ਲਾਪਤਾ ਬੱਚੇ ਸ਼੍ਰੀ ਦੇਵੀ ਤਲਾਬ ਮੰਦਰ ਨੇੜਿਓਂ ਮਿਲੇ
ਪਿੰਡ ਬੁਲੰਦਪੁਰ ਤੋਂ ਲਾਪਤਾ ਹੋਏ ਦੋ ਬੱਚੇ ਦੇਵੀ ਤਲਾਬ ਮੰਦਰ ਨੇੜੇ ਤੋਂ ਸੁਰੱਖਿਅਤ ਬਰਾਮਦ
Publish Date: Thu, 30 Apr 2026 09:54 PM (IST)
Updated Date: Thu, 30 Apr 2026 09:55 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਨਜ਼ਦੀਕੀ ਪਿੰਡ ਬੁਲੰਦਪੁਰ ਤੋਂ ਬੁੱਧਵਾਰ ਨੂੰ ਲਾਪਤਾ ਹੋਏ ਦੋ 14 ਸਾਲਾ ਬੱਚੇ ਆਸ਼ੀਸ਼ ਕਲੇਰ ਤੇ ਹਰਪ੍ਰੀਤ ਕਲੇਰ ਨੂੰ ਵੀਰਵਾਰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ। ਦੋਵੇਂ ਬੱਚੇ ਸੱਤਵੀਂ ਜਮਾਤ ਦੇ ਵਿਦਿਆਰਥੀ ਹਨ। ਜਾਣਕਾਰੀ ਅਨੁਸਾਰ, ਬੱਚਿਆਂ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਲਗਾਤਾਰ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਕਾਰਨ ਪਿੰਡ ’ਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਸੀ। ਅੱਜ ਬੱਚਿਆਂ ਦੇ ਸ਼੍ਰੀ ਦੇਵੀ ਤਲਾਬ ਮੰਦਰ, ਜਲੰਧਰ ਨੇੜੇ ਇਕ ਗਲੀ ’ਚੋਂ ਮਿਲਣ ਦੀ ਸੂਚਨਾ ਮਿਲਣ ’ਤੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਸਥਾਨਕ ਲੋਕਾਂ ਦੀ ਮਦਦ ਨਾਲ ਦੋਵੇਂ ਬੱਚਿਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਫਿਲਹਾਲ ਬੱਚਿਆਂ ਦੇ ਲਾਪਤਾ ਹੋਣ ਦੇ ਕਾਰਨਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰਿਵਾਰ ਵੱਲੋਂ ਉਨ੍ਹਾਂ ਦੇ ਮਿਲਣ ’ਤੇ ਰਾਹਤ ਅਤੇ ਖੁਸ਼ੀ ਜਤਾਈ ਗਈ ਹੈ।