ਦਲਬੀਰ ਸਿੰਘ ਖਿੰਡਾ ਨੰਬਰਦਾਰ ਸਲੈਚਾਂ ਨੂੰ ਸ਼ਰਧਾ ਦੇ ਫੁੱਲ ਭੇਟ
ਦਲਬੀਰ ਸਿੰਘ ਖਿੰਡਾ ਨੰਬਰਦਾਰ ਸਲੈਚਾਂ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ
Publish Date: Sun, 10 May 2026 06:44 PM (IST)
Updated Date: Mon, 11 May 2026 04:09 AM (IST)

* ਪ੍ਰੋਗਰਾਮ ਦੌਰਾਨ ਰਾਗੀ ਸਿੰਘਾਂ ਨੇ ਸੋਗਮਈ ਕੀਰਤਨ ਕੀਤਾ ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਖਿੰਡਾ ਹਾਈਵੇ ਫਿਊਲਜ਼ ਸਲੈਚਾਂ ਦੇ ਮਾਲਕ ਸੁਖਵਿੰਦਰ ਸਿੰਘ ਖਿੰਡਾ ਦੇ ਪਿਤਾ ਤੇ ਉੱਘੇ ਸਮਾਜ ਸੇਵਕ ਦਲਬੀਰ ਸਿੰਘ ਖਿੰਡਾ (90) ਸਾਬਕਾ ਸਰਪੰਚ ਪਿੰਡ ਸਲੈਚਾਂ ਕੁੱਝ ਦਿਨ ਬਿਮਾਰ ਰਹਿਣ ਉਪਰੰਤ 30 ਅਪ੍ਰੈਲ 2026 ਨੂੰ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਵਾਹਿਗੁਰੂ ਦੇ ਚਰਨਾਂ ’ਚ ਜਾ ਬਿਰਾਜੇ ਸਨ। ਉਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਅੱਜ ਅੰਤਿਮ ਅਰਦਾਸ ਮੌਕੇ ਜਿਥੇ ਰਾਗੀ ਸਿੰਘਾਂ ਵੱਲੋਂ ਬਹੁਤ ਹੀ ਸ਼ੋਕਮਈ ਕੀਰਤਨ ਕੀਤਾ ਗਿਆ ਤੇ ਉਥੇ ਵੱਖ-ਵੱਖ ਰਾਜਨੀਤਕ, ਧਾਰਮਿਕ ਤੇ ਸਾਮਜ ਸੇਵੀ ਬੁਲਾਰਿਆਂ ਵੱਲੋਂ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਦਲਬੀਰ ਸਿੰਘ ਖਿੰਡਾ ਆਪਣੇ ਪਿੱਛੇ ਇੱਕ ਭਰਿਆ ਪੂਰਾ ਪਰਿਵਾਰ ਪਤਨੀ ਬੀਬੀ ਕੁਲਵੰਤ ਕੌਰ,ਪੁੱਤਰ ਸੁਖਵਿੰਦਰ ਸਿੰਘ ਖਿੰਡਾ, ਬੇਟੀਆਂ ਜੋ ਕਿ ਵਿਆਹੀਆਂ ਹੋਈਆਂ ਹਨ ਅਮਰਜੀਤ ਕੌਰ, ਪ੍ਰਮਜੀਤ ਕੌਰ (ਯੂਕੇ), ਨਰਿੰਦਰ ਕੌਰ (ਯੂਐੱਸਏ), ਕੁਲਵਿੰਦਰ ਕੌਰ, ਜਸਵਿੰਦਰ ਕੌਰ (ਯੂਐੱਸਏ) ਤੇ ਪੋਤਰੇ ਗੁਰਪ੍ਰੀਤ ਸਿੰਘ ਖਿੰਡਾ, ਰਣਜੀਤ ਸਿੰਘ ਜੀਤਾ ਸਾਬਕਾ ਸਰਪੰਚ ਸਲੈਚਾਂ, ਪ੍ਰਿਤਪਾਲ ਸਿੰਘ (ਤਿੰਨੋ ਹਾਲ ਵਾਸੀ ਕੈਨੇਡਾ)। ਵੱਖ-ਵੱਖ ਬੁਲਾਰਿਆਂ ’ਚ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ, ਸਾਬਕਾ ਵਿਧਾਇਕ ਹਲਕਾ ਨਕੋਦਰ ਜਥੇ.ਗੁਰਪ੍ਰਤਾਪ ਸਿੰਘ ਵਡਾਲਾ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਬਚਿੱਤਰ ਸਿੰਘ ਕੋਹਾੜ,ਸਮਾਜ ਸੇਵੀ ਕ੍ਰਿਪਾਲ ਸਿੰਘ ਮਜੀਠਾ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਨੇ ਜਿਥੇ ਦਲਬੀਰ ਸਿੰਘ ਖਿੰਡਾ ਦੇ ਪਿਛੋਕੜ ਬਾਰੇ ਵਿਸਥਾਰ ਵਿੱਚ ਚਾਨਣਾਂ ਪਾਇਆ ਕਿ ਕਿਵੇਂ ਉਨਾਂ ਨੇ ਵੰਡ ਵੇਲੇ ਪਾਕਿਸਤਾਨ ਵਿੱਚੋਂ ਇੱਧਰ ਆ ਕੇ ਦਿਨ ਰਾਤ ਮਿਹਨਤ ਕੀਤੀ ਅਤੇ ਆਪਣੇ ਪਰਿਵਾਰ ਨੂੰ ਕਾਮਯਾਬੀ ਦੀਆਂ ਸਿਖਰਾਂ ਤੇ ਪਹੁੰਚਾਇਆ।ਉਨਾਂ ਦੱਸਿਆ ਕਿ ਉਨਾਂ ਦੀ ਮਿਹਨਤ ਸਕਦਾ ਹੀ ਅੱਜ ਉਨਾਂ ਦੇ ਤਿੰਨ ਪੋਤਰੇ ਕੈਨੇਡਾ ਵਿੱਚ ਵੈਲ ਸੈਟਲ ਹਨ।ਅੰਤਿਮ ਅਰਦਾਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ,ਕਬੱਡੀ ਖਿਡਾਰੀ ਅਤੇ ਆਪ ਆਗੂ ਪਾਲਾ ਜਲਾਲਪੁਰੀ,ਕੌਂਸਲਰ ਪ੍ਰਵੀਨ ਗਰੋਵਰ,ਕੌਂਸਲਰ ਬੂਟਾ ਸਿੰਘ ਕਲਸੀ, ਕੌਂਸਲਰ ਸਤੀਸ਼ ਰਿਹਾਨ, ਠੇਕੇਦਾਰ ਰਣਧੀਰ ਸਿੰਘ ਰਾਣਾਂ, ਜਗਤਾਰ ਸਿੰਘ ਤਾਰੀ ਸਾ.ਸਰਪੰਚ ਬਾਜਵਾ ਕਲਾਂ, ਸੁਖਦੇਵ ਸਿੰਘ ਢੋਟ, ਲਹਿੰਬਰ ਪਹਿਲਵਾਨ, ਸਮਾਜ ਸੇਵਕ ਬਬਲੂ ਰਿਹਾਨ, ਸੁਰਿੰਦਰ ਮੋਹਣ ਮਲਹੋਤਰਾ, ਮਕਸੂਦਨ ਕੁਮਾਰ, ਰਣਜੀਤ ਸਿੰਘ ਰਾਣਾ ਸਾ.ਸਰਪੰਚ ਸੈਦਪੁਰ,ਪੱਤਰਕਾਰ ਰਣਜੀਤ ਬਹਾਦਰ, ਮਨਦੀਪ ਸਿੰਘ ਬਾਹਮਣੀਆਂ, ਸੁਰਿੰਦਰ ਵਿੱਗ, ਬੀਪੀਈਓ ਰਕੇਸ਼ ਚੰਦ ਸ਼ਾਹਕੋਟ, ਹਰਮੇਸ਼ ਲਾਲ ਗੁੱਜਰ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਸਾਬਕਾ ਕੌਂਸਲਰ ਡਾ.ਅਰਵਿੰਦਰ ਸਿੰਘ ਰੂਪਰਾ, ਕਾਂਗਰਸੀ ਆਗੂ ਤਰਲੋਕ ਰੂਪਰਾ, ਰਕੇਸ਼ ਭੱਲਾ, ਸਾਬਕਾ ਪ੍ਰਧਾਨ ਨਗਰ ਪੰਚਾਇਤ ਪਵਨ ਪੁਰੀ, ਭੂਸ਼ਨ ਲਾਲ ਜੈਨ, ਅਧਿਆਪਕ ਆਗੂ ਗੁਰਮੇਜ ਲਾਲ ਹੀਰ, ਇੰਦਰ ਸਿੰਘ ਮੀਏਵਾਲ, ਗੁਰਦੀਪ ਸਿੰਘ ਪਟਵਾਰੀ, ਰੈੱਡ ਰੀਬਨ ਦੇ ਪ੍ਰਧਾਨ ਰਮਨ ਗੁਪਤਾ, ਟਿੰਪੀ ਕੁਮਰਾ, ਮਹਿੰਦਰ ਸਿੰਘ ਬਾਜਵਾ, ਅਵਤਾਰ ਸਿੰਘ ਤਾਰੀ ਢਾਬੇ ਵਾਲਾ (ਸ਼ਾਹਕੋਟ) ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੇ ਫਰਜ਼ ਉਘੇ ਸਮਾਜ ਸੇਵਕ ਜਤਿੰਦਰਪਾਲ ਸਿੰਘ ਬੱਲਾ ਨੇ ਬਾਖੂਬੀ ਨਿਭਾਇਆ।