ਪਾਬੰਦੀਸ਼ੁਦਾ ਦਵਾਈਆਂ ਦੇ ਮਾਮਲੇ ’ਚ ਦੋ ਬਰੀ
ਪਾਬੰਦੀਸ਼ੁਦਾ ਦਵਾਈਆਂ ਦੇ ਮਾਮਲੇ ’ਚ ਦੋ ਬਰੀ
Publish Date: Mon, 11 May 2026 06:54 PM (IST)
Updated Date: Mon, 11 May 2026 06:57 PM (IST)
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ ਪਾਬੰਦੀਸ਼ੁਦਾ ਦਵਾਈਆਂ ਦੇ ਮਾਮਲੇ ’ਚ ਦੋਸ਼ ਸਾਬਤ ਨਾ ਹੋਣ ’ਤੇ ਰਜਿੰਦਰ ਕੁਮਾਰ ਉਰਫ਼ ਬੱਬੀ ਵਾਸੀ ਰਤਨ ਨਗਰ, ਬਸਤੀ ਬਾਵਾ ਖੇਲ, ਜਲੰਧਰ ਅਤੇ ਸੋਮ ਨਾਥ ਉਰਫ਼ ਰੋਮੀ ਵਾਸੀ ਮਨਜੀਤ ਨਗਰ, ਬਸਤੀ ਗੁਜ਼ਾਂ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਇਨ੍ਹਾਂ ਦੋਵਾਂ ਖ਼ਿਲਾਫ਼ ਮਿਤੀ 25 ਅਪ੍ਰੈਲ 2017 ਨੂੰ ਥਾਣਾ 5 ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।