ਸਵੇਰੇ ਹਵਾਵਾਂ, ਦਿਨੇ ਤਿੱਖੀ ਧੁੱਪ ਤੇ ਸ਼ਾਮ ਨੂੰ ਮੀਂਹ ਨਾਲ ਗੜੇਮਾਰੀ ਹੋਈ
ਜਾਸ, ਜਲੰਧਰ : ਮੌਸਮ
Publish Date: Wed, 06 May 2026 10:17 PM (IST)
Updated Date: Wed, 06 May 2026 10:35 PM (IST)
ਜਾਸ, ਜਲੰਧਰ : ਮੌਸਮ ਵਿਭਾਗ ਵੱਲੋਂ ਤਿੰਨ ਦਿਨਾਂ ਤੋਂ ਤੇਜ਼ ਹਵਾਵਾਂ ਨਾਲ ਮੀਂਹ ਪੈਣ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ। ਇਸ ਤਹਿਤ ਬੁੱਧਵਾਰ ਨੂੰ ਸਵੇਰੇ ਹਵਾਵਾਂ ਚੱਲੀਆਂ ਪਰ ਦਿਨ ਚੜ੍ਹਦਿਆਂ ਹੀ ਮੌਸਮ ਪੂਰੀ ਤਰ੍ਹਾਂ ਸਾਫ ਹੋ ਗਿਆ। ਇਸ ਕਾਰਨ ਦਿਨ ਸਮੇਂ ਤਿੱਖੀ ਧੁੱਪ ਨਿਕਲੀ ਤੇ ਤਾਪਮਾਨ 32.5 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ।
ਉਥੇ ਸ਼ਾਮ ਨੂੰ ਮੀਂਹ-ਹਨੇਰੀ ਨਾਲ ਗੜੇਮਾਰੀ ਹੋਣ ਕਾਰਨ ਤਾਪਮਾਨ ’ਚ ਕਮੀ ਦਰਜ ਕੀਤੀ ਗਈ। ਇਸ ਕਾਰਨ ਘੱਟੋ-ਘੱਟ ਤਾਪਮਾਨ 18.1 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਤਿੰਨ ਦਿਨਾਂ ’ਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ, ਜਦਕਿ ਦਿਨ ਵੇਲੇ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ ਤੇ ਧੁੱਪ ਕਾਰਨ ਤਾਪਮਾਨ ’ਚ ਵਾਧਾ ਹੋਣ ਦੀ ਭਵਿੱਖਵਾਣੀ ਕੀਤੀ ਗਈ ਹੈ।
ਇਸ ਤੋਂ ਇਲਾਵਾ 10 ਮਈ ਨੂੰ ਮੌਸਮ ’ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਕਿਉਂਕਿ ਭਵਿੱਖਵਾਣੀ ਮੁਤਾਬਕ ਮੋਹਲੇਧਾਰ ਮੀਂਹ ਪੈਣ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅਜਿਹੇ ’ਚ ਜਿੱਥੇ ਤਾਪਮਾਨ ’ਚ ਵਾਧਾ ਹੋਵੇਗਾ, ਉਥੇ ਫਿਰ ਤੋਂ ਮੀਂਹ ਪੈਣ ’ਤੇ ਕਮੀ ਵੀ ਦੇਖੀ ਜਾ ਸਕਦੀ ਹੈ। ਇਸ ਕਾਰਨ ਇਸ ਮਹੀਨੇ ਦੇ ਮੱਧ ਤੱਕ ਤਾਪਮਾਨ ’ਚ ਲਗਾਤਾਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲਦਾ ਰਹੇਗਾ।