Volvo-Car Accident in Jalandhar: ਦਿੱਲੀ IGI ਤੋਂ ਜਲੰਧਰ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ
ਇਸ ਦੌਰਾਨ ਗੱਲਬਾਤ ਕਰਦਿਆਂ ਬੱਸ ਦੇ ਕੰਡਕਟਰ ਅਤੇ ਹੈਲਪਰ ਨੇ ਦੱਸਿਆ ਕਿ ਕਾਰ ਚਾਲਕ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਕਾਰ ਦੀ ਅਚਾਨਕ ਬ੍ਰੇਕ ਲੱਗਣ 'ਤੇ ਬੱਸ ਡਰਾਈਵਰ ਨੇ ਬੱਸ ਦੀ ਬ੍ਰੇਕ ਲਗਾ ਕੇ ਕੰਟਰੋਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਬੱਸ ਕਾਬੂ ਨਹੀਂ ਹੋ ਸਕੀ ਅਤੇ ਫਲਾਈਓਵਰ ਦੇ ਦੂਜੇ ਪਾਸੇ ਜਾ ਪਲਟੀ।
Publish Date: Wed, 09 Aug 2023 06:14 PM (IST)
Updated Date: Wed, 09 Aug 2023 11:44 PM (IST)
ਲਵਦੀਪ ਬੈਂਸ,ਪਤਾਰਾ/ਜਲੰਧਰ ਕੈਂਟ : ਦਿੱਲੀ ਤੋਂ ਜਲੰਧਰ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਰਾਮਾ ਮੰਡੀ ਫਲਾਈਓਵਰ ਨਜ਼ਦੀਕ ਪਲਟ ਗਈ । ਹਾਦਸਾ ਉਸ ਸਮੇਂ ਵਾਪਰਿਆ ਜਦ ਪੰਜਾਬ ਰੋਡਵੇਜ਼ ਦੀ ਬੱਸ ਦਿੱਲੀ ਏਅਰਪੋਰਟ ਤੋਂ ਸਵਾਰੀਆਂ ਲੈ ਕੇ ਜਲੰਧਰ ਬੱਸ ਸਟੈਂਡ ਵੱਲ ਜਾ ਰਹੀ ਸੀ ਤਾਂ ਰਾਮਾ ਮੰਡੀ ਫਲਾਈਓਵਰ ਚੜ੍ਹਦੇ ਹੋਏ ਕਾਰ ਦੀ ਫੇਟ ਵੱਜਣ ਨਾਲ ਬੱਸ ਪਲਟ ਗਈ ।
ਮਿਲੀ ਜਾਣਕਾਰੀ ਮੁਤਾਬਕ ਬੱਸ ਵਿੱਚ 12 ਸਵਾਰੀਆਂ ਸਮੇਤ ਕੁੱਲ 15 ਵਿਅਕਤੀ ਮੌਜੂਦ ਸਨ, ਜਿਨ੍ਹਾਂ ਵਿੱਚ ਇੱਕ ਔਰਤ ਸੀ ਤੇ ਜਦ ਬੱਸ ਜਲੰਧਰ ਬੱਸ ਸਟੈਂਡ ਜਾਣ ਲਈ ਰਾਮਾ ਮੰਡੀ ਫਲਾਈਓਵਰ ਚੜ੍ਹਨ ਲੱਗੀ ਤਾਂ ਅੱਗੇ ਜਾ ਰਹੀ ਹੌਂਡਾ ਅਮੇਜ਼ ਕਾਰ ਨਾਲ ਟੱਕਰ ਹੋਣ ਕਾਰਨ ਫਲਾਈਓਵਰ ਤੋਂ ਥੱਲੇ ਪਲਟ ਗਈ । ਹਾਦਸੇ ਦੌਰਾਨ ਬੱਸ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਜਦਕਿ ਬਾਕੀ ਸਾਰੀਆਂ ਸਵਾਰੀਆਂ ਦਾ ਸੱਟ ਚੋਟ ਲੱਗਣ ਤੋਂ ਬਚਾਅ ਹੋ ਗਿਆ ।
ਇਸ ਦੌਰਾਨ ਗੱਲਬਾਤ ਕਰਦਿਆਂ ਬੱਸ ਦੇ ਕੰਡਕਟਰ ਅਤੇ ਹੈਲਪਰ ਨੇ ਦੱਸਿਆ ਕਿ ਕਾਰ ਚਾਲਕ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਕਾਰ ਦੀ ਅਚਾਨਕ ਬ੍ਰੇਕ ਲੱਗਣ 'ਤੇ ਬੱਸ ਡਰਾਈਵਰ ਨੇ ਬੱਸ ਦੀ ਬ੍ਰੇਕ ਲਗਾ ਕੇ ਕੰਟਰੋਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਬੱਸ ਕਾਬੂ ਨਹੀਂ ਹੋ ਸਕੀ ਅਤੇ ਫਲਾਈਓਵਰ ਦੇ ਦੂਜੇ ਪਾਸੇ ਜਾ ਪਲਟੀ। ਓਧਰ ਦੂਜੇ ਪਾਸੇ ਬੱਸ ਦੀ ਫੇਟ ਵੱਜਣ ਨਾਲ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਗੱਲਬਾਤ ਕਰਦਿਆਂ ਹੌਂਡਾ ਅਮੇਜ਼ ਗੱਡੀ ਚਲਾ ਰਹੇ ਐੱਸਕੇ ਅਰੋੜਾ ਨੇ ਦੱਸਿਆ ਕਿ ਬੱਸ ਤੇਜ਼ ਰਫਤਾਰ ਨਾਲ ਆ ਰਹੀ ਸੀ ਅਤੇ ਡਰਾਈਵਰ ਤੋਂ ਬੱਸ ਦੀ ਬ੍ਰੇਕ ਨਹੀਂ ਲੱਗੀ ਜਿਸ ਕਾਰਨ ਬੱਸ ਬੇਕਾਬੂ ਹੋ ਕੇ ਫਲਾਈਓਵਰ ਤੋਂ ਥੱਲੇ ਜਾ ਡਿੱਗੀ ।
ਘਟਨ ਦੀ ਖ਼ਬਰ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਥਾਣਾ ਕੈਂਟ ਐੱਸਐੱਚਓ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ 'ਚ ਪਹੁੰਚੀ ਪੁਲਿਸ ਟੀਮ ਨੇ ਦੂਜੀ ਬੱਸ ਦੇ ਜ਼ਰੀਏ ਸਵਾਰੀਆਂ ਨੂੰ ਬੱਸ ਸਟੈਂਡ ਤੱਕ ਪਹੁੰਚਾਇਆ ਅਤੇ ਡਰਾਈਵਰ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ।