ਪਾਬੰਦੀਸ਼ੁਦਾ ਦਵਾਈਆਂ ਦੇ ਮਾਮਲੇ ’ਚ 2 ਨੂੰ ਕੈਦ, ਇਕ ਬਰੀ
ਪਾਬੰਦੀਸ਼ੁਦਾ ਦਵਾਈਆਂ ਦੇ ਮਾਮਲੇ ’ਚ ਦੋ ਮੁਲਜ਼ਮਾਂ ਨੂੰ ਕੈਦ, ਇਕ ਬਰੀ
Publish Date: Mon, 11 May 2026 06:25 PM (IST)
Updated Date: Mon, 11 May 2026 06:27 PM (IST)
ਕਾਨੂੰਨ ਪ੍ਰਤੀਨਿਧ, ਪੰਜਾਬੀ ਜਾਗਰਣ, ਜਲੰਧਰ : ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਨੇ 164 ਪਾਬੰਦੀਸ਼ੁਦਾ ਗੋਲੀਆਂ ਦੀ ਬਰਾਮਦਗੀ ਦੇ ਮਾਮਲੇ ’ਚ ਮੁਲਜ਼ਮ ਕਰਾਰ ਦਿੰਦੇ ਹੋਏ ਸਤੀਸ਼ ਚੰਦ ਵਾਸੀ ਲੋਹਗੜ੍ਹ, ਗੁਰਾਇਆ ਤੇ ਕੁਲਦੀਪ ਸਿੰਘ ਉਰਫ਼ ਦੀਪਾ ਵਾਸੀ ਸਮਰਾੜੀ, ਫਿਲੌਰ ਨੂੰ 45-45 ਦਿਨ ਦੀ ਕੈਦ ਤੇ 4-4 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਜੁਰਮਾਨਾ ਨਾ ਦੇਣ ’ਤੇ ਮੁਲਜ਼ਮਾਂ ਨੂੰ 1-1 ਮਹੀਨਾ ਹੋਰ ਸਜ਼ਾ ਭੁਗਤਣੀ ਪਵੇਗੀ। ਇਸੇ ਕੇਸ ’ਚ ਅਦਾਲਤ ਨੇ ਦੋਸ਼ ਸਾਬਤ ਨਾ ਹੋਣ ’ਤੇ ਸਿਮਰਨ ਉਰਫ਼ ਸੋਨੂੰ ਵਾਸੀ ਮੰਡੀ, ਫਿਲੌਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਇਨ੍ਹਾਂ ਤਿੰਨਾਂ ਖ਼ਿਲਾਫ਼ ਮਿਤੀ ਪਹਿਲੀ ਜੁਲਾਈ 2023 ਨੂੰ ਥਾਣਾ ਫਿਲੌਰ ’ਚ ਮਾਮਲਾ ਦਰਜ ਕੀਤਾ ਗਿਆ ਸੀ।