ਇੰਡਸਟ੍ਰੀਅਲ ਅਸਟੇਟ ਜ਼ੋਨ ਦਫਤਰ ’ਚ ਲਾਇਆ ਵਾਟਰ ਫਿਲਟਰ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Mon, 20 Apr 2026 09:01 PM (IST)
Updated Date: Mon, 20 Apr 2026 09:03 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਬੀਐਂਡ ਆਰ ਬ੍ਰਾਂਚ ਦੇ ਜੇਈ ਕਾਰਤਿਕ ਨੇ ਨਗਰ ਨਿਗਮ ਦੇ ਜ਼ੋਨ ਨੰਬਰ-7 ਇੰਡਸਟ੍ਰੀਅਲ ਅਸਟੇਟ ’ਚ ਵਾਟਰ ਫਿਲਟਰ ਲਗਵਾਇਆ ਹੈ। ਇਸ ਨਾਲ ਸਟਾਫ ਨੂੰ ਪੀਣ ਲਈ ਸਾਫ ਤੇ ਠੰਢਾ ਪਾਣੀ ਮਿਲੇਗਾ। ਕਾਰਤਿਕ ਨੇ ਕਿਹਾ ਕਿ ਸਮੂਹ ਸਟਾਫ ਦੀ ਜ਼ਰੂਰਤ ਨੂੰ ਦੇਖਦਿਆਂ ਇਹ ਕਦਮ ਉਠਾਇਆ ਗਿਆ ਹੈ। ਇਸ ਮੌਕੇ 'ਤੇ ਓਐਂਡਐੱਮ ਬ੍ਰਾਂਚ ਦੇ ਜੇਈ ਸੁਨੀਲ ਕੁਮਾਰ, ਵਾਟਰ ਸਪਲਾਈ ਯੂਨੀਅਨ ਦੇ ਪ੍ਰਧਾਨ ਹਰਜੀਤ ਬੌਬੀ, ਚੇਅਰਮੈਨ ਰਾਜਿੰਦਰ ਸੱਭਰਵਾਲ, ਉਪ-ਚੇਅਰਮੈਨ ਯੋਗੇਸ਼ ਸ਼ਰਮਾ, ਸਕੱਤਰ ਸੰਜੀਵ ਮੌਦਗਿਲ ਤੇ ਹੋਰ ਮੈਂਬਰ ਰਾਹੁਲ, ਰੋਹਿਤ ਗਿੱਲ, ਅਨਿਲ ਮੱਟੂ, ਰਾਜ ਕੁਮਾਰ, ਰਾਜਦੀਪ, ਸੰਨੀ, ਹਸਨ ਲਾਲ ਅਤੇ ਆਸ਼ੀਸ਼ ਹਾਜ਼ਰ ਸਨ।