ਰੱਬ ਦੇਖਣਾ ਹੈ ਤਾਂ ਯੂਨੀਕ ਹੋਮ ਜਾ ਕੇ ਦੇਖੋ : ਚੀਮਾ
ਮਨਦੀਪ ਸਿੰਘ, ਪੰਜਾਬੀ ਜਾਗਰਣ,
Publish Date: Sat, 25 Apr 2026 06:55 PM (IST)
Updated Date: Sun, 26 Apr 2026 04:13 AM (IST)
ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ : ਯੂਨੀਕ ਦੀਆਂ ਧੀਆਂ ਬਹੁਤ ਹੀ ਖੁਸ਼ਕਿਸਮਤ ਹਨ, ਜਿਨ੍ਹਾਂ ਦੀ ਮਾਂ ਬੀਬੀ ਪ੍ਰਕਾਸ਼ ਕੌਰ ਹੈ ਜੇਕਰ ਦੁਨੀਆ ’ਚ ਰੱਬ ਦਾ ਦੂਸਰਾ ਰੂਪ ਦੇਖਣਾ ਹੋਵੇ ਤਾਂ ਉਹ ਬੀਬੀ ਪ੍ਰਕਾਸ਼ ਕੌਰ ਚ ਦੇਖਿਆ ਜਾਂਦਾ ਹੈ। ਇਹ ਵਿਚਾਰਾਂ ਦਾ ਪ੍ਰਗਟਾਵਾ ਯੂਨੀਕ ਹੋਮ ਮੁੱਖ ਮਹਿਮਾਨ ਵਜੋਂ ਪਹੁੰਚੇ ਮਿਸਟਰ ਜੱਗ ਚੀਮਾ ਸੁਪਰ ਹੋਮਨ ਐਂਡ ਕੋ ਫਾਊਂਡਰ ,ਇਪਲੈਕਲ ਮੀਡੀਆ ਯੂਕੇ ਤੇ ਵਿਸ਼ੇਸ਼ ਮਹਿਮਾਨ ਮਿਸਟਰ ਟੋਮ ਹਰੀਗਨ ਮੈਂਬਰ ਆਫ ਬ੍ਰਿਟਿਸ਼ ਅਮਪੇਅਰ ਤੇ ਮਿਸਟਰ ਅੰਡਰੋਹ ਵੱਲੋਂ ਅੱਜ ਦਿਨ ਸ਼ੁਕਰਵਾਰ ਯੂਨੀਕ ਹੋਮ ਦੀਆਂ ਧੀਆਂ ਦੇ ਜਨਮਦਿਨ ਮਨਾਉਣ ਲਈ ਕਰਵਾਏ ਗਏ ਸਮਾਗਮ ਦੌਰਾਨ ਉਥੋਂ ਦੀਆਂ ਧੀਆਂ ਨੂੰ ਸੰਬੋਧਿਤ ਕਰਦਿਆਂ ਮੁੱਖ ਮਹਿਮਾਨਾਂ ਵੱਲੋਂ ਕਹੇ ਗਏ।
ਇਸ ਮੌਕੇ ਜਨਮਦਿਨ ਸਮਾਰੋਹ ’ਚ ਸ਼ਾਮਲ ਪਰਵਾਨਿਆਂ ਨੇ ਆਪਣੇ ਵਿਚਾਰ ਰੱਖੇ ਤੇ ਸੇਵਾ ਤੇ ਸਿਮਰਨ ਦੀ ਮੂਰਤ ਪਦਮ ਸ਼੍ਰੀ ਬੀਬੀ ਪ੍ਰਕਾਸ਼ ਕੌਰ ਨੂੰ ਸੁਪਰ ਮੋਮ ਦੇ ਖ਼ਿਤਾਬ ਨਾਲ ਨਿਵਾਜ਼ਿਆ। ਇਸ ਸਮੇਂ ਆਪਣੇ ਭਾਸ਼ਣ ਦੌਰਾਨ ਮੁੱਖ ਮਹਿਮਾਨ ਸ਼੍ਰੀ ਜਗ ਚੀਮਾ ਨੇ ਆਪਣੇ ਕਾਰੋਬਾਰ ਅਤੇ ਨੇਕ ਕਮਾਈ ਚੋਂ ਜਨੀਕ ਹੋਮ ਦੇ ਲਈ ਦਾਨ ਦਾ ਐਲਾਨ ਕੀਤਾ। ਉਹਨਾਂ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਯੂਨੀਕ ਹੋਮ ਸੰਸਥਾ ਵੱਲੋਂ ਇਸ ਮੌਕੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ ਤੇ ਅਪੀਲ ਕੀਤੀ ਕਿ ਅਸੀਂ ਸਾਰੇ ਆਪਣੀ ਨੇਕ ਮਈ ਵਿੱਚੋਂ ਵੱਧ ਤੋਂ ਵੱਧ ਸਹਿਯੋਗ ਕਰੀਏ, ਤਾਂ ਜੋ ਯੂਨੀਕ ਹੋਮ ’ਚ ਪਲ ਰਹੀਆਂ ਬੱਚੀਆਂ ਨੂੰ ਉੱਚ ਵਿੱਦਿਆ ਤੇ ਵਧੀਆ ਜੀਵਨ ਮਿਲ ਸਕੇ ਅਤੇ ਬੱਚੀਆਂ ਅੱਗੇ ਜਾ ਕੇ ਆਪਣੇ ਜੀਵਨ ’ਚ ਖੂਬ ਤਰੱਕੀ ਕਰਨ। ਇਸ ਮੌਕੇ ਭਾਈ ਘਨੱਈਆ ਜੀ ਚੈਰੀਟੇਬਲ ਟਰਸਟ ਦੇ ਮੁੱਖ ਸੇਵਾਦਾਰ ਬੀਬੀ ਪ੍ਰਕਾਸ਼ ਕੌਰ ਵੱਲੋਂ ਇਨ੍ਹਾਂ ਮਾਸੂਮ ਬੱਚੀਆਂ ਦੇ ਜਨਮਦਿਨ ਮੌਕੇ ਕੇਕ ਕੱਟ ਕੇ ਜਸ਼ਨ ਮਨਾਏ ਗਏ ਅਤੇ ਯੂਨੀਕ ਹੋਮ ਦੀਆਂ ਛੋਟੀਆਂ ਤੇ ਵੱਡੀਆਂ ਬੱਚੀਆਂ ਵੱਲੋਂ ਸ਼ਬਦ ਗਾਇਨ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।
ਇਸ ਮੌਕੇ ਸੰਤ ਜੁਗਲ ਕਿਸ਼ੋਰ, ਮਸਤਰਾ ਬਾਬਾ ਜੀ ਆਸ਼ਰਮ ਰਿਸ਼ੀਕੇਸ਼, ਸੁਆਮੀ ਦਰਸ਼ਨ ਸਿੰਘ ਜੀ ਸ਼ਾਸਤਰੀ, ਸੰਤ ਸਾਹਿਬ ਸਿੰਘ ਜੀ ਤੇ ਹੋਰ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ’ਚ ਧਾਰਮਿਕ ਤੇ ਸਮਾਜਿਕ ਤੇ ਸਰਬ ਸਮਾਜ ਦੇ ਪਤਵੰਤੇ ਉਚੇਰੇ ਤੌਰ ’ਤੇ ਹਾਜ਼ਰ ਸਨ। ਸਮਾਗਮ ’ਚ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਬੀਬੀ ਪ੍ਰਕਾਸ਼ ਕੌਰ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੇ ਸਮਾਰੋਹ ’ਚ ਸ਼ਾਮਲ ਸੰਗਤਾਂ ਵਾਸਤੇ ਵੱਖ=ਵੱਖ ਪਕਵਾਨਾਂ ਤੇ ਠੰਡੇ-ਮਿੱਠੇ ਜਲ ਦੇ ਲੰਗਰ ਲਗਾਏ ਗਏ।