ਯੂਕ੍ਰੇਨ ’ਤੇ ਰੂਸ ਦੇ ਹਮਲਿਆਂ ’ਚ ਪੰਜ ਮਰੇ, 46 ਜ਼ਖ਼ਮੀ
ਕੀਵ (ਏਪੀ) : ਯੂਕ੍ਰੇਨ
Publish Date: Sun, 26 Apr 2026 12:19 AM (IST)
Updated Date: Sun, 26 Apr 2026 12:22 AM (IST)
ਕੀਵ (ਏਪੀ) : ਯੂਕ੍ਰੇਨ ਦੇ ਨਿਪ੍ਰੋ ਸ਼ਹਿਰ ’ਤੇ ਰੂਸ ਦੇ ਡ੍ਰੋਨ ਤੇ ਮਿਜ਼ਾਈਲ ਹਮਲਿਆਂ ’ਚ ਪੰਜ ਲੋਕ ਮਾਰੇ ਗਏ ਹਨ, 46 ਜ਼ਖ਼ਮੀ ਹੋਏ ਹਨ। ਇਨ੍ਹਾਂ ’ਚੋਂ ਚਾਰ ਲੋਕਾਂ ਦੀਆਂ ਲਾਸ਼ਾਂ ਉਸ ਭਵਨ ਦੇ ਮਲਬੇ ’ਚੋਂ ਮਿਲੀਆਂ ਹਨ, ਜਿਸ ’ਤੇ ਬੀਤੀ ਰਾਤ ਰੂਸੀ ਹਮਲਾ ਹੋਇਆ। ਨਿਪ੍ਰੋਪੇਟ੍ਰੋਵਸਕ ਖੇਤਰ ਦੇ ਮੁਖੀ ਓਲੈਗਜ਼ੈਂਡਰ ਹਾਨਜਾ ਨੇ ਦੱਸਿਆ ਹੈ ਕਿ ਰੂਸੀ ਫ਼ੌਜ ਨੇ ਪੂਰੀ ਰਾਤ ਨਿਪ੍ਰੋ ਤੇ ਆਲੇ-ਦੁਆਲੇ ਦੇ ਸ਼ਹਿਰਾਂ ’ਤੇ ਹਮਲੇ ਕੀਤੇ। ਇਸ ਕਾਰਨ ਕਈ ਭਵਨ, ਮਕਾਨ ਤੇ ਕਾਰੋਬਾਰੀ ਸੰਸਥਾਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਕ ਹੋਰ ਰੂਸੀ ਹਮਲੇ ’ਚ ਸ਼ਨੀਵਾਰ ਦੁਪਹਿਰ ਇਕ ਵਿਅਕਤੀ ਦੀ ਮੌਤ ਹੋਈ ਹੈ। ਓਡੇਸਾ ਖੇਤਰ ’ਚ ਡ੍ਰੋਨ ਹਮਲੇ ’ਚ ਦੋ ਲੋਕ ਜ਼ਖ਼ਮੀ ਹੋਏ ਹਨ। ਜਦਕਿ ਰੂਸ ਦੇ ਸਰਹੱਦੀ ਇਲਾਕੇ ਬੇਲਗ੍ਰੋਦ ’ਚ ਯੂਕ੍ਰੇਨ ਦੇ ਡ੍ਰੋਨ ਹਮਲੇ ’ਚ ਇਕ ਮਹਿਲਾ ਦੀ ਮੌਤ ਹੋ ਗਈ ਹੈ ਤੇ ਇਕ ਮਰਦ ਗੰਭੀਰ ਤੌਰ ’ਤੇ ਜ਼ਖ਼ਮੀ ਹੋਇਆ ਹੈ। ਰੂਸ ਦੇ ਕਬਜ਼ੇ ਵਾਲੇ ਲੁਹਾਂਸਕ ’ਤੇ ਯੂਕ੍ਰੇਨ ਦੇ ਇਕ ਹੋਰ ਹਮਲੇ ’ਚ ਤਿੰਨ ਲੋਕ ਮਾਰੇ ਗਏ ਹਨ।