ਗੈਰ-ਹਾਜ਼ਰਾਂ ਨੂੰ ਤਨਖਾਹ ਰੋਕਣ ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ
ਜਾਸ, ਜਲੰਧਰ : ਨਗਰ
Publish Date: Wed, 06 May 2026 08:55 PM (IST)
Updated Date: Wed, 06 May 2026 08:56 PM (IST)
ਜਾਸ, ਜਲੰਧਰ : ਨਗਰ ਨਿਗਮ ਜਲੰਧਰ ਨੇ ਜਨਗਣਨਾ ਪ੍ਰਕਿਰਿਆ ਤਹਿਤ ਟ੍ਰੇਨਿੰਗ ’ਚ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖਤ ਰੁਖ ਅਪਣਾਇਆ ਹੈ। ਜਨਗਣਨਾ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਇਸ ਲਈ ਸਬੰਧਤ ਸਟਾਫ ਦੀ ਟ੍ਰੇਨਿੰਗ ਸੈਸ਼ਨ ਕਰਵਾਏ ਗਏ ਹਨ। ਵਾਰ-ਵਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਕੁਝ ਵਿਭਾਗਾਂ ਦੇ ਮੁਲਾਜ਼ਮ ਟ੍ਰੇਨਿੰਗ ਵਿਚ ਹਾਜ਼ਰ ਨਹੀਂ ਹੋਏ।
ਇਸ ਸਬੰਧੀ ਡੀਏਵੀ ਕਾਲਜ, ਐੱਲਆਈਸੀ ਵਿਭਾਗ, ਐੱਚਐੱਮਵੀ ਕਾਲਜ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਤੇ ਪ੍ਰਾਇਮਰੀ), ਮੇਹਰ ਚੰਦ ਪੌਲੀਟੈਕਨਿਕ ਕਾਲਜ ਤੇ ਐੱਨਆਈਟੀ ਜਲੰਧਰ ਦੇ ਮੁਖੀਆਂ ਨੂੰ ਸਖਤ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਨੂੰ ਆਪਣੇ ਅਧੀਨ ਉਨ੍ਹਾਂ ਮੁਲਾਜ਼ਮਾਂ ਨੂੰ ਤੁਰੰਤ ਹਾਜ਼ਰ ਕਰਵਾਉਣਾ ਹੋਵੇਗਾ, ਜਿਨ੍ਹਾਂ ਦੀ ਡਿਊਟੀ ਜਨਗਣਨਾ ਕੰਮ ’ਚ ਲਾਈ ਗਈ ਹੈ। ਨਗਰ ਨਿਗਮ ਨੇ ਕਿਹਾ ਹੈ ਕਿ ਉਕਤ ਮੁਲਾਜ਼ਮ 7 ਮਈ 2026 ਤੱਕ ਡਾ. ਸੁਮਨਦੀਪ ਕੌਰ, ਜੁਆਇੰਟ ਕਮਿਸ਼ਨਰ-ਕਮ-ਸਿਟੀ ਸੈਂਸਸ ਅਫਸਰ, ਨਗਰ ਨਿਗਮ ਜਲੰਧਰ ਦੇ ਦਫਤਰ ਕਮਰਾ ਨੰਬਰ 26, ਪਹਿਲੀ ਮੰਜ਼ਿਲ 'ਚ ਆਪਣੀ ਕਿੱਟ ਪ੍ਰਾਪਤ ਕਰ ਕੇ ਹਾਜ਼ਰੀ ਦਰਜ ਕਰਵਾਉਣ। ਅਜਿਹਾ ਨਾ ਕਰਨ ਦੀ ਸੂਰਤ ’ਚ ਸਬੰਧਤ ਡੀਡੀਓ ਨੂੰ ਗੈਰ-ਹਾਜ਼ਰ ਮੁਲਾਜ਼ਮਾਂ ਦੀ ਤਨਖਾਹ ਰੋਕਣ ਦੀ ਹਦਾਇਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੈਂਸਸ ਐਕਟ 1948 ਤਹਿਤ ਕਾਨੂੰਨੀ ਕਾਰਵਾਈ ਲਈ ਪੁਲਿਸ ਕਮਿਸ਼ਨਰ ਜਲੰਧਰ ਨੂੰ ਵੀ ਸੂਚਿਤ ਕੀਤਾ ਜਾਵੇਗਾ।