ਭਿਆਨਕ ਸੜਕ ਹਾਦਸਾ: ਦੋ ਗੱਡੀਆਂ ਦੀ ਹੋਈ ਜ਼ਬਰਦਸਤ ਟੱਕਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਅੱਜ ਨੈਸ਼ਨਲ ਹਾਈਵੇ ਫਿਲੌਰ ਹੋਟਲ ਸਤਲੁਜ ਕਲਾਸਿਕ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਮਿਲਿਆ ਹੈ, ਜਿਸਦੀ ਸੂਚਨਾ ਮਿਲਦੇ ਸੜਕ ਸੁਰੱਖਿਆ ਫੋਰਸ ਟੀਮ ਦੇ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਟੀਮ ਸਮੇਤ ਪਹੁੰਚੇ ਮੌਕੇ ’ਤੇ ਦੇਖਿਆ ਗਿਆ ਕਿ ਇੱਕ ਬਲੈਰੋ ਗੱਡੀ ਜੋ ਜਲੰਧਰ ਵੱਲ ਨੂੰ ਜਾ ਰਹੀ ਅਤੇ ਖਾਦ ਨਾਲ ਭਰੀ ਹੋਈ ਸੀ, ਉਸ ਵਿੱਚ ਪਿੱਛੋਂ ਆ ਰਹੀ ਆਈਸਕ੍ਰੀਮ ਨਾਲ ਭਰੀ ਬਲੈਰੋ ਗੱਡੀ ਟਕਰਾ ਗਈ।
Publish Date: Tue, 05 May 2026 11:57 AM (IST)
Updated Date: Tue, 05 May 2026 12:04 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ। ਅੱਜ ਨੈਸ਼ਨਲ ਹਾਈਵੇ ਫਿਲੌਰ ਹੋਟਲ ਸਤਲੁਜ ਕਲਾਸਿਕ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਮਿਲਿਆ ਹੈ, ਜਿਸਦੀ ਸੂਚਨਾ ਮਿਲਦੇ ਸੜਕ ਸੁਰੱਖਿਆ ਫੋਰਸ ਟੀਮ ਦੇ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਟੀਮ ਸਮੇਤ ਮੌਕੇ ’ਤੇ ਪਹੁੰਚੇ, ਉਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਮੌਕੇ ’ਤੇ ਪੁੱਜੇ ਤਾਂ ਅਸੀਂ ਦੇਖਿਆ ਕਿ ਇੱਕ ਬਲੈਰੋ ਗੱਡੀ ਜੋ ਜਲੰਧਰ ਵੱਲ ਨੂੰ ਜਾ ਰਹੀ ਅਤੇ ਖਾਦ ਨਾਲ ਭਰੀ ਹੋਈ ਸੀ, ਉਸ ਵਿੱਚ ਪਿੱਛੋਂ ਆ ਰਹੀ ਆਈਸਕ੍ਰੀਮ ਨਾਲ ਭਰੀ ਬਲੈਰੋ ਗੱਡੀ ਟਕਰਾ ਗਈ।
ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀਆਂ ਹੀ ਨੁਕਸਾਨੀਆਂ ਗਈਆਂ ਹਨ।
ਟੀਮ ਨੇ ਮੌਕੇ ’ਤੇ ਨੁਕਸਾਨੇ ਹੋਏ ਵਾਹਨਾਂ ਨੂੰ ਰੋਡ ਤੋਂ ਸਾਈਡ ’ਤੇ ਕਰਵਾਇਆ ਅਤੇ ਟਰੈਫ਼ਿਕ ਨੂੰ ਨਿਰਵਿਘਨ ਚਾਲੂ ਕਰਵਾਇਆ। ਗੱਡੀ ਦੇ ਡਰਾਈਵਰ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਿਆਲਕਾ ਜ਼ਿਲ੍ਹਾ ਤਰਨਤਾਰਨ, ਤਿਲਕ ਰਾਜ ਵਾਸੀ ਕਠੂਆ ਜੇ ਕੇ ਵਜੋਂ ਹੋਈ ਹੈ।