ਐੱਚਐੱਮਵੀ ’ਚ ਤਿੰਨ ਰੋਜ਼ਾ ਐੱਫਡੀਪੀ ਸੰਪੰਨ
ਐੱਚਐੱਮਵੀ ਵਿਖੇ ਐੱਚਯੂਵੀ 'ਤੇ ਕਰਵਾਈ ਗਈ ਤਿੰਨ ਰੋਜ਼ਾ ਐੱਫਡੀਪੀ ਸੰਪੰਨ
Publish Date: Fri, 01 May 2026 07:21 PM (IST)
Updated Date: Fri, 01 May 2026 07:23 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ’ਚ ਕਰਵਾਈ ਗਈ ਤਿੰਨ ਰੋਜ਼ਾ ਐੱਫਡੀਪੀ ਦੇ ਤੀਜੇ ਦਿਨ ਮਨੁੱਖੀ ਕਦਰਾਂ-ਕੀਮਤਾਂ ਤੇ ਅੰਦਰੂਨੀ ਪ੍ਰਕਿਰਿਆਵਾਂ ਤੇ ਚਰਚਾ ਕੀਤੀ ਗਈ। ਮੁੱਖ ਮਹਿਮਾਨ ਜਤਿੰਦਰ ਨਰੂਲਾ ਨੇ ਮਨੁੱਖੀ ਜੀਵਨ ਦੀਆਂ ਅੰਦਰੂਨੀ ਪ੍ਰਕਿਰਿਆਵਾਂ ਜਿਵੇਂ ਇੱਛਾ, ਵਿਚਾਰ, ਉਮੀਦ, ਕਲਪਨਾ, ਸੁਭਾਅ, ਕੰਮ, ਸੰਵੇਦਨਾ, ਉਦੇਸ਼, ਏਕਤਾ, ਪ੍ਰੋਗਰਾਮ, ਸਮਰੱਥਾ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਸਬੰਧਾਂ ਵਿੱਚ ਭਾਵਨਾਵਾਂ ਦੀ ਭੂਮਿਕਾ ਤੇ ਬਾਰੇ ਕਿਹਾ ਕਿ ਵਿਸ਼ਵਾਸ, ਸਤਿਕਾਰ, ਸਨੇਹ ਅਤੇ ਸਹਿਯੋਗ ਵਰਗੀਆਂ ਭਾਵਨਾਵਾਂ ਮਜ਼ਬੂਤ ਅਤੇ ਸਿਹਤਮੰਦ ਸੰਬੰਧਾਂ ਦੀ ਨੀਂਹ ਹੁੰਦੀਆਂ ਹਨ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਸਤੀਸ਼ ਸ਼ਰਮਾ ਡਾਕਟਰ ਅਤੇ ਸਮਾਜ ਸੇਵਕ ਹਾਜ਼ਰ ਰਹੇ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਅਧਿਆਪਕਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ਨਾਲ ਹੀ ਮਹਾਵਿਦਿਆਲਿਆ ਦੇ ਇਸ ਪ੍ਰਸ਼ੰਸਾ ਯੋਗ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਸਥਾ ਮੁਖੀ ਡਾ. ਏਕਤਾ ਖੋਸਲਾ ਨੇ ਸਮੁੱਚੀ ਟੀਮ ਡਾ. ਰਮਨੀਤਾ ਸੈਨੀ ਸ਼ਾਰਦਾ ਕੋਆਰਡੀਨੇਟਰ ਅਤੇ ਸੁਮਿਤ ਸ਼ਰਮਾ ਕੋ-ਕੋਆਰਡੀਨੇਟਰ ਨੂੰ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ। ਉਨ੍ਹਾਂ ਨੇ ਜਤਿੰਦਰ ਨਰੂਲਾ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਅਧਿਆਪਕਾਂ ਨੂੰ ਸਹੀ ਦਿਸ਼ਾ ਅਤੇ ਨਵੀਂ ਸੋਚ ਪ੍ਰਦਾਨ ਕਰਦੇ ਹਨ, ਜਿਸ ਨਾਲ ਉਹ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰ ਸਕਣ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਤੋਂ ਸੁਸ਼ੀ ਸੀਮਾ ਸੇਂਟ ਸੋਲਜਰ ਕਾਲਜ, ਜਲੰਧਰ, ਡਾ. ਐਨੀ ਐੱਨਆਈਟੀ, ਜਲੰਧਰ, ਡਾ. ਭੁਪਿੰਦਰ ਪੀਟੀਯੂ, ਕਪੂਰਥਲਾ ਤੇ ਪ੍ਰੋਤਿਮਾ ਐੱਚਐੱਮਵੀ ਨੇ ਤਿੰਨ ਰੋਜ਼ਾ ਐੱਫਡੀਪੀ ’ਚ ਹਿੱਸਾ ਲਿਆ। ਭਾਈਵਾਲਾਂ ਨੂੰ ਪ੍ਰਮਾਣ ਪੱਤਰ ਵੰਡੇ ਗਏ ਤੇ ਪ੍ਰਬੰਧਕ ਕਮੇਟੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।