ਅੱਜ ਵੀ ਚੱਲੇਗੀ ਹਨੇਰੀ, ਮੀਂਹ ਪੈਣ ਦੇ ਆਸਾਰ
ਜਾਸ, ਜਲੰਧਰ : ਦੋ
Publish Date: Mon, 04 May 2026 10:26 PM (IST)
Updated Date: Mon, 04 May 2026 10:29 PM (IST)
ਜਾਸ, ਜਲੰਧਰ : ਦੋ ਦਿਨਾਂ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਦਾ ਅਸਰ ਸੋਮਵਾਰ ਨੂੰ ਵੀ ਦਿਖਾਈ ਦਿੱਤਾ। ਇਸ ਕਾਰਨ ਤਾਪਮਾਨ ’ਚ ਚਾਰ ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆਈ ਹੈ। ਸਵੇਰੇ ਤੋਂ ਹੀ ਹਨੇਰੀ ਦਾ ਸਿਲਸਿਲਾ ਜਾਰੀ ਸੀ ਤੇ ਦਿਨ ਦੇ ਸਮੇਂ ਧੁੱਪ ਵੀ ਨਿਕਲੀ, ਜਿਸ ਕਾਰਨ ਹਲਕੀ ਗਰਮੀ ਮਹਿਸੂਸ ਹੋਈ। ਨਤੀਜੇ ਵਜੋਂ ਵੱਧ ਤੋਂ ਵੱਧ ਤਾਪਮਾਨ 32.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਦਕਿ ਘੱਟੋ-ਘੱਟ 22 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨ ਅਰਥਾਤ ਸੱਤ ਮਈ ਤੱਕ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਹਨੇਰੀ ਨਾਲ ਕਿਤੇ-ਕਿਤੇ ਮੀਂਹ ਪੈਣ ਦੇ ਆਸਾਰ ਹਨ। ਮੌਸਮ ਮਾਹਿਰ ਸ਼ੇਖਰ ਕੁਮਾਰ ਅਨੁਸਾਰ ਏਅਰ ਕੁਆਲਿਟੀ ਇੰਡੈਕਸ ’ਚ ਵੀ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ ਤੇ ਤਾਪਮਾਨ ਵਿਚ ਵੀ ਗਿਰਾਵਟ ਹੋ ਸਕਦੀ ਹੈ।