ਅਣਪਛਾਤਿਆਂ ਵੱਲੋਂ ਮੋਟਰ ਚੋਰੀ
ਅਣਪਛਾਤੇ ਚੋਰ ਪੱਠੇ ਕੁਤਰਨ ਵਾਲੀ ਮਸ਼ੀਨ ਦੀ ਮੋਟਰ ਚੋਰੀ ਕਰਕੇ ਫਰਾਰ
Publish Date: Sun, 17 May 2026 06:39 PM (IST)
Updated Date: Mon, 18 May 2026 04:10 AM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਬੀਤੀ ਰਾਤ ਕਰੀਬੀ ਪਿੰਡ ਛੋਕਰਾਂ ’ਚ ਅਣਪਛਾਤੇ ਚੋਰਾਂ ਵੱਲੋਂ ਇਕ ਹਵੇਲੀ ’ਚੋਂ ਪੱਠੇ ਕੁਤਰਨ ਵਾਲੀ ਮਸ਼ੀਨ ਨਾਲ ਲੱਗੀ ਮੋਟਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਸਰੂਪ ਲਾਲ ਵਾਸੀ ਪਿੰਡ ਛੋਕਰਾਂ ਨੇ ਦੱਸਿਆ ਕਿ ਉਸ ਦੀ ਹਵੇਲੀ ਪਿੰਡ ਦੀ ਗਰਾਊਂਡ ਸਾਹਮਣੇ ਸਥਿਤ ਹੈ। ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀ ਹਵੇਲੀ ’ਚ ਦਾਖਲ ਹੋਏ ਤੇ ਪੱਠੇ ਕੁਤਰਨ ਵਾਲੀ ਮਸ਼ੀਨ ਨਾਲ ਲੱਗੀ ਮੋਟਰ ਚੋਰੀ ਕਰ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਚੋਰੀ ਕਾਰਨ ਉਨ੍ਹਾਂ ਦਾ ਕਰੀਬ 5 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।