ਚੋਰੀ ਦੀ ਬਾਈਕ ਵੇਚਣ ਲਈ ਘੁੰਮਦੇ ਦੋ ਕਾਬੂ
ਜਾਸ, ਜਲੰਧਰ: ਥਾਣਾ ਡਵੀਜ਼ਨ
Publish Date: Sat, 18 Apr 2026 11:00 PM (IST)
Updated Date: Sat, 18 Apr 2026 11:03 PM (IST)
ਜਾਸ, ਜਲੰਧਰ: ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਨੂੰ ਫ਼ਰਜ਼ੀ ਨੰਬਰ ਪਲੇਟ ਲਾ ਕੇ ਵੇਚਣ ਦੀ ਸਾਜਿਸ਼ ਕਰ ਰਹੇ ਦੋ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਗੁਪਤ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਮੁਲਜ਼ਮਾਂ ਨੂੰ ਫੜ ਕਰ ਲਿਆ।
ਜਾਣਕਾਰੀ ਅਨੁਸਾਰ, ਐੱਆਈ ਜਰਦੀਸ਼ ਲਾਲ ਆਪਣੀ ਟੀਮ ਐੱਸਆਈ ਧਰਮਪਾਲ, ਕਾਂਸਟੇਬਲ ਮਨੂ ਕੁਮਾਰ, ਗੁਰਦੀਪ ਸਿੰਘ ਅਤੇ ਅਭਿਸੇਕ ਦੇ ਨਾਲ ਟ੍ਰਾਂਸਪੋਰਟ ਨਗਰ ਪੁਲ ਦੇ ਹੇਠਾਂ ਮੌਜੂਦ ਸਨ। ਇਸ ਦੌਰਾਨ ਗੁਪਤ ਜਾਣਕਾਰੀ ਮਿਲੀ ਕਿ ਪ੍ਰਦੀਪ ਕੁਮਾਰ ਉਰਫ ਨੋਨੂ, ਜੋ ਭੁਲੱਥ (ਕਾਪੂਰਥਲਾ) ਦਾ ਨਿਵਾਸੀ ਹੈ ਅਤੇ ਜਸਬੀਰ ਸਿੰਘ ਉਰਫ ਜੱਸੀ, ਜੋ ਜਲੰਧਰ ਦਾ ਨਿਵਾਸੀ ਹੈ, ਚੋਰੀ ਦੀਆਂ ਵਾਰਦਾਤਾਂ ਕਰਦੇ ਹਨ ਤੇ ਇਕ ਚੋਰੀ ਦੇ ਮੋਟਰਸਾਈਕਲ ਨੂੰ ਵੇਚਣ ਦੀ ਯੋਜਨਾ ਬਣਾ ਰਹੇ ਹਨ। ਜਾਣਕਾਰੀ ਅਨੁਸਾਰ, ਮੁਲਜ਼ਮ ਹੀਰੋ ਸਪਲੈਂਡਰ ਮੋਟਰਸਾਈਕਲ 'ਤੇ ਫਰਜ਼ੀ ਨੰਬਰ ਪਲੇਟ ਲਾ ਕੇ ਉਸ ਨੂੰ ਵੇਚਣ ਲਈ ਬੁਲੰਦਪੁਰ ਰੋਡ ਵੱਲ ਆ ਰਹੇ ਸਨ। ਪੁਲਿਸ ਨੇ ਤੁਰੰਤ ਨਾਕਾਬੰਦੀ ਕਰ ਕੇ ਦੋਵਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਕਈ ਮਾਮਲੇ ਦਰਜ ਹਨ। ਪੁਲਿਸ ਨੇ ਇਸ ਸਬੰਧੀ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।