ਵਿਰਾਸਤ ਦਿਵਸ ਤੇ ਧਰਤੀ ਦਿਵਸ ਮਨਾਇਆ
ਸਕੂਲ ’ਚ ਵਿਸ਼ਵ ਵਿਰਾਸਤ ਦਿਵਸ ਤੇ ਧਰਤੀ ਦਿਵਸ ਉਤਸ਼ਾਹ ਨਾਲ ਮਨਾਏ
Publish Date: Thu, 23 Apr 2026 07:03 PM (IST)
Updated Date: Thu, 23 Apr 2026 07:07 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸ਼੍ਰੀ ਗੁਰੂ ਤੇਗ ਬਹਾਦੁਰ ਪਬਲਿਕ ਸਕੂਲ ’ਚ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ 18 ਅਪ੍ਰੈਲ ਨੂੰ ਵਿਸ਼ਵ ਵਿਰਾਸਤ ਦਿਵਸ ਤੇ 22 ਅਪ੍ਰੈਲ ਨੂੰ ਧਰਤੀ ਦਿਵਸ ਮਨਾਏ ਗਏ। ਵਿਸ਼ਵ ਵਿਰਾਸਤ ਦਿਵਸ ਮੌਕੇ ਵੱਖ-ਵੱਖ ਕਲਾਸਾਂ ਲਈ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ। ਕਲਾਸ 6 ਤੋਂ 8 ਲਈ ਲੇਖ ਲਿਖਣ ਮੁਕਾਬਲਾ ਹੋਇਆ, ਜਦਕਿ ਕਲਾਸ 3 ਤੋਂ 5 ਦੇ ਵਿਦਿਆਰਥੀਆਂ ਲਈ ਪਾਠ ਮੁਕਾਬਲਾ ਕਰਵਾਇਆ। ਕਲਾਸ 9 ਤੋਂ 12 ਦੇ ਵਿਦਿਆਰਥੀਆਂ ਨੇ ਭਾਸ਼ਣ ਮੁਕਾਬਲੇ ’ਚ ਹਿੱਸਾ ਲੈਂਦੇ ਹੋਏ ਵਿਰਾਸਤ ਤੇ ਇਤਿਹਾਸਕ ਸਮਾਰਕਾਂ ’ਤੇ ਵਿਚਾਰ ਪ੍ਰਗਟ ਕੀਤੇ। ਕਲਾਸ 1 ਤੇ 2 ਦੇ ਬੱਚਿਆਂ ਨੇ ਪੌਧੇ ਲਗਾ ਕੇ ਹਰਿਆਲੀ ਦਾ ਸੰਦੇਸ਼ ਦਿੱਤਾ, ਜਦਕਿ ਕਲਾਸ 3 ਤੋਂ 5 ਲਈ ‘ਬੈਸਟ ਆਊਟ ਆਫ ਵੇਸਟ’ ਸਰਗਰਮੀ ਕਰਵਾਈ ਗਈ। ਕਲਾਸ 6 ਤੋਂ 8 ਲਈ ਲੇਖ ਲਿਖਣ ਤੇ ਕਲਾਸ 9 ਤੋਂ 12 ਲਈ ਪੋਸਟਰ ਤੇ ਸਲੋਗਨ ਮੁਕਾਬਲੇ ਕਰਵਾਏ। ਪ੍ਰਿੰਸੀਪਲ ਨਵਦੀਪ ਕੌਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਸਭ ਨੂੰ ਵਿਰਾਸਤ ਤੇ ਵਾਤਾਵਰਣ ਦੀ ਰੱਖਿਆ ਲਈ ਅੱਗੇ ਵੀ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ।