ਪੰਜਾਬੀ ਏਕਤਾ ਪਾਰਟੀ 'ਚ ਸ਼ਾਮਲ ਕਰਨ ਦਾ ਸਵਾਗਤ
ਦੁਨੀਆ ਭਰ 'ਚ ਵੱਸਦੇ ਐੱਨਆਰਆਈਜ਼ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਕਮੇਟੀ ਨਾਲ ਸੰਪਰਕ ਕਰਕੇ ਪੰਜਾਬ ਅਤੇ ਐੱਨਆਰਆਈਜ਼ ਦੇ ਵਧੀਆ ਭਵਿੱਖ ਲਈ ਪੀਈਪੀ ਵਿਚ ਸ਼ਾਮਲ ਹੋਣ।
Publish Date: Sun, 10 Feb 2019 06:24 PM (IST)
Updated Date: Sun, 10 Feb 2019 06:33 PM (IST)
ਜਲੰਧਰ : ਪੰਜਾਬੀ ਏਕਤਾ ਪਾਰਟੀ ਦੇ ਪ੍ਧਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਦੇ ਫ਼ੈਸਲਿਆਂ 'ਚ ਭਾਈਵਾਲ ਬਣਾਉਣ ਲਈ, ਦਵਿੰਦਰ ਸਿੰਘ ਘਲੋਟੀ ਜਰਮਨੀ, ਮਨਜਿੰਦਰ ਸਿੰਘ ਸੰਧੂ ਅਮਰੀਕਾ ਅਤੇ ਕੁਲਬੀਰ ਸੰਧੂ ਕੈਨੇਡਾ ਤਿੰਨ ਐੱਨਆਰਆਈ ਮੈਂਬਰਾਂ ਨੂੰ ਪੰਜਾਬੀ ਏਕਤਾ ਪਾਰਟੀ ਦੀ ਪੀਏਸੀ ਦਾ ਮੈਂਬਰ ਬਣਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਚੀਮਾ ਮਾਨਹਾਈਮ ਸਮੇਤ ਸਮੂਹ ਜਰਮਨੀ ਦੇ ਪਾਰਟੀ ਸਮਰੱਥਕਾਂ ਨੇ ਪਾਰਟੀ ਦੇ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਨਾਲ ਹੀ ਸਾਰੇ ਦੇਸ਼ਾਂ ਵਿਚ ਪਾਰਟੀ ਦੇ ਵਿਸਥਾਰ ਲਈ ਵਿਸ਼ਵ ਭਰ ਦੇ ਐੱਨਆਰਆਈ ਵਾਲੀ 21 ਮੈਂਬਰੀ ਕਮੇਟੀ ਬਣਾਉਣ ਲਈ ਧੰਨਵਾਦ ਕੀਤਾ ਜਿਹੜੀ ਕਿ ਵੱਖ-ਵੱਖ ਦੇਸ਼ਾਂ ਵਿਚ ਪੀਈਪੀ ਦੇ ਢਾਂਚੇ ਦੇ ਗਠਨ ਦੀ ਦੇਖ-ਰੇਖ ਕਰੇਗੀ।
ਪੰਜਾਬ ਦੀਆਂ ਰਵਾਇਤੀ ਪਾਰਟੀਆਂ ਐੱਨਆਰਆਈਜ਼ ਦੀ ਸਿਰਫ਼ ਫੰਡਾਂ ਦੇ ਸਰੋਤ ਵਜੋਂ ਦੁਰਵਰਤੋਂ ਕਰਦੀਆਂ ਹਨ ਅਤੇ ਐੱਨਆਰਆਈਜ਼ ਦੀਆਂ ਜ਼ਰੂਰਤਾਂ ਅਤੇ ਭਾਵਨਾਵਾਂ ਦੀ ਬੇਕਦਰੀ ਕਰਦੀਆਂ ਰਹੀਆਂ ਹਨ ਪਰ ਕਿਸੇ ਵੀ ਪਾਰਟੀ ਨੇ ਇਨ੍ਹਾਂ ਨੂੰ ਪੀਏਸੀ ਵਿਚ ਥਾਂ ਨਹੀਂ ਦਿੱਤੀ ਸੀ। ਦੁਨੀਆ ਭਰ 'ਚ ਵੱਸਦੇ ਐੱਨਆਰਆਈਜ਼ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਕਮੇਟੀ ਨਾਲ ਸੰਪਰਕ ਕਰਕੇ ਪੰਜਾਬ ਅਤੇ ਐੱਨਆਰਆਈਜ਼ ਦੇ ਵਧੀਆ ਭਵਿੱਖ ਲਈ ਪੀਈਪੀ ਵਿਚ ਸ਼ਾਮਲ ਹੋਣ।