ਅੰਕਿਤ ਸ਼ਰਮਾ, ਜਾਗਰਣ, ਜਲੰਧਰ

ਅੰਕਿਤ ਸ਼ਰਮਾ, ਜਾਗਰਣ, ਜਲੰਧਰ : ਪਿਛਲੇ ਸਾਲ ਅਗਸਤ 2025 ’ਚ ਆਏ ਹੜ੍ਹ ਕਾਰਨ ਕਠੂਆ ਤੇ ਮਾਧੋਪੁਰ ਸਟੇਸ਼ਨਾਂ ਵਿਚਾਲੇ ਚਾਰ ਪੁਲਾਂ ਨੂੰ ਨੁਕਸਾਨ ਪੁੱਜਾ ਸੀ। ਇਨ੍ਹਾਂ ’ਚ ਕਠੂਆ ਤੇ ਮਾਧੋਪੁਰ ਸਟੇਸ਼ਨਾਂ ਵਿਚਾਲੇ ਪੈਂਦੇ ਪੁਲ ਨੰਬਰ 17, ਐੱਮਸੀਟੀਐੱਮ ਉਧਮਪੁਰ ਚੱਕ ਰਕਵਾਲ ਸਟੇਸ਼ਨ ਵਿਚਾਲੇ ਪੁਲ ਨੰਬਰ 163 ਅਤੇ ਪਠਾਨਕੋਟ ਤੇ ਕੰਦਰੋੜੀ ਵਿਚਾਲੇ ਪੈਂਦੇ ਪੁਲ ਨੰਬਰ 137 ਤੇ 232 ਸ਼ਾਮਲ ਹਨ। ਇਨ੍ਹਾਂ ਦੀ ਮੁਰੰਮਤ ਦਾ ਕੰਮ ਜਾਰੀ ਹੈ। ਇਸ ਕਾਰਨ, ਜੰਮੂ ਜਾਣ ਵਾਲੀਆਂ ਬਹੁਤ ਸਾਰੀਆਂ ਰੇਲ ਗੱਡੀਆਂ ਰੋਕ ਦਿੱਤੀਆਂ ਗਈਆਂ ਸਨ ਪਰ ਕੁਝ ਗੱਡੀਆਂ ਨੂੰ ਛੱਡ ਕੇ ਹੁਣ ਵੀ 15 ਤੋਂ ਵੱਧ ਰੇਲ ਗੱਡੀਆਂ ਰੱਦ ਹਨ ਤੇ 10 ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਇਹ ਸਥਿਤੀ 30 ਮਈ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ, ਸ਼੍ਰੀਮਾਤਾ ਵੈਸ਼ਨੋ ਦੇਵੀ ਕੱਟੜਾ ’ਚ ਮਾਤਾ ਰਾਣੀ ਦੇ ਦਰਸ਼ਨਾਂ, ਜੰਮੂ ਤੇ ਪਠਾਨਕੋਟ ਜਾਣ ਵਾਲੇ ਭਗਤਾਂ ਤੇ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਇਸ ਰੂਟ ’ਤੇ ਸਿਰਫ ਕੁਝ ਹੀ ਰੇਲਾਂ ਬਹਾਲ ਕੀਤੀਆਂ ਗਈਆਂ ਹਨ, ਕਿਉਂਕਿ ਆਉਣ ਤੇ ਜਾਣ ਵਾਲੀਆਂ ਰੇਲ ਗੱਡੀਆਂ ਸਿਰਫ ਇਕ ਹੀ ਰੇਲ ਲਾਈਨ 'ਤੇ ਚੱਲ ਰਹੀਆਂ ਹਨ।
ਮੌਜੂਦਾ ਸਮੇਂ ’ਚ ਕਠੂਆ ਅਤੇ ਮਾਧੋਪੁਰ ਰੇਲ ਸੈਕਸ਼ਨ ਵਿਚਾਲੇ ਨਦੀ ’ਤੇ ਨੁਕਸਾਨੇ ਗਏ ਪੁਲਾਂ ਨੂੰ ਠੀਕ ਕਰਨ, ਨਵਾਂ ਪਿੱਲਰ ਤੇ ਨਵਾਂ ਟਰੈਕ ਬਣਾਉਣ ਦਾ ਕੰਮ ਜਾਰੀ ਹੈ। ਇਹ ਪ੍ਰੋਜੈਕਟ 14.15 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਹੈ। ਇਸ ਸਬੰਧੀ 24 ਅਪ੍ਰੈਲ ਨੂੰ ਰੇਲ ਸਕਿਊਰਿਟੀ ਕਮਿਸ਼ਨਰ ਦਿਨੇਸ਼ ਚੰਦ ਦੇਸ਼ਵਾਲ ਨੇ ਵੀ ਮੌਕੇ ਦਾ ਮੁਆਇਨਾ ਕਰਕੇ ਕੰਮ ਨੂੰ ਜਲਦੀ ਪੂਰਾ ਕਰਨ ਦੇ ਆਦੇਸ਼ ਦਿੱਤੇ ਸਨ ਪਰ ਇਹ ਜਾਣਕਾਰੀ ਮਿਲੀ ਹੈ ਕਿ ਮਈ ਦੇ ਅੰਤਿਮ ਹਫਤੇ ਜਾਂ ਜੂਨ ਦੇ ਪਹਿਲੇ ਹਫਤੇ ਤੱਕ ਇਹ ਕੰਮ ਪੂਰਾ ਹੋ ਜਾਵੇਗਾ ਪਰ ਰੇਲ ਗੱਡੀਆਂ ਨੂੰ ਇੰਸਪੈਕਸ਼ਨ ਟੀਮਾਂ ਦੀ ਨਿਗਰਾਨੀ ਰਿਪੋਰਟ ਮਗਰੋਂ ਹੀ ਦੋਵੇਂ ਰੇਲ ਟਰੈਕਾਂ 'ਤੇ ਰੇਲ ਚਲਾਉਣ ਲਈ ਹਰੀ ਝੰਡੀ ਮਿਲੇਗੀ। ਉਸ ਤੋਂ ਬਾਅਦ ਹੀ ਰੇਲ ਗੱਡੀਆਂ ਬਹਾਲ ਕੀਤੀਆਂ ਜਾਣਗੀਆਂ, ਜਿਸ ਨਾਲ ਮੁਸਾਫਰਾਂ ਨੂੰ ਵੱਡੀ ਰਾਹਤ ਮਿਲੇਗੀ।
---
ਇਹ ਰੇਲ ਗੱਡੀਆਂ ਹਨ ਸ਼ਾਰਟ ਟਰਮੀਨੇਟ
ਜੰਮੂ ਮੇਲ 20433 ਅੰਬਾਲਾ ਅਤੇ ਐੱਮਸੀਟੀਐੱਮ ਉਧਮਪੁਰ ਦੁਰਗ ਐਕਸਪ੍ਰੈੱਸ 12549 ਜਲੰਧਰ ਕੈਂਟ, ਸਾਬਰਮਤੀ ਕੱਟੜਾ ਐਕਸਪ੍ਰੈੱਸ 19415-16 ਨੂੰ ਅੰਮ੍ਰਿਤਸਰ ਤੱਕ ਮਈ, ਸਾਬਰਮਤੀ ਜੰਮੂਤਵੀ 19223-24 ਨੂੰ ਫਿਰੋਜ਼ਪੁਰ ਤੱਕ, ਸਾਬਰਮਤੀ-ਕਟੜਾ ਐਕਸਪ੍ਰੈੱਸ 19415-16 ਨੂੰ ਅੰਮ੍ਰਿਤਸਰ ਤੱਕ ਮਈ ਦੇ ਅੰਤ ਤੱਕ ਚਲਾਇਆ ਜਾਵੇਗਾ।
---
ਇਹ ਰੇਲ ਗੱਡੀਆਂ ਹਨ ਰੱਦ
ਵੰਦੇ ਭਾਰਤ ਐਕਸਪ੍ਰੈੱਸ ਅੰਮ੍ਰਿਤਸਰ-ਕੱਟੜਾ 26405-06 ਨੂੰ 30 ਮਈ ਤੱਕ, ਕਾਠਗੁਦਾਮ-ਜੰਮੂ 12207 ਨੂੰ 2 ਜੂਨ ਤੱਕ, ਜੰਮੂ-ਕਾਠਗੁਦਾਮ 12208 ਨੂੰ 31 ਮਈ ਤੱਕ, ਗਾਜੀਪੁਰ ਸ਼੍ਰੀਮਾਤਾ ਵੈਸ਼ਨੋ ਦੇਵੀ 14611 ਨੂੰ 29 ਮਈ ਤੱਕ, ਸ਼੍ਰੀ ਮਾਤਾ ਵੈਸ਼ਨੋ ਦੇਵੀ ਗਾਜ਼ੀਪੁਰ 14612 ਨੂੰ 28 ਮਈ ਤੱਕ, ਸੂਬੇਦਾਰਗੰਜ ਸ਼੍ਰੀਮਾਤਾ ਵੈਸ਼ਨੋ ਦੇਵੀ 22431 ਨੂੰ 30 ਮਈ ਤੱਕ, ਸ਼੍ਰੀ ਮਾਤਾ ਵੈਸ਼ਨੋ ਦੇਵੀ ਸੂਬੇਦਾਰਗੰਜ 22432 ਨੂੰ 31 ਮਈ ਤੱਕ, ਕਾਲਕਾ-ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈੱਸ 14503-02 ਨੂੰ 30 ਮਈ ਤੱਕ, ਜਨਮਭੂਮੀ ਐਕਸਪ੍ਰੈੱਸ ਭਾਵਨਗਰ ਤੋਂ ਉਧਮਪੁਰ 19107-08 ਨੂੰ 30 ਮਈ ਤੱਕ ਤੇ ਦਿੱਲੀ ਉਧਮਪੁਰ ਏਸੀ 22401-02 ਨੂੰ 30 ਮਈ ਤੱਕ ਰੱਦ ਕੀਤਾ ਗਿਆ ਹੈ।
---
ਵੰਦੇ ਭਾਰਤ ਐਕਸਪ੍ਰੈੱਸ ਇਕ ਘੰਟਾ ਦੇਰੀ ਨਾਲ ਪੁੱਜੀ
ਸ਼੍ਰੀਮਾਤਾ ਵੈਸ਼ਨੋ ਦੇਵੀ ਕੱਟੜਾ ਸਪੈਸ਼ਲ ਪੰਜ ਘੰਟੇ, ਕਰਮਭੂਮੀ ਐਕਸਪ੍ਰੈੱਸ, ਅੰਮ੍ਰਿਤਸਰ ਐਕਸਪ੍ਰੈੱਸ ਤਿੰਨ ਘੰਟੇ, ਮਾਲਵਾ ਸੁਪਰਫਾਸਟ ਪੌਣੇ ਤਿੰਨ ਘੰਟੇ, ਸ਼ਹੀਦ ਐਕਸਪ੍ਰੈੱਸ, ਹਿਮਗਿਰੀ ਐਕਸਪ੍ਰੈੱਸ ਢਾਈ ਘੰਟੇ, ਅਕਾਲ ਤਖਤ ਐਕਸਪ੍ਰੈੱਸ ਦੋ ਘੰਟੇ, ਧੌਲਾਧਾਰ ਐਕਸਪ੍ਰੈੱਸ ਪੌਣੇ ਦੋ ਘੰਟੇ, ਹਾਵੜਾ ਅੰਮ੍ਰਿਤਸਰ ਮੇਲ, ਜਨਸੇਵਾ ਐਕਸਪ੍ਰੈੱਸ ਡੇਢ ਘੰਟਾ, ਜਲੰਧਰ ਇੰਟਰਸਿਟੀ ਐਕਸਪ੍ਰੈੱਸ, ਹੇਮਕੁੰਟ ਐਕਸਪ੍ਰੈੱਸ, ਦੇਹਰਾਦੂਨ ਐਕਸਪ੍ਰੈੱਸ ਸਵਾ ਇਕ ਘੰਟਾ, ਵੰਦੇ ਭਾਰਤ ਐਕਸਪ੍ਰੈੱਸ ਨਵੀਂ ਦਿੱਲੀ-ਸ਼੍ਰੀਮਾਤਾ ਵੈਸ਼ਨੋ ਦੇਵੀ ਕੱਟੜਾ, ਕਟਿਹਾਰ ਅੰਮ੍ਰਿਤਸਰ ਜੰਕਸ਼ਨ, ਜੰਮੂਤਵੀ ਐਕਸਪ੍ਰੈੱਸ ਇਕ ਘੰਟਾ, ਉੱਤਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਪੌਣਾ ਘੰਟਾ, ਸ਼ਾਲੀਮਾਰ ਐਕਸਪ੍ਰੈਸ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ।