ਮੌਤ ਮਗਰੋਂ ਬਲਦੇਵ ਸਿੰਘ ਦੇ ਪਰਿਵਾਰ ਨੂੰ ਟਰੱਸਟ ਮੋੜੇਗਾ 15 ਲੱਖ
ਜਾਸ, ਜਲੰਧਰ : ਇੰਪਰੂਵਮੈਂਟ
Publish Date: Tue, 21 Apr 2026 08:30 PM (IST)
Updated Date: Tue, 21 Apr 2026 08:34 PM (IST)
ਜਾਸ, ਜਲੰਧਰ : ਇੰਪਰੂਵਮੈਂਟ ਟਰੱਸਟ ਦੀ ਸਕੀਮ ਇੰਦਰਾਪੁਰਮ ਸਥਿਤ ਮਾਸਟਰ ਗੁਰਬੰਤਾ ਸਿੰਘ ਐਨਕਲੇਵ ’ਚ ਫਲੈਟ ਖਰੀਦਣ ਵਾਲੇ ਬਲਦੇਵ ਸਿੰਘ ਨੂੰ ਮੌਤ ਮਗਰੋਂ ਇਨਸਾਫ ਮਿਲਿਆ ਹੈ। ਟਰੱਸਟ ਤੋਂ ਫਲੈਟ ਲੈ ਕੇ ਲਗਪਗ 15 ਸਾਲਾਂ ਤੱਕ ਬਲਦੇਵ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਮੁਸ਼ਕਲਾਂ ’ਚ ਘਿਰਿਆ ਰਿਹਾ। ਹੁਣ ਜਾ ਕੇ ਜ਼ਿਲ੍ਹਾ ਖਪਤਕਾਰ ਫੋਰਮ ਨੇ ਟਰੱਸਟ ਨੂੰ ਹੁਕਮ ਦਿੱਤਾ ਹੈ ਕਿ ਬਲਦੇਵ ਸਿੰਘ ਦੇ ਪਰਿਵਾਰ ਨੂੰ ਫਲੈਟ ਲਈ ਜਮ੍ਹਾਂ ਕਰਵਾਈ ਮੂਲ ਰਕਮ ਵਿਆਜ ਸਮੇਤ 15 ਦਿਨਾਂ ’ਚ ਵਾਪਸ ਕਰਨੀ ਹੋਵੇਗੀ।
ਬਲਦੇਵ ਸਿੰਘ ਨੇ ਪਤਨੀ ਸੁਰਿੰਦਰ ਕੌਰ, ਧੀਆਂ ਸਿਮਰਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਪੁੱਤਰ ਗਗਨਪ੍ਰੀਤ ਸਿੰਘ ਦੇ ਨਾਂ 'ਤੇ ਫਲੈਟ ਖਰੀਦਿਆ ਸੀ। ਇਸ ਲਈ ਉਨ੍ਹਾਂ ਨੇ 4,53,569 ਰੁਪਏ ਦਾ ਭੁਗਤਾਨ ਕੀਤਾ ਸੀ। ਬਲਦੇਵ ਸਿੰਘ ਨੂੰ 30 ਅਕਤੂਬਰ 2009 ਨੂੰ ਫਲੈਟ ਦਾ ਕਬਜ਼ਾ ਮਿਲਿਆ ਪਰ ਬਿਜਲੀ ਦੀ ਸਪਲਾਈ ਪਹਿਲੀ ਫਰਵਰੀ 2013 ਤੋਂ ਸ਼ੁਰੂ ਹੋਈ। ਫਲੈਟ ’ਚ ਕੋਈ ਸਹੂਲਤ ਨਹੀਂ ਸੀ ਤੇ ਇਸੇ ਕਾਰਨ ਬਲਦੇਵ ਸਿੰਘ ਨੇ 4 ਜਨਵਰੀ 2023 ਨੂੰ ਜ਼ਿਲਾ ਉਪਭੋਗਤਾ ਫੋਰਮ ’ਚ ਕੇਸ ਦਰਜ ਕਰਵਾਇਆ। ਕੇਸ ਦੀ ਸੁਣਵਾਈ ਦੌਰਾਨ 31 ਮਾਰਚ 2025 ਨੂੰ ਬਲਦੇਵ ਸਿੰਘ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦੇ ਇਕ ਸਾਲ ਬਾਅਦ 27 ਮਾਰਚ 2026 ਨੂੰ ਜ਼ਿਲਾ ਉਪਭੋਗਤਾ ਫੋਰਮ ਨੇ ਫੈਸਲਾ ਸੁਣਾਇਆ। ਫੋਰਮ ਨੇ ਇੰਪਰੂਵਮੈਂਟ ਟਰੱਸਟ ਨੂੰ ਹੁਕਮ ਦਿੱਤਾ ਹੈ ਕਿ ਉਹ ਬਲਦੇਵ ਸਿੰਘ ਦੇ ਪਰਿਵਾਰ ਦੀ ਜਮ੍ਹਾਂ ਕਰਵਾਈ ਗਈ ਪੂਰੀ ਰਕਮ 9 ਫ਼ੀਸਦੀ ਸਾਲਾਨਾ ਵਿਆਜ ਦੇ ਨਾਲ 45 ਦਿਨਾਂ ’ਚ ਵਾਪਸ ਕਰੇ। ਜੇ ਸਮੇਂ 'ਤੇ ਭੁਗਤਾਨ ਨਹੀਂ ਕੀਤਾ ਗਿਆ ਤਾਂ 3 ਫ਼ੀਸਦੀ ਵਾਧੂ ਵਿਆਜ ਦੇਣਾ ਹੋਵੇਗਾ।