ਟੀਟੂ ਦੇ ਮੰਡਲ ਪ੍ਰਧਾਨ ਬਣਨ ’ਤੇ ਵਰਕਰਾਂ ’ਚ ਜੋਸ਼
ਮਨਜੀਤ ਸਿੰਘ ਟੀਟੂ ਦੇ ਮੰਡਲ ਪ੍ਰਧਾਨ ਬਣਨ ’ਤੇ ਵਰਕਰਾਂ ’ਚ ਜੋਸ਼
Publish Date: Fri, 08 May 2026 09:53 PM (IST)
Updated Date: Fri, 08 May 2026 09:56 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਜਨਤਾ ਪਾਰਟੀ ਨੇ ਮੰਡਲ 15 ’ਚ ਵਾਰਡ 50 ਦੇ ਕੌਂਸਲਰ ਮਨਜੀਤ ਸਿੰਘ ਟੀਟੂ ਨੂੰ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪ੍ਰਧਾਨ ਬਣਦੇ ਹੀ ਮਨਜੀਤ ਸਿੰਘ ਟੀਟੂ ਨੇ ਮੰਡਲ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਮੰਡਲ ਨਾਲ ਸੰਬੰਧਿਤ ਪੂਰਾ ਸੰਗਠਨਾਤਮਕ ਡਾਟਾ ਇਕੱਠਾ ਕੀਤਾ ਗਿਆ ਹੈ ਅਤੇ ਪਾਰਟੀ ਨਾਲ ਜੁੜੇ ਹਰ ਵਰਕਰ ਨਾਲ ਸਿੱਧਾ ਸੰਪਰਕ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਖਾਸ ਕਰਕੇ ਜਿਹੜੇ ਭਾਜਪਾ ਵਰਕਰ ਕਿਸੇ ਕਾਰਨ ਕਰਕੇ ਨਾਰਾਜ਼ ਹਨ, ਉਨ੍ਹਾਂ ਨੂੰ ਮੁੜ ਪਾਰਟੀ ਨਾਲ ਜੋੜਨ ਲਈ ਘਰ-ਘਰ ਜਾ ਕੇ ਮਿਲਣ ਦਾ ਪ੍ਰੋਗਰਾਮ ਵੀ ਤਿਆਰ ਕੀਤਾ ਗਿਆ ਹੈ। ਇਸ ਮੌਕੇ ਜਗਜੀਤ ਸਿੰਘ, ਇੰਦਰ ਮੋਹਨ ਸਿੰਘ, ਗੁਰਦੀਪ ਸਿੰਘ ਛਾਬੜਾ, ਰਣਬੀਰ ਸਿੰਘ, ਸੰਦੀਪ ਬੱਬਰ, ਅਜੀਤ ਸਿੰਘ, ਵਿਸ਼ਾਲ ਕੱਕੜ, ਡਾ. ਮਨਜੀਤ ਸਿੰਘ, ਮੋਹਿਤ ਤ੍ਰੇਹਨ, ਸੰਤੋਸ਼, ਸੁਸ਼ੀਲ ਚੌਹਾਨ, ਦੀਪਕ, ਅਨੰਦ ਸ਼ਰਮਾ, ਮਨਿਕ ਲੇਖੀ, ਅਸ਼ਵਨੀ ਗੁਪਤਾ, ਤਿਲਕ ਰਾਜ ਸਹਿਗਲ, ਰਾਜਨ ਮਲ੍ਹਨ, ਜੀਵਨ ਜਯੋਤੀ ਟੰਡਨ, ਸੁਰਿੰਦਰ ਸ਼ਰਮਾ (ਪੱਪੂ) ਆਦਿ ਸ਼ਾਮਿਲ ਸਨ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਮੱਕੜ ਉਚੇਚੇ ਤੌਰ ‘ਤੇ ਪਹੁੰਚੇ।