40 ਸਾਲ ਵਡੇਰੀ ਉਮਰ ਦੇ ਕਿਰਤੀਆਂ ਦੀ ਹੋਵੇਗੀ ਹਰ ਸਾਲ ਮੁਫ਼ਤ ਸਿਹਤ ਜਾਂਚ
ਜਾਸ, ਜਲੰਧਰ : ਮਜ਼ਦੂਰਾਂ
Publish Date: Thu, 07 May 2026 10:56 PM (IST)
Updated Date: Thu, 07 May 2026 10:56 PM (IST)
ਜਾਸ, ਜਲੰਧਰ : ਮਜ਼ਦੂਰਾਂ ਨੂੰ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਤੇ ਕੈਂਸਰ ਵਰਗੀਆਂ ਗੈਰ ਸੰਚਾਰੀ ਬਿਮਾਰੀਆਂ ਤੋਂ ਬਚਾਉਣ ਲਈ 40 ਸਾਲ ਤੋਂ ਉਮਰ ਵਾਲਿਆਂ ਦੀ ਸਾਲਾਨਾ ਜਾਂਚ ਲਾਜ਼ਮੀ ਕਰ ਦਿੱਤੀ ਗਈ ਹੈ। ਮੁਲਾਜ਼ਮ ਰਾਜ ਬੀਮਾ ਨਿਗਮ (ਈਐੱਸਆਈਸੀ) ਨੇ 40 ਸਾਲ ਤੋਂ ਉਮਰ ਦੇ ਮਜ਼ਦੂਰਾਂ ਲਈ ਮੁਫਤ ਸਾਲਾਨਾ ਸਿਹਤ ਜਾਂਚ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦਾ ਕੌਮੀ ਪੱਧਰ ’ਤੇ ਸ਼ੁਭ ਆਰੰਭ ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਡਾ. ਮਨਸੁਖખ ਮਾਂਡਵੀਆ ਨੇ ਕੀਤਾ। ਉਪ ਖੇਤਰੀ ਦਫਤਰ ’ਚ ਵੀਰਵਾਰ ਨੂੰ ਸੰਯੁਕਤ ਨਿਰਦੇਸ਼ਕ ਇੰਚਾਰਜ ਸੁਨੀਲ ਕੁਮਾਰ ਯਾਦਵ ਨੇ ਦੱਸਿਆ ਕਿ ਕੇਂਦਰ ਸਰਕਾਰ ਨਵੇਂ ਕਿਰਤ ਕਾਨੂੰਨਾਂ ਤਹਿਤ ਮਜ਼ਦੂਰਾਂ ਦੇ ਸਿਹਤ ਨੂੰ ਮਜ਼ਬੂਤ ਕਰਨ ਲਈ ਇਕ ਕੌਮੀ ਪਹਿਲ ਸ਼ੁਰੂ ਕੀਤੀ ਗਈ ਹੈ। 40 ਸਾਲ ਤੋਂ ਉਮਰ ਦੇ ਸਾਰੇ ਯੋਗ ਮਜ਼ਦੂਰਾਂ ਦੀ ਸਾਲਾਨਾ ਸਿਹਤ ਜਾਂਚ ਪੂਰੀ ਤਰ੍ਹਾਂ ਮੁਫਤ ਹੋਵੇਗੀ। ਆਮ ਜਾਂਚ ਦੇ ਨਾਲ-ਨਾਲ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦੀ ਮੁੱਢਲੇ ਜਾਂਚ ਕੀਤੀ ਜਾਵੇਗੀ ਤਾਂ ਜੋ ਸਮੇਂ ’ਤੇ ਇਲਾਜ ਕੀਤਾ ਜਾ ਸਕੇ।
ਉਪ ਖੇਤਰੀ ਦਫਤਰ ਜਲੰਧਰ ਅਧੀਨ ਆਉਣ ਵਾਲੇ ਸਾਰੇ ਈਐੱਸਆਈ ਹਸਪਤਾਲਾਂ ਵਿਚ ਇਹ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕਦਮ ਨਵੇਂ ਲੇਬਰ ਕੋਡਾਂ ਅਧੀਨ ਮਜ਼ਦੂਰਾਂ ਨੂੰ ਬਿਹਤਰ ਸਿਹਤ ਸਹੂਲਤਾਂ ਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਦੀ ਸਰਕਾਰ ਦੀ ਵਚਨਬੱਧਤਾ ਦਾ ਹਿੱਸਾ ਹੈ।ਉਨ੍ਹਾਂ ਨੇ ਦੱਸਿਆ ਕਿ ਬੀਮਾਧਾਰਕਾਂ (ਆਈਪੀ) ਦੇ ਬੱਚਿਆਂ ਲਈ ਸਿੱਖਿਆ ਦੇ ਖੇਤਰ ’ਚ ਵੱਡੇ ਮੌਕੇ ਉਪਲੱਬਧ ਕਰਵਾਏ ਜਾ ਰਹੇ ਹਨ। ਈਐੱਸਆਈਸੀ ਦੇ ਮੈਡੀਕਲ, ਡੈਂਟਲ ਤੇ ਨਰਸਿੰਗ ਕਾਲਜਾਂ ਸਮੇਤ ਕੁਝ ਸਰਕਾਰੀ ਕਾਲਜਾਂ ’ਚ ਬੀਮਾਧਾਰਕਾਂ ਦੇ ਬੱਚਿਆਂ ਲਈ ਐੱਮਬੀਬੀਐੱਸ, ਬੀਡੀਐੱਸ ਤੇ ਬੀਐੱਸਸੀ ਨਰਸਿੰਗ ’ਚ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ। ਜੋ ਵਿਦਿਆਰਥੀ ਨੀਟ (ਯੂਜੀ) 2026 ਲਈ ਅਰਜ਼ੀ ਦੇ ਚੁੱਕੇ ਹਨ ਤੇ ਨਿਰਧਾਰਿਤ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਉਹ ਬਿਨੈ ਦੇ ਪਾਤਰ ਹਨ। ਬਿਨੈ ਕਰਨ ਦੀ ਆਖਰੀ ਤਰੀਕ 28 ਮਈ ਹੈ। ਸ਼੍ਰੀ ਯਾਦਵ ਨੇ ਸਾਰੇ ਨਿਯੋਜਕਾਂ ਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਿਹਤ ਜਾਂਚ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ। ਨਿਗਮ ਦਾ ਟੀਚਾ ਨਾ ਸਿਰਫ ਮਜ਼ਦੂਰਾਂ ਨੂੰ ਬਿਮਾਰੀ ਦੌਰਾਨ ਸਹਾਇਤਾ ਦੇਣਾ ਹੈ, ਬਲਕਿ ਨਿਯਮਿਤ ਜਾਂਚ ਜ਼ਰੀਏ ਉਨ੍ਹਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਜਾਗਰੂਕ ਕਰਨਾ ਵੀ ਹੈ।