ਘਟੀਆ ਸ਼ਬਦਾਵਲੀ ਵਰਤਣਾ ਅਤਿ ਨਿੰਦਣਯੋਗ : ਸੰਘਾ
ਅਵਤਾਰ ਰਾਣਾ, ਪੰਜਾਬੀ ਜਾਗਰਣ,
Publish Date: Sat, 09 May 2026 10:12 PM (IST)
Updated Date: Sat, 09 May 2026 10:15 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਪਿਛਲੇ ਦਿਨਾਂ ਤੋ ਸੋਸ਼ਲ ਮੀਡੀਆ ਉੱਪਰ ਜਾਰੀ ਕੀਤਾ ਜਨਗਣਨਾ (2026) ਪ੍ਰੋਫਾਰਮੇ ’ਚ ਵਾਲਮੀਕਿ ਮਜ਼੍ਹਬੀ ਸਿੱਖ ਸਮਾਜ ਬਾਰੇ ਘਟੀਆ ਸ਼ਬਦਾਵਲੀ ਵਰਤੀ ਗਈ ਹੈ, ਜੋ ਕਿ ਅਤਿ ਨਿੰਦਣਯੋਗ ਹੈ। ਇਸ ਕਾਰਨ ਸਮਾਜ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਰਲੋਚਨ ਸਿੰਘ ਸੰਘਾ ਬਲਾਕ ਪ੍ਰਧਾਨ ਕਾਂਗਰਸ ਨਕੋਦਰ ਨੇ ਇਕ ਪ੍ਰੈੱਸ ਬਿਆਨ ’ਚ ਸਾਂਝਾ ਕੀਤਾ। ਅਜਿਹਾ ਕਰਨ ਸੁਪਰੀਮ ਕੋਰਟ ਦੀ ਤੌਹੀਨ ਹੈ। ਇਸ ਦਾ ਖਮਿਆਜ਼ਾ ਮਾਨ ਸਰਕਾਰ ਨੂੰ 2027 ਦੀਆਂ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ। ਨੈਸ਼ਨਲ ਕਾਂਗਰਸ ਪਾਰਟੀ ਤੇ ਵਾਲਮੀਕੀ ਮਜ਼੍ਹਬੀ ਸਿੱਖ ਸਮਾਜ ਮਾਨ ਸਰਕਾਰ ਦੇ ਇਸ ਵਤੀਰੇ ਦੀ ਸਖ਼ਤ ਸ਼ਬਦਾਂ ’ਚ ਘੋਰ ਨਿੰਦਿਆ ਕਰਦਾ ਹੈ ਤੇ ਸਰਕਾਰ ਵਿਰੁੱਧ ਐੱਸਸੀ ਐਕਟ ਮੁਕੱਦਮੇ ਤਹਿਤ ਮਾਮਲਾ ਦਰਜ ਕਰਨ ਦੀ ਪੁਰਜ਼ੋਰ ਮੰਗ ਕਰਦਾ ਹੈ। ਨਾਲ ਹੀ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਜਨਗਨਣਾ ਦੇ ਪ੍ਰੋਫਾਰਮੇ ’ਚ ਵਰਤੀ ਘਟੀਆ ਸ਼ਬਦਾਵਲੀ ’ਚ ਤੁਰੰਤ ਸੋਧ ਕੀਤੀ ਜਾਵੇ। ਜੇ ਸਰਕਾਰ ਨੇ ਤੁਰੰਤ ਸੋਧ ਨਾ ਕੀਤੀ ਤਾ ਕਾਂਗਰਸ ਪਾਰਟੀ ਵੱਡੇ ਪੱਧਰ ਸਰਕਾਰ ਵਿਰੁੱਧ ਪ੍ਰੋਗਰਾਮ ਉਲੀਕੇਗੀ। ਇਸ ਸਬੰਧੀ ਦੀਨਾ ਨਾਥ ਘਈ, ਸਾਬਕਾ ਸਰਪੰਚ ਅਮਰਜੀਤ ਸਿੰਘ ਮਠਾਰੂ, ਅਵਤਾਰ ਸਿੰਘ ਮੱਲੀ, ਸਾਬਕਾ ਸਰਪੰਚ ਜਵਾਹਰ ਲਾਲ ਖੁੰਗਰ, ਰਜਨੀਸ਼ ਤਿਵਾੜੀ, ਅਵਤਾਰ ਸਿੰਘ ਭੋਲਾ, ਹਿੰਮਤ ਸਿੰਘ ਹੈਪੀ ਤੇ ਰਾਜਾ ਹੁੰਦਲ ਨੇ ਵੀ ਨਿੰਦਿਆ ਕੀਤੀ ਹੈ।