ਡੀਏਵੀ ਕਾਲਜ ’ਚ ਗ੍ਰੀਨ ਭਾਰਤ ਦਿਵਸ ਮਨਾਇਆ
ਡੀਏਵੀ ਕਾਲਜ ’ਚ ਦੋ ਹਫ਼ਤਿਆਂ ਦਾ ਗ੍ਰੀਨ ਭਾਰਤ ਦਿਵਸ ਮਨਾਇਆ
Publish Date: Fri, 24 Apr 2026 07:11 PM (IST)
Updated Date: Fri, 24 Apr 2026 07:13 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਡੀਏਵੀ ਕਾਲਜ ’ਚ ਭਾਰਤ ਸਰਕਾਰ ਦੇ ਸੂਖਮ, ਛੋਟੇ ਤੇ ਦਰਮਿਆਨੇ ਉੱਦਮ ਮੰਤਰਾਲੇ ਅਧੀਨ ਰਜਿਸਟਰਡ ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਆਰ ਐਂਡ ਡੀ ਸੈੱਲ ਵੱਲੋਂ ਦੋ ਹਫ਼ਤਿਆਂ ਦਾ ਗ੍ਰੀਨ ਭਾਰਤ ਇੰਮਪੈਕਟ ਚੈਲੇਂਜ ਸਮਾਗਮ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ’ਚ ਕਰਵਾਇਆ ਗਿਆ। ਅਖੀਰਲੇ ਦਿਨ ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਗ੍ਰੀਨ ਵਚਨਬੱਧਤਾ ਚਾਰਟਰ 'ਤੇ ਦਸਤਖ਼ਤ ਕੀਤੇ। ਪ੍ਰਿੰਸੀਪਲ ਨੇ ਵਿਦਿਆਰਥੀਆਂ ਤੇ ਟੀਮ ਮੈਂਬਰਾਂ ਨੂੰ ਇਸ ਚੁਣੌਤੀ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ, ਡਾ. ਅਨੂਪ ਕੁਮਾਰ ਨੂੰ ਸਸਟੇਨੇਬਲ ਕੈਂਪਸ ਐਵਾਰਡ 2026 ਅਤੇ ਈਕੋ-ਵਿਜ਼ਨਰੀ ਲੀਡਰਸ਼ਿਪ ਅਵਾਰਡ 2026 ਨਾਲ ਸਨਮਾਨਿਤ ਕੀਤਾ ਗਿਆ। ਡਾ. ਸ਼ਰਨਜੀਤ ਸੰਧੂ, ਡੀਨ, ਆਰ ਐਂਡ ਡੀ ਸੈੱਲ, ਨੇ ਗ੍ਰੀਨ ਭਾਰਤ ਇੰਪੈਕਟ ਚੈਲੇਂਜ ਦਾ ਦੋ ਹਫ਼ਤਿਆਂ ਦੌਰਾਨ ਹੋਏ ਪਰਿਵਰਤਨਸ਼ੀਲ ਦਾ ਸਾਰ ਪੇਸ਼ ਕੀਤਾ। ਨੋਡਲ ਅਫ਼ਸਰ ਡਾ. ਸ਼ਰਨਜੀਤ ਸੰਧੂ, ਕੋਆਰਡੀਨੇਟਰ ਡਾ. ਨਵਜੀਤ ਸ਼ਰਮਾ ਤੇ ਡਾ. ਕੋਮਲ ਅਰੋੜਾ ਨੂੰ ਸਸਟੇਨੇਬਲ ਮੈਂਟਰ ਐਵਾਰਡ 2026 ਦਿੱਤਾ ਗਿਆ। ਇਸ ਤੋਂ ਇਲਾਵਾ 30 ਭਾਈਵਾਲਾਂ ਨੂੰ ਸਸਟੇਨੇਬਲ ਚੈਂਪੀਅਨ ਅਵਾਰਡ 2026 ਨਾਲ ਸਨਮਾਨਿਤ ਕੀਤਾ ਗਿਆ। ਜੇਤੂਆਂ ਨੂੰ ਮੈਰਿਟ ਸਰਟੀਫਿਕੇਟ ਦਿੱਤੇ ਗਏ। ਡਾ. ਮਨਪ੍ਰੀਤ ਕੌਰ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਇਸ ਮੌਕੇ ਡਾ. ਕੋਮਲ ਅਰੋੜਾ ਕੋਆਰਡੀਨੇਟਰ, ਡਾ. ਰੀਨਾ ਦੇਵੀ, ਡਾ. ਲਵਲੀਨ, ਡਾ. ਸਾਹਿਬ ਸਿੰਘ, ਡਾ. ਸ਼ਿਵਾਨੀ ਵਰਮਾ, ਡਾ. ਕੋਮਲ ਨਾਰੰਗ ਤੇ ਪ੍ਰੋ. ਕੁਲਦੀਪ ਖੁੱਲ੍ਹਰ ਮੌਜੂਦ ਸਨ।