ਤਬਾਦਲੇ ਹੋਏ ਮੁਲਾਜ਼ਮ ਫੌਰੀ ਸੰਭਾਲਣਗੇ ਡਿਊਟੀਆਂ
ਕਮਿਸ਼ਨਰ ਮੁਕੇਸ਼ ਕੁਮਾਰ ਲੁੱਥਰ\ ਸ਼ੰਮੀ \ ਤੇ ਸੀਵਰਮੈਨ ਰਜਿੰਦਰ ਕੁਮਾਰ ਸਮੇਤ 6 ਤਬਾਦਲੇ ਕੀਤੇ
Publish Date: Thu, 23 Apr 2026 08:19 PM (IST)
Updated Date: Thu, 23 Apr 2026 08:22 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਕਮਿਸ਼ਨਰ ਨੇ ਵੀਰਵਾਰ ਨੂੰ ਸਫਾਈ ਸੇਵਕ ਸ਼ੰਮੀ ਲੂਥਰ ਤੇ ਸੀਵਰਮੇਨ ਰਜਿੰਦਰ ਕੁਮਾਰ ਸਮੇਤ ਅੱਧੀ ਦਰਜਨ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ, ਜਿਨ੍ਹਾਂ ’ਤੇ ਤੁਰੰਤ ਅਮਲ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਵਰਕਸ਼ਾਪ ਸ਼ਾਖਾ ’ਚ ਤਾਇਨਾਤ ਸਫਾਈ ਸੇਵਕ ਮੁਕੇਸ ਕੁਮਾਰ ਲੂਥਰ (ਸ਼ੰਮੀ ਲੂਥਰ) ਦਾ ਬਤੌਰ ਸਫਾਈ ਸੇਵਕ ਵਜੋਂ ਵਾਰਡ ਨੰਬਰ 42 ’ਚ ਤਬਾਦਲਾ ਕਰ ਦਿੱਤਾ ਹੈ, ਜਦੋਂਕਿ ਸੀਵਰਮੈਨ ਰਜਿੰਦਰ ਕੁਮਾਰ ਜੋ ਡੀ ਡਰਾਈਵਰ ਗੱਡੀ ਨੰਬਰ ਪੀਬੀ08 ਈਟੀ 8716 ਚਲਾਉਂਦਾ ਸੀ, ਦਾ ਤਬਾਦਲਾ ਵਾਰਡ ਨੰਬਰ 01 ’ਚ ਸੀਵਰਮੈਨ ਵਜੋਂ ਕਰ ਦਿੱਤਾ ਗਿਆ ਹੈ। ਜਦਕਿ ਜਿਹੜੇ 4 ਹੋਰ ਬ੍ਰਾਂਚਾਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ’ਚ ਜੂਨੀਅਰ ਸਹਾਇਕ ਮਦਨ ਲਾਲ ਨੂੰ ਵਰਕਸ਼ਾਪ ਤੋਂ ਬਦਲ ਕੇ ਪੈਨਸ਼ਨ ਸ਼ਾਖਾ, ਜੂਨੀਅਰ ਸਹਾਇਕ ਸੰਨੀ ਨੂੰ ਵਰਕਸ਼ਾਪ ’ਚੋਂ ਬਦਲ ਕੇ ਸ਼ਿਕਾਇਤ ਸ਼ਾਖਾ ’ਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੈਨੇਟਰੀ ਸੁਪਰਵਾਈਜ਼ਰ ਲਲਿਤ ਗਰੇਵਾਲ ਨੂੰ ਹੈਲਥ ਬ੍ਰਾਂਚ ਤੋਂ ਇਲਾਵਾ ਜੂਨੀਅਰ ਸਹਾਇਕ ਬਿਲ ਕਲਰਕ ਦਾ ਹੈਲਪਰ ਦਾ ਚਾਰਜ ਵੀ ਦਿੱਤਾ ਗਿਆ ਹੈ। ਨਵੀਨ ਕੁਮਾਰ ਕਲਰਕ ਨੂੰ ਪੰਜਾਬ ਐਗਰੋ ਤੇ ਸਟਰਲਿੰਗ ਪੈਟਰੋਲ ਪੰਪ ਦੇ ਬਿੱਲ ਪਾਸ ਕਰਵਾਉਣ ਲਈ ਤਾਇਨਾਤ ਕੀਤਾ ਗਿਆ ਹੈ।