ਕੈਂਸਰ ਜਾਗਰੂਕਤਾ ਲਈ ਕਰਵਾਈ ‘ਵਾਕਾਥਾਨ 2026’
ਕੈਂਸਰ ਜਾਗਰੂਕਤਾ ਲਈ “ਵਾਕਾਥਾਨ 2026” ਕਰਵਾਈ
Publish Date: Wed, 06 May 2026 07:12 PM (IST)
Updated Date: Wed, 06 May 2026 07:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਰੋਟਰੀ ਕਲੱਬ ਜਲੰਧਰ ਵੈਸਟ ਵੱਲੋਂ ਡਾ. ਕੇਐੱਸਜੀ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ “ਵਾਕਾਥਾਨ 2026” ਕਰਵਾਈ। ਮਸ਼ਹੂਰ ਉਦਯੋਗਪਤੀ ਗਿਆਨ ਭੰਡਾਰੀ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਵਾਕਾਥਾਨ ਦੀ ਸ਼ੁਰੂਆਤ ਨਿਊ ਰੂਬੀ ਹਸਪਤਾਲ ਤੋਂ ਹੋਈ ਅਤੇ ਇਹ ਸ਼ਹਿਰ ਦੇ ਵੱਖ-ਵੱਖ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਵਾਪਸ ਓਥੇ ਹੀ ਸਮਾਪਤ ਹੋਈ। ਇਸ ਸਮਾਗਮ ਨੂੰ ਵਨੀਤ ਧੀਰ, ਚਰਨਜੀਤ ਸਿੰਘ ਚੰਨੀ ਤੇ ਮਹਿੰਦਰ ਸਿੰਘ ਸਮੇਤ ਹੋਰ ਸ਼ਖਸੀਅਤਾਂ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਡਾ. ਨਵਨੀਤ ਅਰੋੜਾ (ਸੈਕਟਰੀ), ਡਾ. ਐੱਸਪੀਐੱਸ ਗਰੋਵਰ (ਪ੍ਰਧਾਨ), ਤਰਸੇਮ ਸਿੰਘ ਭੋਲਾ, ਹਰਬਿੰਦਰ ਸਿੰਘ, ਕੁਲਦੀਪ ਸਿੰਘ ਤੇ ਪਰਵਿੰਦਰ ਸਿੰਘ ਆਦਿ ਹਾਜ਼ਰ ਸਨ। ਸੁਖਦੇਵ ਸਿੰਘ (ਮੈਨੇਜਿੰਗ ਡਾਇਰੈਕਟਰ, ਏਜੀਆਈ ਇੰਫਰਾ ਲਿਮਿਟਡ), ਸਲਵਿੰਦਰਜੀਤ ਕੌਰ ਤੇ ਉਦਯੋਗਪਤੀ ਗਿਆਨ ਭੰਡਾਰੀ ਨੂੰ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ‘ਪਰਿੰਦੇ’ ਡਾਂਸਿੰਗ ਕਲੱਬ ਦੇ ਡਾਇਰੈਕਟਰ ਰਾਜਨ ਸਿਆਲ ਨੇ ਪੰਜਾਬੀ ਸੰਗੀਤ ਰਾਹੀਂ ਮਾਹੌਲ ਨੂੰ ਰੌਣਕਮਈ ਬਣਾਇਆ ਤੇ ਵਰਜ਼ਿਸ਼ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਜਾਗਰੂਕਤਾ ਸੰਦੇਸ਼ ਵਾਲੇ ਪਲੇਕਾਰਡ ਲੈ ਕੇ ਹਿੱਸਾ ਲਿਆ। ਅੰਤ ’ਚ ਨਿਊ ਰੂਬੀ ਹਸਪਤਾਲ ’ਚ ਸਾਰੇ ਭਾਈਵਾਲਾਂ ਨੂੰ ਸਰਟੀਫਿਕੇਟ ਤੇ ਮੈਡਲ ਪ੍ਰਦਾਨ ਕੀਤੇ ਗਏ ਤੇ ਵਿਸ਼ੇਸ਼ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਭਾਈਵਾਲਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।