ਬੰਦੀ ਸਿੰਘ ਕਿਉਂ ਮੰਗਣ ਮਾਫੀ : ਬੋਲੀਨਾ
ਸਜ਼ਾਵਾ ਪੂਰੀਆਂ ਹੋਣ ਤੋਂ ਬਾਅਦ ਵੀ ਬੰਦੀ ਸਿੰਘ ਕਿਉਂ ਮੰਗਣ ਮੁਆਫ਼ੀ - ਰਾਮ ਸਿੰਘ ਬੋਲੀਨਾ
Publish Date: Tue, 21 Apr 2026 09:04 PM (IST)
Updated Date: Tue, 21 Apr 2026 09:07 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਭਾਜਪਾ ਦੇ ਆਗੂ ਆਰਪੀ ਸਿੰਘ ਵੱਲੋਂ ਦਿੱਤੇ ਗਏ ਇੱਕ ਵਿਵਾਦਪੂਰਨ ਬਿਆਨ ਕਿ ਬੰਦੀ ਸਿੰਘ ਜੇਕਰ ਲਿਖਤੀ ਮੁਆਫ਼ੀ ਮੰਗਣ ਤਾਂ ਰਿਹਾਈ ਹੋ ਸਕਦੀ ਹੈ ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਲੀਡਰ ਤੇ ਪੰਚਾਇਤ ਯੂਨੀਅਨ ਜਲੰਧਰ ਦੇ ਪ੍ਰਧਾਨ ਰਾਮ ਸਿੰਘ ਬੋਲੀਨਾ ਨੇ ਕਿਹਾ ਕਿ ਜੇਕਰ ਇਕ ਸਿੱਖ ਆਗੂ ਇਸ ਤਰ੍ਹਾਂ ਦੀਆਂ ਗੱਲ ਕਰੇ ਤਾਂ ਅਸੀਂ ਉਸ ਨੂੰ ਸਿੱਖ ਨਹੀ ਮੰਨਦੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਖੁਸ਼ ਕਰਨ ਲਈ ਅਤੇ ਆ ਰਹੀਆਂ 2027 ਦੀਆ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਆਗੂ ਆਰਪੀ ਸਿੰਘ ਸਿਆਸੀ ਰੋਟੀਆਂ ਸੇਕਣ ਚ ਲੱਗਾ ਹੋਇਆ ਹੈ। ਬੋਲੀਨਾ ਨੇ ਕਿਹਾ ਕਿ ਪੰਜਾਬੀ 2027 ਦੀਆਂ ਵਿਧਾਨ ਸਭਾ ਚੋਣਾਂ ਚ ਭਾਜਪਾ ਨੂੰ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਲੋਕ ਸਭਾ ਖੰਡੂਰ ਸਾਹਿਬ ਤੋ ਐੱਮਪੀ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਦੀ 22 ਅਪ੍ਰੈਲ ਨੂੰ ਐੱਨਐੱਸਏ ਖਤਮ ਹੋ ਰਹੀ ਹੈ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਉਨ੍ਹਾਂ ਦੀ ਰਿਹਾਈ ਕਰਵਾਉਣ ਲਈ ਯਤਨ ਕਰੇ। 2027 ਵਿਧਾਨ ਸਭਾ ਚੋਣਾਂ ਚ ਲੋਕ ਆਪ ਦੱਸ ਦੇਣਗੇ ਕਿ ਪੰਜਾਬ ਲਈ ਕਿਹੜੀ ਪਾਰਟੀ ਤੇ ਲੀਡਰ ਚੰਗਾ ਹੈ।