ਸੀਐੱਮ ਮਾਨ ਵੱਲੋਂ ਕੱਢੀ ਜਾ ਰਹੀ ਸ਼ੁਕਰਾਨਾ ਯਾਤਰਾ ਦਾ ਆਦਮਪੁਰ ’ਚ ਹੋਵੇਗਾ ਸਵਾਗਤ : ਟੀਨੂੰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੱਢੀ ਜਾ ਰਹੀ ਸ਼ੁਕਰਾਨਾ ਯਾਤਰਾ ਦਾ ਆਦਮਪੁਰ ਵਿਖੇ ਹੋਵੇਗਾ ਸਵਾਗਤ - ਪਵਨ ਟੀਨੂੰ
Publish Date: Sun, 03 May 2026 10:00 PM (IST)
Updated Date: Mon, 04 May 2026 04:17 AM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ ਆਦਮਪੁਰ : ਆਦਮਪੁਰ ’ਚ ਅੱਜ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਪਾਰਟੀ ਆਗੂਆਂ ਸਮੇਤ ਵਰਕਰਾਂ ਨਾਲ ਇਕ ਵੱਡੀ ਮੀਟਿੰਗ ਕੀਤੀ ਗਈ। ਇਸ ਮੌਕੇ ਪਾਰਟੀ ਆਗੂਆਂ ਨੂੰ ਸੰਬੋਧਨ ਕਰਦਿਆਂ ਪਵਨ ਟੀਨੂੰ ਨੇ ਦੱਸਿਆ ਕਿ ਵਿਧਾਨ ਸਭਾ ’ਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਦੇ ਸਫ਼ਲਤਾਪੂਰਵਕ ਪਾਸ ਹੋਣ ਤੇ ਰਾਜਪਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ 4 ਰੋਜ਼ਾ ਸ਼ੁਕਰਾਨਾ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ। ਇਹ ਯਾਤਰਾ ਸ਼ਨੀਵਾਰ ਨੂੰ ਜਿਲ੍ਹਾ ਜਲੰਧਰ ਤੋਂ ਸਵੇਰੇ 9 ਵਜੇ ਆਦਮਪੁਰ ਵਿਖੇ ਪਹੁੰਚੇਗੀ, ਜਿਸ ਦਾ ਵੱਡੇ ਪੱਧਰ ’ਤੇ ਸਵਾਗਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਟੀਨੂੰ ਨੇ ਯਾਤਰਾ ਦੇ ਸਵਾਗਤ ਲਈ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਅਤੇ ਉਨ੍ਹਾਂ ਦੱਸਿਆ ਕਿ ਇਸ ਯਾਤਰਾ ਵਿੱਚ ਵੱਡੇ ਪੱਧਰ ਤੇ ਇਲਾਕੇ ਦੇ ਲੋਕ ਸ਼ਮੂਲੀਅਤ ਕਰਨਗੇ। ਇਸ ਯਾਤਰਾ ਦੌਰਾਨ ਮੁੱਖ ਮੰਤਰੀ ਰਸਤੇ ਵਿੱਚ ਪੈਂਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੰਗਤਾਂ ਨਾਲ ਮੁਲਾਕਾਤ ਵੀ ਕਰਨਗੇ। ਸਰਕਾਰ ਦੇ ਇਸ ਫੈਸਲੇ ਨਾਲ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਮੌਕੇ ਹਰਕੀਰਤ ਸਿੰਘ ਭੇਲਾਂ ਕੋਆਰਡੀਨੇਟਰ ਕਿਸਾਨ ਵਿੰਗ, ਲਖਬੀਰ ਸਿੰਘ ਹਜ਼ਾਰਾਂ ਜ਼ਿਲਾ ਪਰੀਸ਼ਦ ਪਤਾਰਾ, ਪਰਮਜੀਤ ਪੰਮਾ ਸੰਗਠਨ ਇੰਚਾਰਜ, ਐਡਵੋਕੇਟ ਅਮਰੀਕ ਸਿੰਘ ਜ਼ਿਲਾ ਪ੍ਰੀਸ਼ਦ ਮੈਂਬਰ ਚਲਾਂਗ, ਕਮਲਜੀਤ ਸਲਾਲਾ ਵਾਈਸ ਚੇਅਰਮੈਨ, ਅਮਨਦੀਪ ਸਿੰਘ ਢਿੱਲੋ, ਪਵਿੱਤਰ ਸਿੰਘ ਸਾਬਕਾ ਪ੍ਰਧਾਨ, ਰਾਕੇਸ਼ ਅਗਰਵਾਲ ਸੀਨੀਅਰ ਆਗੂ,ਮੰਗਾ ਰਾਮ, ਗੁਰਪ੍ਰੀਤ ਸਿੰਘ ਕਾਪੀ, ਲਖਬੀਰ ਸਿੰਘ ਸਰੋਵਾਦ, ਸੁਖਬੀਰ ਕੁਮਾਰ ਕੁਆਰਡੀਨੇਟਰ ਐਸਸੀ ਵਿੰਗ, ਅਮਰੀਕ ਲਾਲ ਬਲਾਕ ਪ੍ਰਧਾਨ, ਸੁਖਵਿੰਦਰ ਬੱਲਾ ਬਲਾਕ ਪ੍ਰਧਾਨ, ਪੰਕਜ ਹੰਨੀ ਬਲਾਕ ਪ੍ਰਧਾਨ, ਚਰਨਜੀਤ ਸ਼ੇਰੀ ਨੰਬਰਦਾਰ, ਦੀਪਾ ਆਦਮਪੁਰੀਆ, ਜੱਗੀ ਬਲਾਕ ਸੰਮਤੀ ਮੈਂਬਰ ਹਰੀਪੁਰ, ਪਰਮਜੀਤ ਪੱਪੀ ਬਲਾਕ ਪ੍ਰਧਾਨ, ਕ੍ਰਿਸ਼ਨਾ ਗਰੇਵਾਲ ਮੈਂਬਰ ਐਸਸੀ ਕਮਿਸ਼ਨ, ਕਮਲੇਸ਼ ਰਾਣੀ ਬਲਾਕ ਸੰਮਤੀ ਮੈਂਬਰ, ਜਤਿੰਦਰ ਪਾਲ ਟੀਨਾ ਸਮੇਤ ਆਪ ਆਗੂ ਤੇ ਪਾਰਟੀ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।