ਸੜਕ ਹਾਦਸੇ ’ਚ ਦੋ ਜਣਿਆਂ ਦੀ ਮੌਤ
ਵਰਿੰਦਰ ਲਵਲੀ, ਪੰਜਾਬੀ ਜਾਗਰਣ,
Publish Date: Sat, 16 May 2026 10:21 PM (IST)
Updated Date: Sat, 16 May 2026 10:24 PM (IST)
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਅੱਜ ਸਵੇਰੇ ਪਿੰਡ ਦਿਆਲਪੁਰ ਨੇੜੇ ਕੌਮੀ ਮਾਰਗ ’ਤੇ ਵਾਪਰੇ ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਸੀ ਤਾਂ ਪਿੰਡ ਦਿਆਲਪੁਰ ਨੇੜੇ ਪੁੱਜਣ ’ਤੇ ਇਕ ਕਾਰ ਨੰ. ਪੀਬੀ 02 ਈਪੀ 9276 ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਨੰ. ਪੀਬੀ 02 ਡੀਆਰ 0459 ਦਾ ਚਾਲਕ ਸੰਤੁਲਨ ਗੁਆ ਬੈਠਾ ਤੇ ਅੱਗੇ ਖੜ੍ਹੇ ਕੰਟੇਨਰ ਨੰ. ਈਵੀ 5030 ’ਚ ਵੱਜਣ ਕਾਰਨ ਇਕ ਜਣੇ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਦੂਜੇ ਵਿਅਕਤੀ ਨੇ ਹਸਪਤਾਲ 'ਚ ਜ਼ੇਰੇ ਇਲਾਜ ਦਮ ਤੋੜ ਦਿੱਤਾ। ਦੋਵਾਂ ਦੀ ਪਛਾਣ ਰਾਜਵਿੰਦਰ ਸਿੰਘ ਫੌਜੀ ਪਿੰਡ ਖੋਜੇਕੀ ਜ਼ਿਲ੍ਹਾ ਤਰਨਤਾਰਨ ਹਾਲ ਵਾਸੀ ਜੀਟੀਵੀ ਮਕਸੂਦਾਂ ਜਲੰਧਰ ਤੇ ਸੂਬੇਦਾਰ ਬਲਰਾਜ ਸਿੰਘ ਵਾਸੀ ਸੂਰਾਨੁਸੀ ਮਕਸੂਦਾਂ ਜਲੰਧਰ ਵਜੋਂ ਹੋਈ ਹੈ। ਥਾਣਾ ਕਰਤਾਰਪੁਰ ਦੇ ਤਫਤੀਸ਼ੀ ਅਫਸਰ ਸਹਾਇਕ ਸਬ-ਇੰਸਪੈਕਟਰ ਲਖਵਿੰਦਰ ਸਿੰਘ ਵੱਲੋਂ ਲਾਸ਼ਾਂ ਤੇ ਗੱਡੀਆਂ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।