ਐੱਲਕੇਸੀਟੀਸੀ ’ਚ ਵਾਲੀਬਾਲ ਤੇ ਸ਼ਤਰੰਜ ਦੇ ਟੂਰਨਾਮੈਂਟ
ਐੱਲਕੇਸੀਟੀਸੀ ’ਚ ਖੇਡ ਭਾਵਨਾ ਤੇ ਸਰਵਾਂਗੀਣ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਾਲੀਬਾਲ ਤੇ ਸ਼ਤਰੰਜ ਟੂਰਨਾਮੈਂਟਾਂ ਕਰਵਾਇਆ
Publish Date: Fri, 08 May 2026 06:53 PM (IST)
Updated Date: Fri, 08 May 2026 06:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਦੀ ਸਪੋਰਟਸ ਕਮੇਟੀ ਵੱਲੋਂ ਵਿਦਿਆਰਥੀਆਂ ਲਈ ਵਾਲੀਬਾਲ ਤੇ ਸ਼ਤਰੰਜ ਟੂਰਨਾਮੈਂਟ ਕਰਵਾਇਆ। ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਵਿਚ ਖੇਡ ਭਾਵਨਾ, ਟੀਮ ਵਰਕ, ਰਣਨੀਤਿਕ ਸੋਚ ਅਤੇ ਸਮੁੱਚੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ। ਵਾਲੀਬਾਲ ਟੂਰਨਾਮੈਂਟ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲਾ ਸਕੂਲ ਆਫ ਐਲਾਇਡ ਐਂਡ ਹੈਲਥਕੇਅਰ ਸਾਇੰਸ ਤੇ ਮੈਨੇਜਮੈਂਟ ਵਿਭਾਗ ਵਿਚਾਲੇ ਖੇਡਿਆ ਗਿਆ। ਸਕੂਲ ਆਫ ਐਲਾਇਡ ਐਂਡ ਹੈਲਥਕੇਅਰ ਸਾਇੰਸ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮੈਨੇਜਮੈਂਟ ਵਿਭਾਗ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਜੇਤੂ ਟੀਮ ’ਚ ਨਵਜੋਤ ਸਿੰਘ, ਸ਼ਾਹਿਦ ਰਿਆਜ਼, ਮੂਮਿਨ ਮੁਸ਼ਤਾਕ, ਮੁਸੈਬ, ਅਭਿਸ਼ੇਖ, ਰਿਜ਼ਵਾਨ ਅਤੇ ਮੁਹੰਮਦ ਅਲੀ ਸ਼ਾਮਲ ਸਨ। ਦੂਜੇ ਸਥਾਨ ਵਾਲੀ ਟੀਮ ’ਚ ਇਲਾਇਅਹ, ਮੋਹਿਤ, ਕਰਨ, ਹਰਸ਼ਦੀਪ, ਯੋਗੇਸ਼, ਜਤਿਨ ਤੇ ਅੰਕਿਤ ਸ਼ਾਮਲ ਸਨ। ਲੜਕਿਆਂ ਤੇ ਲੜਕੀਆਂ ਲਈ ਕਰਵਾਏ ਗਏ ਸ਼ਤਰੰਜ ਟੂਰਨਾਮੈਂਟ ’ਚ ਵੀ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ।