ਚੋਰੀ ਹੋਈਆਂ ਤਿੰਨ ਮੱਝਾਂ ਧਰਮਕੋਟ ’ਚੋਂ ਮਿਲੀਆਂ
ਟੁੱਟ ਕਲਾਂ ਤੋਂ ਚੋਰੀ ਹੋਈਆਂ ਤਿੰਨ ਮੱਝਾ ਧਰਮਕੋਟ ਤੋਂ ਬਰਾਮਦ
Publish Date: Wed, 20 May 2026 09:36 PM (IST)
Updated Date: Wed, 20 May 2026 09:40 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਕੋਦਰ-ਕਪੂਰਥਲਾ ਮੁੱਖ ਮਾਰਗ ’ਤੇ ਸਥਿਤ ਪਿੰਡ ਟੁੱਟ ਕਲਾਂ ਅੱਡੇ ਦੇ ਨਜ਼ਦੀਕ ਇਕ ਕਿਸਾਨ ਦੇ ਡੇਰੇ ਤੋਂ ਤਿੰਨ ਮੱਝਾਂ ਚੋਰੀ ਹੋਈਆਂ ਸਨ। ਪੀੜਤ ਰਣਯੋਧ ਸਿੰਘ ਪੁੱਤਰ ਬਲਵੀਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਮੱਝਾਂ ਕਿੱਲੇ ਤੋਂ ਖੋਲ੍ਹ ਕੇ ਹਵੇਲੀ ’ਚ ਬੰਨ੍ਹੀਆਂ। ਸਵੇਰੇ ਉੱਠ ਕੇ ਵੇਖਿਆ ਤਾਂ ਤਿੰਨੇ ਮੱਝਾਂ ਹਵੇਲੀ ਵਿੱਚੋਂ ਗਾਇਬ ਸਨ। ਇਧਰ ਉਧਰ ਭਾਲ ਕਰਨ ’ਤੇ ਮੱਝਾਂ ਦਾ ਕੁਝ ਪਤਾ ਨਹੀ ਲੱਗਾ। ਇਸ ਬਾਰੇ ਸਦਰ ਥਾਣਾ ਨਕੋਦਰ ਨੂੰ ਸੂਚਿਤ ਕੀਤਾ ਗਿਆ। ਪੁਲਸ ਵੱਲੋਂ ਇਸ ਚੋਰੀ ਦੀ ਮੁਸਤੈਦੀ ਨਾਲ ਜਾਂਚ ਕਰਨ ਉਪਰੰਤ ਮੱਝਾਂ ਨੂੰ ਧਰਮਕੋਟ ਤੋਂ ਬਰਾਮਦ ਕਰ ਕੇ ਦੋ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਸਾਥੀਆ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਉਕਤ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਮੁੱਖ ਕਰਤਾ ਧਰਤਾ ਰਮਨਦੀਪ ਸਿੰਘ ਵਾਸੀ ਪਿੰਡ ਲੋਪੋਕਾ ਅਗਵਾੜ ਜਗਰਾਉਂ ਨੇੜੇ ਬਾਬਾ ਜੀਵਨ ਸਿੰਘ ਗੁਰਦੁਆਰਾ ਜਗਰਾਉਂ ਤੇ ਉਸ ਦੇ ਇੱਕ ਹੋਰ ਸਾਥੀ ਵਜੋਂ ਹੋਈ।