ਹਾਦਸੇ ’ਚ ਔਰਤ ਦੀ ਮੌਤ, ਦੋ ਗੰਭੀਰ ਜ਼ਖ਼ਮੀ
ਫਿਲੌਰ ਹਾਈਵੇ ’ਤੇ ਟਿੱਪਰ-ਕਾਰ ਟੱਕਰ, ਇਕ ਔਰਤ ਦੀ ਮੌਤ, ਦੋ ਗੰਭੀਰ ਜ਼ਖ਼ਮੀ
Publish Date: Mon, 20 Apr 2026 06:43 PM (IST)
Updated Date: Mon, 20 Apr 2026 06:45 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਲੁਧਿਆਣਾ-ਜਲੰਧਰ ਹਾਈਵੇ ’ਤੇ ਫਿਲੌਰ ਨੇੜੇ ਨਾਮਧਾਰੀ ਢਾਬੇ ਸਾਹਮਣੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ’ਚ ਇਕ ਔਰਤ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਈਵੇ ’ਤੇ ਇਕ ਟਿੱਪਰ ਖੜ੍ਹਾ ਸੀ, ਜਿਸ ਨਾਲ ਇਕ ਕਾਰ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ’ਚ ਪਿਆ ਸਾਮਾਨ ਖਿੱਲਰ ਗਿਆ। ਹਾਦਸੇ ਦੌਰਾਨ ਕਾਰ ’ਚ ਸਵਾਰ ਸਿਮਰਨਜੀਤ ਕੌਰ ਪਤਨੀ ਰਣਜੋਧ ਸਿੰਘ ਵਾਸੀ ਚੱਕ ਮਹਿਮਾਨ (ਗੁਰਦਾਸਪੁਰ) ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਰਾਜਵਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਤੇ ਕਾਰ ਚਾਲਕ ਸਿਮਰਨਜੀਤ ਸਿੰਘ ਪੁੱਤਰ ਹੀਰਾਂ ਸਿੰਘ ਵਾਸੀ ਬਟਾਲਾ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਨਿੱਜੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਗਿਆ। ਪੁਲਿਸ ਨੇ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਡੇਰਾ ਬਾਬਾ ਨਾਨਕ ਤੋਂ ਲੁਧਿਆਣਾ ਆਪਣੇ ਪੁੱਤਰ ਕੋਲ ਜਾਣ ਲਈ ਨਿਕਲੀ ਸੀ ਪਰ ਰਸਤੇ ’ਚ ਹੀ ਇਹ ਦੁਖਦਾਈ ਹਾਦਸਾ ਵਾਪਰ ਗਿਆ।