ਬਾਬਾ ਰਾਮ ਲਾਲ ਮਸਤ ਦਾ ਦੋ ਰੋਜ਼ਾ ਮੇਲਾ ਸਮਾਪਤ
ਬਾਬਾ ਰਾਮ ਲਾਲ ਮਸਤ ਦਾ ਦੋ ਰੋਜ਼ਾ ਮੇਲਾ ਅਮਿੱਟ ਯਾਦਾ ਛੱਡਦਾ ਹੋਇਆ ਸਮਾਪਤ
Publish Date: Thu, 21 May 2026 06:21 PM (IST)
Updated Date: Thu, 21 May 2026 06:22 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਗ੍ਰਾਮ ਪੰਚਾਇਤ ਸੈਦਪੁਰ ਝਿੜੀ, ਸਲੈਚਾ, ਹਾਜੀਪੁਰ ਅਤੇ ਪ੍ਰਬੰਧਕ ਕਮੇਟੀ ਵੱਲੋਂ ਸੱਯਦ ਪੀਰ ਸੈਦਰਾਣਾ ਦੇ ਦਰਬਾਰ ਤੇ ਗੁਲਾਮ ਮੁਸਤਫਾ ਉਰਫ ਬਾਬਾ ਮਸਤ ਰਾਮ ਲਾਲ ਦਾ 45ਵਾਂ ਸਾਲਾਨਾ ਮੇਲਾ 19 ਅਤੇ 20 ਮਈ ਨੂੰ ਪੂਰੀ ਸ਼ਾਨੋ ਸ਼ੌਕਤ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। 19 ਮਈ ਬਾਅਦ ਦੁਪਹਿਰ ਝੰਡਾ ਚੜਾਉਣ ਦੀ ਰਸਮ ਉਪਰੰਤ ਇਲਾਕੇ ਦੇ ਵੱਖ ਵੱਖ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਮੇਲੇ ਦੀ ਰੌਣਕ ਨੂੰ ਵਧਾਇਆ। ਰਾਤ ਨੂੰ ਮਹਿਫਲ ਏ ਕੱਵਾਲੀ ਦਾ ਆਗਾਜ ਹਰ ਸਾਲ ਦੀ ਤਰ੍ਹਾਂ ਫਕੀਰ ਕਰਾਮਤ ਅਲੀ ਮਲੇਰ ਕੋਟਲੇ ਵਾਲਿਆਂ ਦੀ ਪਾਰਟੀ ਨੇ ਕੀਤਾ। ਇਸੇ ਦੌਰਾਨ ਭਾਜਪਾ ਦੇ ਹਲਕਾ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਨੇ ਮੇਲੇ ਵਿੱਚ ਸ਼ਿਰਕਤ ਕੀਤੀ। ਪ੍ਰਬੰਧਕ ਕਮੇਟੀ ਵੱਲੋਂ ਰਾਣਾ ਹਰਦੀਪ ਸਿੰਘ ਅਤੇ ਉਨਾਂ ਦੇ ਨਾਲ ਆਏ ਸਾਥੀਆਂ ਦਾ ਸਨਮਾਨ ਕੀਤਾ ਗਿਆ। ਵਨੀਤ ਖਾਨ ਨੇ ਆਪਣੇ ਗੀਤਾਂ ਅਤੇ ਕੱਵਾਲੀਆਂ ਦੇ ਨਾਲ ਸਰੋਤਿਆਂ ਦਾ ਖੂਬ ਮਨੋਰੰਜਨ ਕਰਵਾਇਆ। ਅੱਧੀ ਕੁ ਰਾਤ ਨੂੰ ਜਦੋਂ ਸਲਾਮਤ ਅਲੀ ਮਤੋਈ ਮਲੇਰ ਕੋਟਲੇ ਵਾਲਿਆਂ ਦੀ ਪਾਰਟੀ ਨੇ ਪੇਸ਼ਕਾਰੀ ਦਿੱਤੀ ਤਾਂ ਮਹਿਫਿਲ ਦੇ ਸੂਫੀਆਨਾ ਰੰਗ ਨੂੰ ਹੋਰ ਗੂੜ੍ਹਾ ਕਰ ਦਿੱਤਾ। 20 ਮਈ ਨੂੰ ਸਵੇਰ ਤੋਂ ਹੀ ਨੇੜੇ ਨੇੜੇ ਪਿੰਡਾਂ ਵਾਲੀਆਂ ਸੰਗਤਾਂ ਦਰਬਾਰ ਤੇ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿੱਚ ਪਹੁੰਚਣੀਆਂ ਸ਼ੁਰੂ ਹੋ ਗਈਆਂ। ਦੂਸਰੇ ਦਿਨ ਦੀ ਸਟੇਜ ਦੀ ਸ਼ੁਰੂਆਤ ਸੰਨੀ ਮਿੱਤਲ ਨੇ ਆਪਣੇ ਗੀਤਾਂ ਰਾਹੀਂ ਕੀਤੇ ਕੀਤੀ। ਸੰਨੀ ਮਿੱਤਲ ਨੇ ਆਪਣੇ ਉਸਤਾਦ ਮਾਸਟਰ ਸਲੀਮ ਦੇ ਗੀਤ ਗਾ ਕੇ ਸਰੋਤਿਆਂ ਪਾਸੋਂ ਖੂਬ ਦਾਦ ਲਈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਅਤੇ ਪੰਜਾਬੀ ਸੰਗੀਤ ਵਿੱਚ ਵੱਡਾ ਨਾਮ ਰੱਖਣ ਵਾਲੇ ਨਕੋਦਰ ਤੋਂ ਅਕਾਲੀ ਦਲ (ਬਾਦਲ) ਦੇ ਆਗੂ ਕੇ ਐਸ ਮੱਖਣ ਮੇਲੇ ਵਿੱਚ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਪਹੁੰਚੇ। ਸਰੋਤਿਆਂ ਦਾ ਪਿਆਰ ਕਬੂਲਦਿਆਂ ਜਦੋਂ ਕੇਐਸ ਮੱਖਣ ਨੇ ਆਪਣਾ ਗੀਤ ਮਾਂ ਦਾ ਕਰਜ਼ਾ ਲਾ ਦੇਏ ਐਸਾ ਪੁੱਤ ਨਹੀਂ ਜੰਮਿਆ ਦੁਨੀਆਂ ਤੇ ... ਗਾਇਆ ਤਾਂ ਮੇਲੇ ਦਾ ਮਾਹੌਲ ਸੰਜੀਦਾ ਹੋ ਗਿਆ। ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਸ਼ੇਰੋਵਾਲੀਆ ਆਪਣੇ ਸਾਥੀਆਂ ਸਮੇਤ ਪਹੁੰਚੇ। ਸ਼ੇਰੋਵਾਲੀਆਂ ਨੇ ਸੰਬੋਧਨ ਕਰਦਿਆਂ ਗ੍ਰਾਮ ਪੰਚਾਇਤ ਅਤੇ ਮੇਲਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਸਭ ਕਰਮਾਂ ਭਾਗਾਂ ਵਾਲੇ ਹਾਂ ਜੋ ਪੰਜਾਬ ਦੀ ਭਗਤੀ ਵਾਲੀ ਧਰਤੀ ਤੇ ਪੈਦਾ ਹੋਏ ਹਾਂ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਗਿਆ। ਪੰਜਾਬ ਦੇ ਪ੍ਰਸਿੱਧ ਕਲਾਕਾਰ ਕਾਸ਼ੀ ਨਾਥ ਦੇ ਸਟੇਜ ਤੇ ਆਉਂਦਿਆਂ ਹੀ ਪੰਡਾਲ ਤਾੜੀਆਂ ਦੇ ਨਾਲ ਗੂੰਜ ਉੱਠਿਆ। ਕਾਸ਼ੀ ਨਾਥ ਨੇ ਆਪਣੇ ਗੀਤਾਂ ਅਤੇ ਇਤਿਹਾਸਿਕ ਗੱਲਾਂ ਦੇ ਨਾਲ ਮੇਲੇ ਦੇ ਮਾਹੌਲ ਨੂੰ ਬੰਨ੍ਹ ਲਿਆ। ਇਸੇ ਦੌਰਾਨ ਪੰਜਾਬ ਇਨਫੋਟੈਕ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ ਨੇ ਵੀ ਮੇਲੇ ਵਿੱਚ ਸ਼ਿਰਕਤ ਕੀਤੀ। ਸਟੇਜ ਸਕੱਤਰ ਦੇ ਫਰਜ਼ ਸੂਫੀ ਮੰਚ ਸੰਚਾਲਕ ਮੰਗਾ ਕੋਟਲੀ, ਰਣਜੀਤ ਮਾਨ, ਸਾਬ ਕੋਟਲੀ ਅਤੇ ਅਮਨਦੀਪ ਸੈਦਪੁਰੀ ਨੇ ਰਲ ਮਿਲ ਕੇ ਨਿਭਾਏ। ਇਸ ਮੌਕੇ ਤਰਸੇਮ ਸਿੰਘ ਧੰਜੂ ਸਰਪੰਚ, ਰਣਬੀਰ ਸਿੰਘ ਰਾਣਾ ਸਾਬਕਾ ਸਰਪੰਚ, ਗਿਆਨ ਸਿੰਘ ਸੇਵਾ ਮੁਕਤ ਏਐਸਆਈ, ਬਲਦੇਵ ਰਾਜ ਪੋਕਾ, ਠੇਕੇਦਾਰ ਅਵਤਾਰ ਸਿੰਘ, ਭੂਸ਼ਨ ਸਿੱਧੂ, ਗੋਰਾ ਸੈਦਪੁਰ, ਸਰਬਜੀਤ ਸੈਮੀ ਤੱਖਰ, ਜਸਵੀਰ ਸਿੰਘ ਜੱਸਾ, ਸਰਬਣ ਕੁਮਾਰ ਬਿੱਲਾ ਪੰਚ, ਮਨਜੀਤ ਸਿੰਘ ਸੈਦਪੁਰ, ਪ੍ਰੀਤਮ ਸਿੰਘ ਸਾਬਕਾ ਸਰਪੰਚ,ਬਲਵਿੰਦਰ ਗਿੱਲ, ਮੋਨੂੰ ਦੱਤ, ਐਡਵੋਕੇਟ ਅਰੁਣ ਹੰਸ, ਬੰਟੀ ਹੰਸ, ਪ੍ਰੇਮ ਹੰਸ, ਸਾਬੀ ਹੰਸ, ਹੈਪੀ ਗਿੱਲ, ਅਜੇ ਸਹੋਤਾ, ਦਵਿੰਦਰ ਕੁਮਾਰ, ਬਿੱਕਰ ਸਹੋਤਾ, ਮਨੀ ਸ਼ਾਹਕੋਟ, ਮਨਪ੍ਰੀਤ ਮੱਟੂ, ਮਾਈਕਲ ਨਾਹਰ, ਸੋਨੀ ਸਲੈਚਾ, ਅਮਰਜੀਤ ਸਿੰਘ ਬਿੱਟੂ ਸਾਬਕਾ ਸਰਪੰਚ ਹਾਜੀਪੁਰ, ਸੋਨੀ ਢੋਟ ਬਲਾਕ ਸੰਮਤੀ ਮੈਂਬਰ, ਬਲਦੇਵ ਸਿੰਘ ਸਾਬਕਾ ਸਰਪੰਚ ਸਲੈਚਾ, ਨਿਰਮਲ ਸਿੰਘ ਸਾਬਕਾ ਸਰਪੰਚ ਸਲੈਚਾ, ਕਾਲਾ ਗੁੱਜਰ ਆਦਿ ਮੌਜੂਦ ਸਨ।