ਭੱਟੀ ਸੈਦਪਰ ਤੇ ਜਸਵੰਤ ਸਰਪੰਚ ਨੇ ਦਾਨੇਵਾਲ ਛਾਉਣੀ ’ਚ ਦੋ ਘੋੜੇ ਦਿੱਤੇ
ਭੱਟੀ ਸੈਦਪਰ ਤੇ ਜਸਵੰਤ ਸਰਪੰਚ ਵੱਲੋਂ ਦਾਨੇਵਾਲ ਛਾਉਣੀ ’ਚ ਦੋ ਘੋੜੇ ਦਿੱਤੇ ਗਏ
Publish Date: Sun, 19 Apr 2026 09:10 PM (IST)
Updated Date: Mon, 20 Apr 2026 04:13 AM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸ਼ਨਿੱਚਰਵਾਰ ਨੂੰ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਪੰਜਾਬ(ਰਜ਼ਿ) ਦੇ ਮੌਜੂਦਾ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਛਾਉਣੀ ਨਹਿੰਗ ਸਿੰਘਾਂ ਦਾਨੇਵਾਲ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਦਾਨੇਵਾਲ ਛਾਉਣੀ ਵਿਖੇ ਪਹੁੰਚਣ ’ਤੇ ਜਥੇਦਾਰ ਬਾਬਾ ਜੱਸਾ ਸਿੰਘ ਦਾਨੇਵਾਲ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਛਾਉਣੀ ਦਾਨੇਵਾਲ ਵਿਖੇ ਆਈ ਸੰਗਤ ਨਾਲ ਕਾਫੀ ਸਮਾਂ ਵਿਚਾਰ-ਵਟਾਂਦਰਾ ਕੀਤਾ ਗਿਆ। ਇਸੇ ਦੌਰਾਨ ਜਸਪਾਲ ਸਿੰਘ ਭੱਟੀ ਸੈਦਪੁਰ ਝਿੜੀ ਤੇ ਜਸਵੰਤ ਸਿੰਘ ਸਰਪੰਚ ਦਾਨੇਵਾਲ ਦੋ ਘੋੜੇ ਲੈ ਕੇ ਦਾਨੇਵਾਲ ਛਾਉਣੀ ਵਿਖੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਹ ਘੋੜੇ ਦਾਨੇਵਾਲ ਛਾਉਣੀ ’ਚ ਜਥੇਦਾਰ ਬਾਬਾ ਜੱਸਾ ਸਿੰਘ ਦੇ ਸਪੁਰਦ ਕੀਤੇ ਜਾਣਗੇ। ਇਹ ਘੋੜੇ ਉਨ੍ਹਾਂ ਵੱਲੋਂ ਪਰਿਵਾਰ ਤੇ ਇਲਾਕੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਵਾ ਕੇ ਜਥੇਦਾਰ ਬਾਬਾ ਜੱਸਾ ਸਿੰਘ ਦਾਨੇਵਾਲ ਨੂੰ ਸੌਂਪੇ ਗਏ ਹਨ। ਇਸ ਮੌਕੇ ਜਥੇਦਾਰ ਬਾਬਾ ਜੱਸਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਵਿੱਚ ਚੰਗੇ ਕੰਮ ਕਰਨ ਲਈ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਪੰਜਾਬ ਦੇ ਮੱਥੇ ‘ਤੇ ਲੱਗੇ ਨਸ਼ਿਆਂ ਵਰਗ ਕਲੰਕ ਨੂੰ ਲਾ ਸਕੀਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਦਾਨੇਵਾਲ, ਡਾ. ਕਵਿਤੋਜ ਮੀਏਂਵਾਲ, ਮੇਸ਼ਾ ਢੰਡੋਵਾਲ, ਰਾਜਾ ਮਲਸੀਆ, ਮੀਤਾ ਬਾਲੋਕੀ, ਰਣਜੀਤ ਸਿੰਘ ਪੂਨੀਆ, ਸੁਖਰਾਜ ਸਿੰਘ ਬਾਹਮਣੀਆਂ, ਜੱਸੀ ਪੂਨੀਆ ਆਦਿ ਮੌਜੂਦ ਸਨ।