ਸਬ ਤਹਿਸੀਲ ਗੁਰਾਇਆ ਵਿਖੇ ਉਸ ਵੇਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਇਕ ਦਮ ਹੀ ਗੁਰਾਇਆ ਦੇ ਸਾਰੇ ਵਸੀਕਾ ਨਵੀਸਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜੋ ਕਿ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਬ ਤਹਿਸੀਲ ਗੁਰਾਇਆ ਤੋਂ ਚਲੇ ਗਏ ਪਰੇਸ਼ਾਨ ਲੋਕਾਂ ਨੇ ਇਸ ਦੀ ਸੂਚਨਾ ਪੱਤਰਕਾਰਾਂ ਨੂੰ ਦਿੱਤੀ ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੱਤਰਕਾਰਾਂ ਉਂਜ ਇਸ ਮਾਮਲੇ ਸਬੰਧੀ ਪੁੱਛ ਪੜਤਾਲ ਕੀਤੀ ਤਾਂ ਦੱਬੀ ਜ਼ੁਬਾਨ 'ਚ ਵਸੀਕਾ ਨਵੀਸਾਂ ਵੱਲੋਂ ਨਾਇਬ ਤਹਿਸੀਲਦਾਰ 'ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਸਨ। ਇਸ ਸਬੰਧੀ ਵਸੀਕਾ ਨਵੀਸ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਦੀ ਸੂਬੇ 'ਚ ਨਵੀਂ ਸਰਕਾਰ ਬਣੀ ਹੈ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਨਵੀਆਂ ਪਾਲਿਸੀਆਂ ਤੋਂ ਬਾਅਦ ਤਹਿਸੀਲਾਂ ਵਿਚ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ। ਜੇਕਰ ਕੋਈ ਕੰਮ ਆਉਂਦਾ

ਮਨਜੀਤ ਮੱਕੜ, ਗੁਰਾਇਆ
ਸਬ ਤਹਿਸੀਲ ਗੁਰਾਇਆ ਵਿਖੇ ਉਸ ਵੇਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਇਕ ਦਮ ਹੀ ਗੁਰਾਇਆ ਦੇ ਸਾਰੇ ਵਸੀਕਾ ਨਵੀਸਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜੋ ਕਿ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਬ ਤਹਿਸੀਲ ਗੁਰਾਇਆ ਤੋਂ ਚਲੇ ਗਏ ਪਰੇਸ਼ਾਨ ਲੋਕਾਂ ਨੇ ਇਸ ਦੀ ਸੂਚਨਾ ਪੱਤਰਕਾਰਾਂ ਨੂੰ ਦਿੱਤੀ ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੱਤਰਕਾਰਾਂ ਉਂਜ ਇਸ ਮਾਮਲੇ ਸਬੰਧੀ ਪੁੱਛ ਪੜਤਾਲ ਕੀਤੀ ਤਾਂ ਦੱਬੀ ਜ਼ੁਬਾਨ 'ਚ ਵਸੀਕਾ ਨਵੀਸਾਂ ਵੱਲੋਂ ਨਾਇਬ ਤਹਿਸੀਲਦਾਰ 'ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਸਨ। ਇਸ ਸਬੰਧੀ ਵਸੀਕਾ ਨਵੀਸ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਦੀ ਸੂਬੇ 'ਚ ਨਵੀਂ ਸਰਕਾਰ ਬਣੀ ਹੈ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਨਵੀਆਂ ਪਾਲਿਸੀਆਂ ਤੋਂ ਬਾਅਦ ਤਹਿਸੀਲਾਂ ਵਿਚ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ। ਜੇਕਰ ਕੋਈ ਕੰਮ ਆਉਂਦਾ ਹੈ ਤਾਂ ਨਾਇਬ ਤਹਿਸੀਲਦਾਰ ਵੱਲੋਂ ਕਿੰਤੂ ਪੰ੍ਤੂ ਕੀਤੇ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋਇਆ ਪਿਆ ਹੈ। ਦੂਜਾ ਨਾਇਬ ਤਹਿਸੀਲਦਾਰ ਵੱਲੋਂ ਕਿਹਾ ਜਾਂਦਾ ਹੈ ਕਿ ਹਰੇਕ ਕੰਮ ਉਨ੍ਹਾਂ ਨੂੰ ਪੁੱਛ ਕੇ ਕੀਤਾ ਜਾਵੇ ਜੋ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਸੀਕਾ ਨਵੀਸਾਂ ਦੀ ਲਿਖਾਈ 2000 ਰੁਪਏ ਤੈਅ ਕਰੇ।
ਉਧਰ ਇਸ ਸਬੰਧੀ ਨਾਇਬ ਤਹਿਸੀਲਦਾਰ ਗੁਰਾਇਆ ਮਨੋਹਰ ਲਾਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਅਫ਼ਸਰਾਂ ਦੀਆਂ ਹਦਾਇਤਾਂ ਮੁਤਾਬਕ ਰਿਸ਼ਵਤਖੋਰੀ ਬੰਦ ਕਰਨ ਅਤੇ ਲੋਕਾਂ ਨੂੰ ਸੁਖਾਵਾਂ ਮਾਹੌਲ ਦੇਣ ਲਈ ਜੋ ਹੁਕਮ ਆ ਰਹੇ ਹਨ ਉਨ੍ਹਾਂ ਮੁਤਾਬਕ ਅੱਜ ਵਸੀਕਾ ਨਵੀਸਾਂ ਨਾਲ ਮੀਟਿੰਗ ਕੀਤੀ ਗਈ ਸੀ, ਜਿਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ 570 ਰੁਪਏ ਤੋਂ ਵੱਧ ਕਿਸੇ ਤੋਂ ਵੀ ਲਿਖਾਈ ਨਾ ਲਈ ਜਾਵੇ। ਦੂਜਾ ਕੋਈ ਵੀ ਵਸੀਕਾ ਨਵੀਸ ਰਜਿਸਟਰੀ ਕਰਵਾਉਣ ਲਈ ਪਾਰਟੀ ਦੇ ਨਾਲ ਨਾ ਆਵੇ। ਪਾਰਟੀ ਸਿੱਧਾ ਉਨ੍ਹਾਂ ਕੋਲ ਆਵੇ ਤੇ ਬਿਨਾਂ ਕਿਸੇ ਨੂੰ ਕੋਈ ਰਿਸ਼ਵਤ ਦਿੱਤੇ ਸਰਕਾਰੀ ਰੇਟ ਮੁਤਾਬਕ ਆਪਣੀ ਰਜਿਸਟਰੀ ਕਰਵਾਉਣ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ 'ਤੇ ਅਧਿਕਾਰੀਆਂ ਦੀਆਂ ਹਦਾਇਤਾਂ ਇੰਨ ਬਿੰਨ ਸਬ ਤਹਿਸੀਲ ਵਿਚ ਲਾਗੂ ਕੀਤੀਆਂ ਜਾਣਗੀਆਂ ਤੇ ਰਿਸ਼ਵਤਖੋਰੀ ਪੂਰੀ ਤਰ੍ਹਾਂ ਨਾਲ ਸਬ ਤਹਿਸੀਲ ਵਿਚ ਬੰਦ ਕੀਤੀ ਜਾਵੇਗੀ।