ਤਿਲਕ ਨਗਰ ਤੋਂ ਨਿਕਲੀ ਛੇਵੀਂ ਸਾਂਝੀ ਪ੍ਰਭਾਤ ਫੇਰੀ
ਤਿਲਕ ਨਗਰ ਤੋਂ ਨਿਕਲੀ ਛੇਵੀਂ ਸਾਂਝੀ ਪ੍ਰਭਾਤਫੇਰੀ
Publish Date: Sun, 10 May 2026 07:33 PM (IST)
Updated Date: Mon, 11 May 2026 04:12 AM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸਤਿਗੁਰੂ ਕਬੀਰ ਮਹਾਰਾਜ ਜੀ ਦੇ 628ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਤ ਛੇਵੀਂ ਸਾਂਝੀ ਪ੍ਰਭਾਤ ਫੇਰੀ ਐਤਵਾਰ ਨੂੰ ਸਤਿਗੁਰੂ ਕਬੀਰ ਮੰਦਰ ਤਿਲਕ ਨਗਰ ਤੋਂ ਨਿਕਲੀ। ਸਤਿਗੁਰੂ ਕਬੀਰ ਮੁੱਖ ਮੰਦਿਰ ਭਾਰਗੋ ਨਗਰ ਦੇ ਸਹਿਯੋਗ ਸਦਕਾ ਕੱਢੀ ਗਈ ਸਾਂਝੀ ਪ੍ਰਭਾਤ ਫੇਰੀ ਦੀ ਅਗਵਾਈ ਸਤਿਗੁਰੂ ਕਬੀਰ ਪੰਥ ਪੰਜਾਬ ਦੇ ਮਹੰਤ ਅਚਾਰੀਆ ਜਗਦੀਸ਼ ਦਾਸ ਨੇ ਕੀਤੀ। ਪ੍ਰਭਾਤ ਫੇਰੀ ਚ ਜਲੰਧਰ ਦੇ ਵੱਖ-ਵੱਖ ਮੰਦਿਰਾ ਦੇ ਪ੍ਰਧਾਨ, ਚੇਅਰਮੈਨ ਤੇ ਮੈਂਬਰਾਂ ਨੇ ਭਾਰੀ ਗਿਣਤੀ ਚ ਸ਼ਾਮਲ ਹੋ ਕੇ ਆਪਣੀ ਹਾਜ਼ਰੀ ਲਗਵਾਈ। ਪ੍ਰਭਾਤ ਫੇਰੀ ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਆਰੰਭ ਹੋ ਕੇ ਦਸ਼ਮੇਸ਼ ਨਗਰ, ਨਿਊ ਦਸਮੇਸ਼ ਨਗਰ, ਕਰਤਾਰ ਨਗਰ,ਨਿਊ ਕਰਤਾਰ ਨਗਰ, ਉਦੈ ਨਗਰ ਤੋਂ ਹੁੰਦੀ ਹੋਈ ਵਾਪਸ ਮੰਦਿਰ ਪੁੱਜੀ। ਪ੍ਰਭਾਤ ਫੇਰੀ ਦੇ ਮਾਰਗ ਚ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸੰਗਤ ਦਾ ਸਵਾਗਤ ਕੀਤਾ। ਪ੍ਰਭਾਤ ਫੇਰੀ ਦੇ ਮਾਰਗ ਚ ਜਗ੍ਹਾ ਜਗ੍ਹਾ ਠੰਢੇ ਮਿੱਠੇ ਜਲ ਤੇ ਕਈ ਪ੍ਰਕਾਰ ਦੇ ਲੰਗਰ ਆਦਿ ਲਗਾਏ ਗਏ ਸਨ। ਸਤਿਸੰਗ ਸਮਾਗਮ ਦੌਰਾਨ ਮਹੰਤ ਅਚਾਰੀਆ ਜਗਦੀਸ਼ ਦਾਸ ਜੀ ਨੇ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਨੇ ਹਮੇਸ਼ਾ ਜਾਤ ਪਾਤ ਦਾ ਖੰਡਨ ਕਰ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਸਾਨੂੰ ਸਭ ਨੂੰ ਆਪਣੇ ਜੀਵਨ ਚ ਸਤਿਗੁਰੂ ਕਬੀਰ ਮਹਾਰਾਜ ਜੀ ਦੀਆ ਸਿੱਖਿਆਵਾ ਤੇ ਚਲਦੇ ਹੋਏ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਇਸ ਮੌਕੇ ਪਾਠੀ ਰਾਮ ਲਾਲ, ਸਤਿਗੁਰੂ ਕਬੀਰ ਮੁੱਖ ਮੰਦਰ ਭਾਰਗੋ ਨਗਰ ਦੇ ਪ੍ਰਧਾਨ ਰਾਕੇਸ਼ ਭਗਤ, ਚੇਅਰਮੈਨ ਸਤੀਸ਼ ਬਿੱਲਾ, ਕੌਂਸਲਰ ਅਜੇ ਬੱਬਲ,ਸਾਬਕਾ ਕੌਂਸਲਰ ਪ੍ਰਭ ਦਿਆਲ ਭਗਤ ਗੜਾ , ਇੰਦਰਜੀਤ ਜਗਤ (ਗੜਾ), ਸ਼੍ਰੋਮਣੀ ਸਤਿਗੁਰ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਬੋਬੀ, ਓਮ ਪ੍ਰਕਾਸ਼ ਭਗਤ,ਰਵੀ ਪਾਲ, ਬਲਵਿੰਦਰ ਕੁਮਾਰ, ਦੀਸ਼ਾਂਤ ਭਗਤ, ਪੰਥ ਪ੍ਰਚਾਰਕ ਮਾਸਟਰ ਤਜਿੰਦਰਪਾਲ ਸਿੰਘ ਕੈਲੇ ,ਠਾਕੁਰ ਭਗਤ, ਤੁਲਸੀ ਦਾਸ, ਸ਼ਿਵ ਕਮਲ, ਸ਼ਸ਼ੀ ਭਗਤ, ਪਿੰਕਾ ਭਗਤ, ਕਾਂਗਰਸੀ ਆਗੂ ਰਛਪਾਲ ਜੱਖੂ ਆਦਿ ਵੀ ਮੌਜੂਦ ਸਨ। ਸਤਿਸੰਗ ਉਪਰੰਤ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ।