ਸੰਡੇ ਉਤਸਵ ਮੌਕੇ ਕੀਤਾ ਯੋਗ ਅਭਿਆਸ
ਸੰਡੇ ਉਤਸਵ ਮੌਕੇ ਕੀਤਾ ਯੋਗ ਅਭਿਆਸ
Publish Date: Tue, 19 May 2026 09:39 PM (IST)
Updated Date: Wed, 20 May 2026 04:13 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਨਿਰੋਗ ਯੋਗ ਸੰਸਥਾ, ਮਹਿਲਾ ਸ਼ਕਤੀ ਸੰਸਥਾ, ਪਤੰਜਲੀ ਯੋਗ ਸਮਿਤੀ ਤੇ ਮੀਤ ਭੰਗੜਾ ਗਰੁੱਪ ਵੱਲੋਂ ਯੋਗ ਆਸ਼ਰਮ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ‘ਸੰਡੇ ਉਤਸਵ’ ਮਨਾਇਆ ਗਿਆ। ਇਸ ਮੌਕੇ ਰਾਮਾ ਮੰਦਰ ਸ਼ਾਹਕੋਟ ਦੇ ਪੁਜਾਰੀ ਪੰਡਿਤ ਬਰਜਿੰਦਰ ਸ਼ਰਮਾ ਵੱਲੋਂ ਬੇਟੀ ਹਿਮਾਂਗੀ ਸ਼ਰਮਾ ਦਾ ਜਨਮ ਦਿਨ ਮਨਾਇਆ ਗਿਆ। ਇਸ ਤੋਂ ਇਲਾਵਾ ਮਹਿਲਾ ਸ਼ਕਤੀ ਸੰਸਥਾ ਦੇ ਜਨ. ਸਕੱਤਰ ਸ਼ਮਿੰਦਰ ਕੌਰ ਵੱਲੋਂ ਆਪਣੇ ਪਰਿਵਾਰ ਸਮੇਤ ਖੁਸ਼ੀ ਸ਼ਾਝੀ ਕੀਤੀ ਗਈ। ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ ਵੱਲੋਂ ਯੋਗ ਅਭਿਆਸ ਕਰਵਾਇਆ ਗਿਆ। ਯੋਗ ਟੀਚਰ ਮਹੇਸ਼ ਮਾਥੁਰ ਵੱਲੋਂ ਖੇਡਾਂ ਕਰਵਾਈਆਂ ਗਈਆਂ। ਰੱਸਾ-ਕੱਸੀ ਖੇਡ ਖਿੱਚ ਦਾ ਕੇਂਦਰ ਰਹੀ। ਅਖੀਰ ’ਚ ਮੀਤ ਭੰਗੜਾ ਗਰੁੱਪ ਨੇ ਗੀਤਾਂ ’ਤੇ ਭੰਗੜਾ ਪਾ ਕੇ ਸਾਰਿਆਂ ਦਾ ਮਨ ਮੋਹ ਲਿਆ। ਬੱਚੀ ਅਨੀਕਤਾ ਰਿਹਾਨ ਵੱਲੋਂ ਰੁੱਖ ਤੇ ਵਾਤਾਵਰਣ ਬਚਾਉਣ ਸਬੰਧੀ ਕਵਿਤਾ ਸੁਣਾਈ ਗਈ। ਇਸ ਮੌਕੇ ਦੋਵਾਂ ਪਰਿਵਾਰਾਂ ਵੱਲੋਂ ਦੁੱਧ, ਵੇਸਣ ਤੇ ਬਰੈੱਡ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ ਤੇ ਨਿਰੋਗ ਯੋਗ ਸੰਸਥਾ ਨੂੰ ਸਹਾਇਤਾ ਰਾਸ਼ੀ ਦਿੱਤੀ ਗਈ। ਸੰਸਥਾ ਵੱਲੋਂ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਦੀਪਕ ਸ਼ਰਮਾ, ਮਹਿਲਾ ਸ਼ਕਤੀ ਸੰਸਥਾ ਦੇ ਪ੍ਰਧਾਨ ਗੁਰਮੀਤ ਕੌਰ ਧਾਲੀਵਾਲ, ਸਾਬਕਾ ਐੱਮਸੀ ਜਤਿੰਦਰਪਾਲ ਬੱਲਾ, ਪ੍ਰਿੰਸੀਪਲ ਜਸਵੀਰ ਸਿੰਘ ਵਿਰਦੀ, ਸੁਸ਼ੀਲਾ ਸ਼ਰਮਾ, ਪ੍ਰਿਅੰਕਾ ਮਾਥੁਰ, ਸਨੇਹ ਲਤਾ, ਰਜਨੀ ਵਰਮਾ, ਅਨੀਤਾ ਰਾਣੀ, ਸੋਨੂੰ ਵਿੱਗ, ਜੈਪਾਲ ਗੁਪਤਾ, ਹਰਭਜਨ ਸਿੰਘ ਗੋਲਰ, ਬਿਕਰਮਜੀਤ ਸਿੰਘ ਸੁਖੀਜਾ ਖਜ਼ਾਨਚੀ, ਸ਼ਾਮ ਲਾਲ ਅਗਰਵਾਲ, ਨੀਲਮ ਸਿੰਗਲਾ, ਸ਼ਿਫਾਲੀ ਰਿਹਾਨ, ਸੋਮਾ ਰਾਣੀ, ਧਰਮਿੰਦਰ ਸਿੰਘ ਰੂਪਰਾ, ਚਰਨਜੀਤ ਅਰੋੜਾ, ਪੂਜਾ ਸ਼ਰਮਾ, ਰਚਨਾ ਰਿਹਾਨ, ਮੋਨਿਕਾ ਅਗਰਵਾਲ, ਵਾਨੀ ਮਾਥੁਰ, ਅਨੀਤਕਾ ਰਿਹਾਨ, ਸੋਨੀਆ, ਰਾਹੁਲ ਠਾਕੁਰ, ਗੋਲਡੀ ਸਡਾਨਾ, ਯਸ਼ਪਾਲ ਅਗਰਵਾਲ, ਪੂਨਮ, ਮਧੂ ਗੋਇਲ, ਗੀਤਾ, ਨਿਤਿਸ਼ ਮਾਥੁਰ ਆਦਿ ਹਾਜ਼ਰ ਸਨ।