ਇਸਤਰੀ ਸਤਿਸੰਗ ਸਭਾਵਾਂ ਨੇ ਨਾਮ ਬਾਣੀ ਦੀ ਛਹਿਬਰ ਲਾਈ
ਇਸਤਰੀ ਸਤਿਸੰਗ ਸਭਾਵਾਂ ਵੱਲੋਂ ਨਾਮ ਬਾਣੀ ਦੀ ਛਹਿਬਰ ਲਾਈ
Publish Date: Mon, 27 Apr 2026 06:43 PM (IST)
Updated Date: Mon, 27 Apr 2026 06:46 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਲਗਾਤਾਰ ਚੱਲ ਰਹੇ ਸਮਾਗਮਾਂ ਦੀ ਲੜੀ ’ਚ ਜਲੰਧਰ ਸ਼ਹਿਰ ਦੀਆਂ ਵੱਖ-ਵੱਖ ਇਸਤਰੀ ਸਤਿਸੰਗ ਸਭਾਵਾਂ ਵੱਲੋਂ ਗੁਰਦੁਆਰਾ ਗੁਰਦੇਵ ਨਗਰ ਵਿਚ ਲਗਾਤਾਰ ਕੀਰਤਨ ਦੀ ਛਹਿਬਰ ਲਾਈ। ਇਸਤਰੀ ਸਤਿਸੰਗ ਸਭਾਵਾਂ ਵਿੱਚ ਗੁਰਦੁਆਰਾ ਰਾਜਾ ਗਾਰਡਨ, ਬਸਤੀ ਸ਼ੇਖ, ਕ੍ਰਿਸ਼ਨਾ ਨਗਰ ਬੇਬੇ ਨਾਨਕੀ, ਅਰਬਨ ਅਸਟੇਟ ਫੇਜ਼-2 ਅਤੇ ਗੁਰੂ ਘਰ ਦੀ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਰਾਜਿੰਦਰ ਕੌਰ, ਕੁਲਦੀਪ ਕੌਰ, ਮਨਜੀਤ ਕੌਰ, ਨਰਿੰਦਰ ਕੌਰ ਭਾਟੀਆ, ਸ਼ਾਂਤੀ ਭਾਟੀਆ, ਜਸਵਿੰਦਰ ਕੌਰ, ਸਰਬਜੀਤ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਸੁਖਵਿੰਦਰ ਕੌਰ, ਮਨਵਿੰਦਰ ਕੌਰ, ਮਨਜੋਤ ਕੌਰ, ਨਵਨੀਤ ਕੌਰ, ਜਤਿੰਦਰ ਕੌਰ, ਅਮਨਦੀਪ ਕੌਰ, ਅਰਵਿੰਦਰ ਕੌਰ ਆਦਿ ਹਾਜ਼ਰ ਸਨ।