ਵਾਤਾਵਰਨ ਬਚਾਉਣ ਵੱਲ ਧਿਆਨ ਦੇਣਾ ਚਾਹੀਦੈ : ਗਾਓਂਕਰ
ਸਾਨੂੰ ਵਿਸ਼ਵ ਵਾਤਾਵਰਨ ਬਚਾਉਣ ’ਤੇ ਧਿਆਨ ਕੇਂਦਰਤ ਕਰਨਾ ਚਾਹੀਦੈ-ਗਣੇਸ਼ ਗਾਓਂਕਰ
Publish Date: Sat, 08 Nov 2025 06:24 PM (IST)
Updated Date: Sat, 08 Nov 2025 06:25 PM (IST)

--ਪੁਲਿਸ ਡੀਏਵੀ ਸਕੂਲ ’ਚ ਤਿੰਨ ਦਿਨਾ ਮਾਡਲ ਯੂਨਾਈਟਿਡ ਨੇਸ਼ਨਜ਼ ਪ੍ਰੋਗਰਾਮ ਹੋਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ-ਮਾਡਲ ਯੂਨਾਈਟਿਡ ਨੇਸ਼ਨਜ਼ ਦੇ ਸੱਤਵੇਂ ਚੈਪਟਰ ਦਾ ਉਦਘਾਟਨੀ ਸਮਾਗਮ ਪੁਲਿਸ ਡੀਏਵੀ ਪਬਲਿਕ ਸਕੂਲ ਵਿਖੇ ਕੀਤਾ ਗਿਆ। ਤਿੰਨ ਦਿਨਾ ਪ੍ਰੋਗਰਾਮ ਦਾ ਉਦੇਸ਼ ਸਮੱਸਿਆਵਾਂ ਦੇ ਹੱਲ ਤੱਕ ਪਹੁੰਚਣ ਲਈ ਵੱਖ-ਵੱਖ ਛਤਰੀਆਂ ਹੇਠ ਵਿਸ਼ਵਵਿਆਪੀ ਪ੍ਰਸੰਗਿਕਤਾ ਦੇ ਮੁੱਦਿਆਂ ਤੇ ਚਰਚਾ ਕਰਨਾ ਹੈ। ਗੋਆ ਵਿਧਾਨ ਸਭਾ ਦੇ ਸਪੀਕਰ ਗਣੇਸ਼ ਗਾਓਂਕਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਪ੍ਰਿੰਸੀਪਲ ਡਾ. ਰਸ਼ਮੀ ਵਿਜ ਨੇ ਸਵਾਗਤ ਕੀਤਾ। ਸਮਾਗਮ ਦੀ ਸ਼ੁਰੂਆਤ ਮੌਕੇ ਆਪਣੇ ਸੰਬੋਧਨ ਵਿਚ ਪ੍ਰਿੰਸੀਪਲ ਡਾ. ਰਸ਼ਮੀ ਵਿਜ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਗੋਆ ਵਿਧਾਨ ਸਭਾ ਦੇ ਸਪੀਕਰ ਗਣੇਸ਼ ਗਾਓਂਕਰ ਨੇ ਕਿਹਾ ਕਿ ਸਾਨੂੰ ਦੁਨੀਆ ਨੂੰ ਬਚਾਉਣਾ ਚਾਹੀਦਾ ਹੈ। ਜਿਵੇਂ ਇਕ ਸਿਪਾਹੀ ਆਪਣੇ ਦੇਸ਼ ਦੀ ਰੱਖਿਆ ਕਰਦਾ ਹੈ, ਸਾਨੂੰ ਆਪਣੇ ਵਿਸ਼ਵ ਵਾਤਾਵਰਣ ਨੂੰ ਬਚਾਉਣ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਮੁੱਖ ਮਹਿਮਾਨ ਨੇ ਇੱਕ ਗਲੋਬ ਤੇ ਦਸਤਖਤ ਕੀਤੇ। ਤਿੰਨ ਦਿਨਾਂ ਦੌਰਾਨ ਵੱਖ-ਵੱਖ ਵਿਸ਼ਿਆ ਬਾਰੇ ਚਰਚਾ ਕੀਤੀ ਗਈ ਅਤੇ ਵੱਖ-ਵੱਖ ਕਮੇਟੀਆ ਦੇ ਨੁਮਾਇੰਦਿਆਂ ਨੇ ਸ਼ਿਰਕਤ ਕਰਕੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਜਲੰਧਰ ਅਤੇ ਆਸ-ਪਾਸ ਦੇ ਸਕੂਲਾਂ ਦੇ 14 ਤੋਂ 19 ਸਾਲ ਦੀ ਉਮਰ ਦੇ ਲਗਪਗ 725 ਵਿਦਿਆਰਥੀਆ ਨੇ ਹਿੱਸਾ ਲਿਆ।