ਕੁੜੀ ਜਬਰ ਜਨਾਹ ਦੇ ਮਾਮਲੇ ’ਚ ਦੋ ਕਾਬੂ
ਨਾਬਾਲਗ ਕੁੜੀ ਨਾਲ ਜੁਰਮ ਦੇ ਮਾਮਲੇ ’ਚ ਦੋ ਨਾਬਾਲਗ ਮੁੰਡੇ ਹਿਰਾਸਤ ’ਚ
Publish Date: Tue, 21 Apr 2026 09:17 PM (IST)
Updated Date: Tue, 21 Apr 2026 09:22 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨਾਬਾਲਗ ਕੁੜੀ ਨਾਲ ਜਬਰ ਜਨਾਹ ਸਬੰਧੀ ਘਟਨਾ ਵਾਪਰਨ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਨਾਬਾਲਗ ਮੁੰਡਿਆਂ ਨੂੰ ਹਿਰਾਸਤ ’ਚ ਲੈ ਲਿਆ ਹੈ। ਪੁਲਿਸ ਅਨੁਸਾਰ ਕੁੜੀ ਦੀ ਮਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਫਿਲੌਰ ਪੁਲਿਸ ਥਾਣਾ ’ਚ ਭਾਰਤੀ ਨਿਆਂ ਸੰਹਿਤਾ ਤੇ ਪੋਕਸੋ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੁੜੀ ਦੇ ਗੁੰਮ ਹੋਣ ਦੀ ਸੂਚਨਾ ਮਿਲਣ ’ਤੇ ਪਰਿਵਾਰ ਨੇ ਤੁਰੰਤ 112 ਹੈਲਪਲਾਈਨ ਰਾਹੀਂ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਤੁਰੰਤ ਤਲਾਸ਼ੀ ਮੁਹਿੰਮ ਚਲਾਈ ਗਈ। ਜਾਂਚ ਦੌਰਾਨ ਜਦੋਂ ਪੁਲਿਸ ਇਕ ਘਰ ’ਚ ਪੁੱਜੀ ਤਾਂ ਸ਼ੱਕੀ ਹਾਲਾਤ ਸਾਹਮਣੇ ਆਏ ਤੇ ਦੋ ਨੌਜਵਾਨ ਮੌਕੇ ਤੋਂ ਭੱਜਦੇ ਹੋਏ ਨਜ਼ਰ ਆਏ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਘਰ ’ਚੋਂ ਕੁੜੀ ਨੂੰ ਬਰਾਮਦ ਕੀਤਾ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਭੇਜਿਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਡਿਊਟੀ ਅਫਸਰ ਅਮਨਦੀਪ ਨੇ ਦੱਸਿਆ ਕਿ ਦੋਵੇਂ ਨਾਬਾਲਗਾਂ ਨੂੰ ਹਿਰਾਸਤ ’ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।