ਕੇਂਦਰੀ ਪੇਂਡੂ ਵਿਕਾਸ ਮੰਤਰੀ ਹੜ੍ਹ ਪੀੜਤ ਇਲਾਕਿਆਂ ਦਾ ਕਰਨਗੇ ਦੌਰਾ
ਆਦਮਪੁਰ ਏਅਰਪੋਰਟ ’ਤੇ ਪਹੁੰਚੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਕਿਹਾ ਪੰਜਾਬ ਦੇ ਹਾਲਾਤਾਂ ਦਾ ਜਾਇਜਾ ਲੈਣਗੇ
Publish Date: Mon, 15 Sep 2025 09:15 PM (IST)
Updated Date: Tue, 16 Sep 2025 04:06 AM (IST)

--ਕਿਹਾ, ਪੰਜਾਬ ’ਚ ਹੜ੍ਹ ਪ੍ਰਭਾਵਿਤ ਇਲਾਕਿਆ ’ਚ ਹਾਲਾਤ ਦਾ ਲੈਣਗੇ ਜਾਇਜ਼ਾ ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਕੇਂਦਰ ਸਰਕਾਰ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਥਿਤੀ ਦਾ ਪੂਰਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਨੂੰ ਹੋਰ ਰਾਹਤ ਦੇਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਦਮਪੁਰ ਏਅਰਪੋਰਟ ਵਿਖੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਚੰਦਰਸ਼ੇਖਰ ਪੇਮਾਸਾਨੀ ਹੜ੍ਹ ਪੀੜਤਾਂ ਦੀ ਜਾਇਜਾ ਲੈਣ ਪਹੁੰਚਦਿਆਂ ਕਹੇ। ਉਨ੍ਹਾਂ ਕਿਹਾ ਕਿ ਉਹ ਵਿਸ਼ੇਸ਼ ਤੌਰ ’ਤੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਨਗੇ, ਤਾਂ ਜੋ ਅਜੇ ਵੀ ਜੋ ਹਾਲਾਤ ਉੱਥੇ ਬਣੇ ਹੋਏ ਹਨ, ਉਸ ਸਬੰਧੀ ਰਾਹਤ ਕਾਰਜਾਂ ਦਾ ਜਾਇਜ਼ਾ ਲੈ ਕੇ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰ ਸਕਣ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤ੍ਰਾਸਦੀ ਦੇ ਇਸ ਸਮੇਂ ਅੰਦਰ ਪੰਜਾਬ ਦੇ ਨਾਲ ਹੈ ਤੇ ਹਰ ਸੰਭਾਵ ਮਦਦ ਕੀਤੀ ਜਾ ਰਹੀ ਹੈ ਤੇ ਅਗਾਂਹ ਹੋਰ ਵੀ ਰਾਹਤ ਪਹੁੰਚਾਈ ਜਾਵੇਗੀ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪਰਕਾਸ਼ ਤੇ ਵਿਜੈ ਸਾਪਲਾ ਵੀ ਮੌਜੂਦ ਸਨ। ਭਾਜਪਾ ਨੇਤਾ ਅਮਰਜੀਤ ਸਿੰਘ ਅਮਰੀ ਨੇ ਕੇਂਦਰ ਸਰਕਾਰ ਵੱਲੋਂ ਰਾਹਤ ਕਾਰਜਾਂ ’ਚ ਦਿੱਤੇ ਯੋਗਦਾਨ ਤੇ ਹੁਣ ਅਗਾਂਹ ਵੀ ਸਾਰੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਪੂਰੇ ਕਰਵਾਉਣ ਲਈ ਯਤਨਾਂ ਦੀ ਸ਼ਲਾਘਾ ਕੀਤੀ ਤੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਹੜ੍ਹ ਦੀ ਮਾਰ ਹੇਠ ਕਿਸਾਨ, ਮਜ਼ਦੂਰ, ਵਪਾਰੀ ਤਕਰੀਬਨ ਹਰ ਵਰਗ ਪ੍ਰਭਾਵਿਤ ਹੋਇਆ ਹੈ ਤੇ ਕੇਂਦਰ ਨੂੰ ਅਪੀਲ ਹੈ ਕਿ ਸਭਨਾਂ ਦਾ ਧਿਆਨ ਰੱਖਦਿਆਂ ਪੰਜਾਬ ਨੂੰ ਹੋਰ ਮਦਦ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਲਗਾਤਾਰ ਪੰਜਾਬ ਦੇ ਹਾਲਾਤਾਂ ਦਾ ਜਾਇਜਾ ਲਿਆ ਜਾ ਰਿਹਾ ਹੈ ਤੇ ਅੱਜ ਕੇਂਦਰੀ ਮੰਤਰੀ ਦੀ ਇਕ ਹੋਰ ਫੇਰੀ ਇਸੇ ਲੜੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪੰਜਾਬ ਨੂੰ ਜਲਦ ਹੋਰ ਸਹਾਇਤਾ ਮਿਲੇਗੀ। ਇਸ ਮੌਕੇ ਸਾਬਕਾ ਮੇਅਰ ਫ਼ਗਵਾੜਾ ਅਰੁਣ ਖੋਸਲਾ, ਰਣਜੀਤ ਸਿੰਘ ਕੋਹਜੇਵਾਲ, ਜੱਸੀ ਭਾਰਦਵਾਜ, ਵੀਰ ਸੈਮ ਭੁਗਤਰ, ਸਨੀ ਯੁਵਾ ਮੋਰਚਾ ਪ੍ਰਧਾਨ, ਮਨਰਾਜ ਸਿੰਘ ਦਿਓਲ, ਮਹਿੰਦਰ ਥਾਪਰ, ਲੋਕੇਸ਼ ਬਾਲੀ, ਰਾਜ ਕੁਮਾਰ ਰਾਣਾ, ਪਰਮੋਦ ਮਿਸ਼ਰਾ ਆਦਿ ਹਾਜ਼ਰ ਸਨ।