ਅਮਰ ਸ਼ਹੀਦ ਬਲਵੰਤ ਸਿੰਘ ਦੀ 34ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ
ਅਮਰ ਸ਼ਹੀਦ ਬਲਵੰਤ ਸਿੰਘ ਦੀ 34ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ
Publish Date: Sun, 26 Apr 2026 06:52 PM (IST)
Updated Date: Sun, 26 Apr 2026 06:58 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਅਮਰ ਸ਼ਹੀਦ ਸਵ. ਬਲਵੰਤ ਸਿੰਘ, ਸਾਬਕਾ ਵਿਧਾਇਕ ਬੰਗਾ ਤੇ ਸਾਬਕਾ ਚੇਅਰਮੈਨ ਸਮਾਲ ਸਕੇਲ ਇੰਡਸਟਰੀ ਕੈਬਨਿਟ ਪੰਜਾਬ ਦੀ 34ਵੀਂ ਬਰਸੀ ਮੌਕੇ 26 ਅਪ੍ਰੈਲ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਸਰਹਾਲ ਕਾਜ਼ੀਆਂ ਵਿਖੇ ਗੁਰਦੁਆਰਾ ਸ਼੍ਰੀ ਰਵਿਦਾਸ ਮਹਾਰਾਜ ਜੀ ’ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਵੇਰੇ 10 ਵਜੇ ਉਨ੍ਹਾਂ ਦੇ ਆਦਮ ਕੱਦ ਬੁੱਤ ’ਤੇ ਫੁੱਲ ਮਾਲਾ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਤੋਂ ਬਾਅਦ ਦੁਪਹਿਰ 12 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਕੀਰਤਨੀ ਤੇ ਢਾਡੀ ਜਥਿਆਂ ਵੱਲੋਂ ਰਸਭਿੰਨੀ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਤੇ ਰਾਜ ਕੁਮਾਰ ਚੱਬੇਵਾਲ ਸਮੇਤ ਹੋਰ ਸਿਆਸੀ ਤੇ ਧਾਰਮਿਕ ਆਗੂਆਂ ਨੇ ਸ਼ਹੀਦ ਬਲਵੰਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ ਤੇ ਬਲਵੰਤ ਸਿੰਘ ਆਪਣੀ ਮਿਲਣਸਾਰ ਤੇ ਮਿੱਠੜੀ ਸ਼ਖ਼ਸੀਅਤ ਲਈ ਹਮੇਸ਼ਾ ਯਾਦ ਰਹਿਣਗੇ। ਸਮਾਗਮ ਦੌਰਾਨ ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਅਮਰਦੀਪ ਸਿੰਘ ਬੰਗਾ, ਸਤਿੰਦਰ ਕੌਰ ਚੇਅਰਮੈਨ ਬਲਾਕ ਸੰਮਤੀ ਬੰਗਾ, ਜਸਬੀਰ ਸਿੰਘ ਨੂਰਪੁਰ ਵਾਈਸ ਚੇਅਰਮੈਨ, ਸਤਨਾਮ ਸਿੰਘ ਜਲਵਾਹਾ, ਸਾਗਰ ਅਰੋੜਾ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਬਲਵੰਤ ਸਿੰਘ ਸਰਹਾਲ ਦੇ ਪੁੱਤਰ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ, ਲੋਕ ਸਭਾ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ ਤੇ ਮਾਤਾ ਗੁਰਮੇਲ ਕੌਰ ਸਮੇਤ ਪਰਿਵਾਰਕ ਮੈਂਬਰਾਂ ਨੇ ਪਹੁੰਚੇ ਸਾਰੇ ਸਾਕ-ਸਬੰਧੀਆਂ ਤੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।