ਕਾਰ ਤੇ ਕੈਂਟਰ ਦੀ ਟੱਕਰ ’ਚ ਤਿੰਨ ਜ਼ਖ਼ਮੀ
ਕਾਰ ਤੇ ਕੈਂਟਰ ਦੀ ਟੱਕਰ ’ਚ ਤਿੰਨ ਜ਼ਖ਼ਮੀ
Publish Date: Fri, 17 Apr 2026 10:04 PM (IST)
Updated Date: Fri, 17 Apr 2026 10:06 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਫਿਲੌਰ-ਗੁਰਾਇਆ ਹਾਈਵੇ ’ਤੇ ਬਸੰਤ ਪੈਟਰੋਲ ਪੰਪ ਦੇ ਸਾਹਮਣੇ ਕਾਰ ਤੇ ਕੈਂਟਰ ਵਿਚਾਲੇ ਹੋਈ ਟੱਕਰ ’ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰੀਤ ਪੈਟਰੋਲ ਪੰਪ ਦੇ ਕਰਮਚਾਰੀ ਵੱਲੋਂ ਫੋਨ ਰਾਹੀਂ ਹਾਦਸੇ ਦੀ ਸੂਚਨਾ ਮਿਲੀ। ਸੂਚਨਾ ਮਿਲਣ ’ਤੇ ਟੀਮ ਮੌਕੇ ‘ਤੇ ਪਹੁੰਚੀ ਜਿੱਥੇ ਇਕ ਵੈਗਨਆਰ ਕਾਰ ਤੇ ਕੈਂਟਰ ਵਿਚਾਲੇ ਟੱਕਰ ਹੋਈ ਮਿਲੀ। ਹਾਦਸੇ ’ਚ ਕਾਰ ਸਵਾਰ ਬੁੱਧ ਸਿੰਘ ਤੇ ਸ਼ਰਨਜੀਤ ਸਿੰਘ (ਵਾਸੀ ਹਰਿਆਣਾ) ਤੇ ਕੈਂਟਰ ਡਰਾਈਵਰ ਹਰਦੀਪ ਸਿੰਘ ਪੁੱਤਰ ਅਵਤਾਰ ਸਿੰਘ (ਵਾਸੀ ਲੁਧਿਆਣਾ) ਜ਼ਖ਼ਮੀ ਹੋਏ। ਜ਼ਖ਼ਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇਣ ਉਪਰੰਤ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਬੁੱਧ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਫਿਲੌਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਜ਼ਖ਼ਮੀ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਪੈਟਰੋਲ ਪੰਪ ਦੇ ਅੱਗੇ ਪੈਟਰੋਲ ਭਰਵਾਉਣ ਲਈ ਖੜ੍ਹੀ ਸੀ, ਜਿਸ ਦੌਰਾਨ ਪਿੱਛੋਂ ਆਏ ਕੈਂਟਰ ਨੇ ਟੱਕਰ ਮਾਰ ਦਿੱਤੀ।