- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੀਰਵਾਰ ਸਵੇਰੇ ਮੌਸਮ ਨੇ ਕਰਵਟ ਲਈ ਪਰ ਤੇਜ਼ ਹਵਾਵਾਂ ਦਾ ਸਿਲਸਿਲਾ ਜਾਰੀ ਰਿਹਾ। ਮੌਸਮ ਸਾਫ ਹੋਣ ਕਾਰਨ ਦਿਨ ਵੇਲੇ ਲੋਕਾਂ ਨੂੰ ਭਾਰੀ ਲੂ ਦਾ ਸਾਹਮਣਾ ਕਰਨਾ ਪਿਆ।

ਜਾਗਰਣ ਸੰਵਾਦਦਾਤਾ, ਜਲੰਧਰ : ਵੀਰਵਾਰ ਸਵੇਰੇ ਮੌਸਮ ਨੇ ਕਰਵਟ ਲਈ ਪਰ ਤੇਜ਼ ਹਵਾਵਾਂ ਦਾ ਸਿਲਸਿਲਾ ਜਾਰੀ ਰਿਹਾ। ਮੌਸਮ ਸਾਫ ਹੋਣ ਕਾਰਨ ਦਿਨ ਵੇਲੇ ਲੋਕਾਂ ਨੂੰ ਭਾਰੀ ਲੂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 43.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਰਾਤ ਵੇਲੇ ਮੁੜ ਹਵਾਵਾਂ ਚੱਲਣ ਦਾ ਸਿਲਸਿਲਾ ਜਾਰੀ ਰਹਿਣ ਕਾਰਨ ਘੱਟੋ-ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਵੱਲੋਂ ਸ਼ੁੱਕਰਵਾਰ ਤੇ ਸ਼ਨਿਚਰਵਾਰ ਲਈ ਹਨੇਰੀ ਨਾਲ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨਾਲ ਆਉਣ ਵਾਲੇ ਦਿਨਾਂ ’ਚ ਤਾਪਮਾਨ 'ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ। ਵੀਰਵਾਰ ਦੀ ਸਵੇਰੇ ਹੀ ਤੇਜ਼ ਹਵਾਵਾਂ ਚੱਲਣ ਲੱਗੀਆਂ ਸਨ ਤੇ ਬੱਦਲ ਵੀ ਗਰਜੇ। ਮੀਂਹ ਪੈਣ ਦੀ ਸੰਭਾਵਨਾ ਬਹੁਤ ਸੀ ਪਰ ਅਜਿਹਾ ਨਹੀਂ ਹੋਈ। ਦੁਪਹਿਰ ਵੇਲੇ ਹਵਾ ਰੁਕੀ ਤੇ ਲੂ ਚੱਲਣੀ ਸ਼ੁਰੂ ਹੋ ਗਈ। ਹੁਣ ਦੇਖਣਾ ਇਹ ਹੈ ਕਿ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੇ ਦਿਨ ਕਿਵੇਂ ਰਹਿੰਦੇ ਹਨ।