ਅਣਪਛਾਤੇ ਵਾਹਨ ਨਾਲ ਟੱਕਰ ’ਚ ਕਾਰ ਸਵਾਰ ਦੋ ਜਖਮੀ
ਅਣਪਛਾਤੇ ਵਾਹਨ ਨਾਲ ਟੱਕਰ ’ਚ ਕਾਰ ਸਵਾਰ ਦੋ ਜਖਮੀ
Publish Date: Sun, 26 Apr 2026 07:26 PM (IST)
Updated Date: Mon, 27 Apr 2026 04:17 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਬੀਤੀ ਰਾਤ ਹਾਈਵੇ ਤੇ ਪਿੰਡ ਭੱਟੀਆਂ (ਫਿਲੌਰ) ਨੇੜੇ ਜੀਓ ਪੰਪ ਸਾਹਮਣੇ ਇਕ ਸੜਕ ਹਾਦਸੇ ’ਚ ਕਾਰ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਵੈਗਨਾਰ ਕਾਰ ’ਚ ਚਾਲਕ ਸਮੇਤ ਕੁੱਲ ਪੰਜ ਵਿਅਕਤੀ ਸਵਾਰ ਸਨ। ਕਾਰ ਚਾਲਕ ਪ੍ਰਦੀਪ ਭਾਟੀਆ (ਵਾਸੀ ਸਿਵਲ ਲਾਈਨ, ਲੁਧਿਆਣਾ), ਉਸ ਦਾ ਪੁੱਤਰ ਤੇ ਪਤਨੀ ਹਾਦਸੇ ਦਾ ਸ਼ਿਕਾਰ ਹੋਏ, ਜਿਨ੍ਹਾਂ ’ਚੋਂ ਦੋ ਨੂੰ ਗੰਭੀਰ ਚੋਟਾਂ ਲੱਗੀਆਂ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਾਰ ਅੱਗੇ ਜਾ ਰਹੇ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਸੂਚਨਾ ਮਿਲਣ ਉਪਰੰਤ ਐੱਸਐੱਸਐੱਫ ਟੀਮ ਦੇ ਇੰਚਾਰਜ ਥਾਣੇਦਾਰ ਟੀਮ ਸਮੇਤ ਮੌਕੇ ’ਤੇ ਪਹੁੰਚੇ। ਇਸ ਤੋਂ ਪਹਿਲਾਂ ਹੀ ਰਾਹਗੀਰਾਂ ਵੱਲੋਂ ਜ਼ਖ਼ਮੀਆਂ ਨੂੰ ਪ੍ਰਾਈਵੇਟ ਵਾਹਨ ਰਾਹੀਂ ਨਜ਼ਦੀਕੀ ਨਿੱਜੀ ਹਸਪਤਾਲ ਪਹੁੰਚਾਇਆ ਜਾ ਚੁੱਕਾ ਸੀ। ਪੁਲਿਸ ਵੱਲੋਂ ਨੁਕਸਾਨੀ ਵਾਹਨ ਨੂੰ ਹਾਈਵੇ ਤੋਂ ਸਾਈਡ ਤੇ ਕਰਵਾ ਕੇ ਟ੍ਰੈਫਿਕ ਨਿਰਵਿਘਨ ਕੀਤਾ ਗਿਆ ਤੇ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਥਾਣਾ ਫਿਲੌਰ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।