍ਰੇਨ ਦੀ ਫੇਟ ਵੱਜਣ ਨਾਲ ਨੌਜਵਾਨ ਦੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਹੋਇਆਂ ਜੀ.ਆਰ.ਪੀ ਚੌਕੀ ਇੰਚਾਰਜ ਏਐੱਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਦਰਮਿਆਨ ਰੇਲਵੇ ਸਟੇਸ਼ਨ ਜਲੰਧਰ ਕੈਂਟ-ਚਹੇੜੂ ਫਲਿਪਕਾਰਟ ਸਟੋਰ ਦੀ ਬੈਕ ਸਾਈਡ ਕਿੱਲੋਮੀਟਰ ਨੰਬਰ 424/24-25 ਇਕ ਵਿਅਕਤੀ ਦੀ ਰੇਲਵੇ ਲਾਈਨ ਕਰਾਸ ਕਰਦੇ ਸਮੇ ਇਕ ਮਾਲ ਗੱਡੀ ਦੀ ਫੇਟ ਵਜਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਦੀ ਹਾਲੇ ਤਕ ਸ਼ਨਾਖਤ ਨਹੀ ਹੋ ਸਕੀ ਹੈ। ਉਸ ਦਾ ਰੰਗ ਸਾਵਲਾ, ਸਿਰ ਤੋ ਮੋਨਾ, ਵਾਲ ਲੰਬੇ ਕਾਲੇ, ਦਾਹੜੀ ਮੁੱਛ ਕਤਰਾਵੀਂ, ਪਤਲਾ ਦਰਮਿਆਨਾ ਜਿਸਮ, ਸੱਜੀ ਬਾਂਹ ਦੇ ਗੁੱਟ ’ਤੇ ਟੈਟੂ ਬਣਵਾਇਆ ਹੋਇਆ, ਉਮਰ ਕਰੀਬ 25/26 ਸਾਲ ਅਤੇ ਕੱਦ 5 ਫੁੱਟ 4/5 ਇੰਚ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਸ਼ਨਾਖਤ ਨਾ ਹੋਣ ਕਾਰਨ ਲਾਸ਼ ਮ੍ਰਿਤਕ ਨੂੰ 72 ਘੰਟੇ ਲਈ ਮੋਰਚਰੀ ਸਿਵਲ ਹਸਪਤਾਲ ਜਲੰਧਰ ’ਚ ਰਖਵਾਇਆ ਗਿਆ ਹੈ।