ਅੰਕਿਤ ਸ਼ਰਮਾ, ਜਾਗਰਣ, ਜਲੰਧਰ:

ਅੰਕਿਤ ਸ਼ਰਮਾ, ਜਾਗਰਣ, ਜਲੰਧਰ: ਨਾਂ ਹੈ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਪਰ ਸਫਰ ਦੌਰਾਨ ਨਾਮੋ-ਨਿਸ਼ਾਨ ਕੋਈ ਸ਼ਾਨ ਦਿਖਾਈ ਦੇ ਰਹੀ ਹੈ ਤੇ ਨਾ ਹੀ ਆਰਾਮ। ਕਿਤੇ ਸੀਟਾਂ ਟੁੱਟੀਆਂ ਹੋਈਆਂ ਹਨ, ਕਿਤੇ ਸੀਟਾਂ ਦੀ ਗੱਦੀ ਫਟੀ ਹੋਈ ਹੈ। ਕਿਤੇ ਫੂਡ ਟਰੇਅ (ਸਟੈਂਡ) ਗਾਇਬ ਹੈ ਤਾਂ ਕਿਤੇ ਫੁੱਟਰੇਸਟ ਖਰਾਬ ਹੈ ਤੇ ਕਿਤੇ ਹੈ ਹੀ ਨਹੀਂ। ਇਨ੍ਹਾਂ ਮੁੱਢਲੀਆਂ ਸਹੂਲਤਾਂ ਦੀ ਕਮੀ ਕਾਰਨ ਹਰ ਰੋਜ਼ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਦੇ ਮੁਸਾਫਰਪ ਪਰੇਸ਼ਾਨ ਹੋ ਰਹੇ ਹਨ। ਮੁਸਾਫਰ ਉਮੀਦ ਨਾਲ ਟ੍ਰੇਨ ’ਚ ਚੜ੍ਹਦੇ ਹਨ ਕਿ ਸਫਰ ਆਰਾਮਦਾਇਕ ਹੋਵੇਗਾ ਪਰ ਜਿਵੇਂ ਹੀ ਸਫਰ ਸ਼ੁਰੂ ਹੁੰਦਾ ਹੈ, ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ। ਮੁਸਾਫਰਾਂ ਵੱਲੋਂ ਹੈਲਪਲਾਈਨ 'ਤੇ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਪਰ ਜਵਾਬ ਵਿਚ ਸਿਰਫ਼ ਭਰੋਸਾ ਹੀ ਮਿਲਿਆ ਕਿ ਟ੍ਰੇਨ ਦੀ ਮੁਰੰਮਤ ਹੋਵੇਗੀ, ਉਦੋਂ ਸਭ ਠੀਕ ਹੋਵੇਗਾ। ਇਸ ਦੇ ਨਾਲ ਹੀ ਰੇਲਵੇ ਦੀਆਂ ਸਹੂਲਤਾਂ 'ਤੇ ਕਈ ਪ੍ਰਸ਼ਨ ਵੀ ਉੱਠ ਗਏ ਹਨ ਕਿ ਜਦੋਂ ਤੱਕ ਮੁਰੰਮਤ ਨਹੀਂ ਹੋਵੇਗੀ, ਕੀ ਉਦੋਂ ਤੱਕ ਮੁਸਾਫਰਾਂ ਨੂੰ ਅਜਿਹੇ ਹੀ ਪਰੇਸ਼ਾਨ ਰਹਿਣਾ ਪਵੇਗਾ?
ਰੇਲਵੇ ਸਹੂਲਤਾਂ ਬਾਰੇ ਤਾਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਕਹਾਣੀ ਦੱਸ ਰਹੀ ਹੈ। ‘ਅਦਾਰਾ ਜਾਗਰਣ’ ਦੀ ਟੀਮ ਨੇ ਮੁਸਾਫਰਾਂ ਦੀਆਂ ਇਨ੍ਹਾਂ ਪਰੇਸ਼ਾਨੀਆਂ ਦੇ ਆਧਾਰ 'ਤੇ ਟ੍ਰੇਨ ’ਚ ਸਫਰ ਕਰਕੇ ਇਸ ਦੀ ਹਕੀਕਤ ਜਾਣੀ।
---
ਕੀ ਕਹਿੰਦੇ ਹਨ ਮੁਸਾਫਰ
ਅਤੁਲ ਸ਼ਰਮਾ ਦਾ ਕਹਿਣਾ ਹੈ ਕਿ ਉਹ ਨਵੀਂ ਦਿੱਲੀ ਤੋਂ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਵਿਚ 12497 ਜ਼ਰੀਏ ਜਲੰਧਰ ਵਾਪਸ ਆ ਰਹੇ ਸਨ। ਉਨ੍ਹਾਂ ਦੀ ਡੀ-1 ਕੋਚ ’ਚ ਸੀਟ ਸੀ, ਜੋ ਟੁੱਟੀ ਹੋਈ ਸੀ ਅਤੇ ਹੇਠਾਂ ਪਈ ਹੋਈ ਸੀ। ਉਨ੍ਹਾਂ ਨੇ ਸੀਟ ਨੂੰ ਚੁੱਕ ਕੇ ਉਸ ਦੀ ਜਗ੍ਹਾ 'ਤੇ ਰੱਖਿਆ ਪਰ ਉਸਦੀ ਹਾਲਤ ਵੀ ਬਹੁਤ ਖਰਾਬ ਸੀ, ਕਿਉਂਕਿ ਸੀਟ ਪੂਰੀ ਤਰ੍ਹਾਂ ਫਟੀ ਹੋਈ ਸੀ ਅਤੇ ਵਾਰ-ਵਾਰ ਹੇਠਾਂ ਖਿਸਕ ਰਹੀ ਸੀ। ਜਦੋਂ ਉਹ ਕਿਸੇ ਤਰ੍ਹਾਂ ਸੀਟ 'ਤੇ ਬੈਠ ਗਏ ਤੇ ਛੁੱਟੀ ਕਰਨ ਲਈ ਜਿਵੇਂ ਹੀ ਫੁੱਟਰੇਸਟ 'ਤੇ ਪੈਰ ਰੱਖਿਆ ਤਾਂ ਉਹ ਵੀ ਟੁੱਟਿਆ ਹੋਇਆ ਸੀ। ਚਾਰਜਿੰਗ ਪੁਆਇੰਟ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਨਹੀਂ ਚੱਲ ਰਿਹਾ ਸੀ। ਇਸ ਲਈ ਪਰੇਸ਼ਾਨ ਹੋ ਕੇ 139 'ਤੇ ਸ਼ਿਕਾਇਤ ਕੀਤੀ। ਅਗਲੇ ਸਟੇਸ਼ਨਾਂ 'ਤੇ ਇਕ ਵਿਅਕਤੀ ਸ਼ਿਕਾਇਤ ਦੇ ਆਧਾਰ 'ਤੇ ਸਥਿਤੀ ਦੀ ਜਾਂਚ ਕਰਨ ਲਈ ਪੁੱਜਾ ਤੇ ਉਸਨੇ ਵੀਡੀਓ ਵੀ ਬਣਾਈ ਤੇ ਚਲਾ ਗਿਆ। ਅੰਬਾਲਾ ਸਟੇਸ਼ਨ 'ਤੇ ਮੁਰੰਮਤ ਲਈ ਵਿਅਕਤੀ ਆਇਆ ਪਰ ਟੁੱਟੀ ਹੋਈ ਸੀਟ ਨੂੰ ਲੋਹੇ ਦੀ ਤਾਰ ਦੇ ਸਹਾਰੇ ਜੁਗਾੜ ਲਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਇੱਥੇ ਟ੍ਰੇਨ ਦਾ ਪੰਜ ਮਿੰਟ ਦਾ ਰੁਕਾਵਟ ਸੀ ਪਰ ਕਾਫੀ ਜੱਦੋ-ਜਹਿਦ ਕਰਨ ਦੇ ਬਾਵਜੂਦ ਸੀਟ ਫਿੱਟ ਨਹੀਂ ਹੋਈ ਤੇ ਵਿਅਕਤੀ ਇਹ ਕਹਿ ਕੇ ਚਲਾ ਗਿਆ ਕਿ ਇਹ ਸਮੱਸਿਆ ਠੀਕ ਨਹੀਂ ਹੋ ਸਕਦੀ। ਗੱਡੀ ਮੁਰੰਮਤ 'ਤੇ ਜਾਵੇਗੀ।
--
ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਪਰਿਵਾਰ ਨਾਲ ਦਿੱਲੀ ’ਚ ਇਕ ਫੰਕਸ਼ਨ ’ਤੇ ਗਏ ਸਨ। ਵਾਪਸੀ 'ਤੇ ਉਨ੍ਹਾਂ ਨੂੰ ਡੀ-1 ਕੋਚ ਦੀਆਂ 7 ਤੋਂ 13 ਸੀਟਾਂ ਦੀਆਂ ਹਾਲਤ ਖਰਾਬ ਮਿਲੀ। ਜਿਨ੍ਹਾਂ ਵਿਚ 13 ਨੰਬਰ ਦੇ ਅੱਗੇ ਤਾਂ ਫੁੱਟਰੇਸਟ ਹੀ ਨਹੀਂ ਸੀ। 11 ਤੇ 12 ਦੀਆਂ ਸੀਟਾਂ ਫਟੀਆਂ ਹੋਈਆਂ ਸਨ। ਹਰ ਕੋਈ ਟ੍ਰੇਨ ’ਚ ਲੰਬਾ ਸਫਰ ਛੁੱਟੀ ਤੇ ਆਪਣੀ ਸਹੂਲਤ ਦੇਖ ਕੇ ਹੀ ਕਰਦਾ ਹੈ। ਰੇਲਵੇ ਵੱਲੋਂ ਇਸ ਲਈ ਪੂਰਾ ਕਿਰਾਇਆ ਵੀ ਲਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਪੂਰੇ ਸਫਰ ਦੌਰਾਨ ਸਹੂਲਤਾਂ ਨਹੀਂ ਮਿਲੀਆਂ। ਇਹ ਸੁਨੇਹਾ ਬਾਅਦ ਵਿਚ ਰੇਲ ਮਦਦ ਜ਼ਰੀਏ ਵੀ ਸੁਝਾਅ ਦੇ ਰੂਪ ’ਚ ਪ੍ਰਾਪਤ ਹੋਇਆ।
---
ਜਾਣੋ ਕਿਵੇਂ 1976 ਤੋਂ ਪੰਜਾਬ ਦੀ ਸ਼ਾਨ
ਸ਼ਾਨ-ਏ-ਪੰਜਾਬ ਨੂੰ ਪਹਿਲੀ ਅਕਤੂਬਰ 1976 ਨੂੰ ਚਲਾਇਆ ਗਿਆ ਸੀ। ਜੋ ਦਿੱਲੀ ਤੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਸੋਨੀਪਤ, ਪਾਣੀਪਤ, ਅੰਬਾਲਾ, ਲੁਧਿਆਣਾ, ਫਗਵਾੜਾ ਤੇ ਜਲੰਧਰ ਵਿਚਾਲੇ ਮੁਸਾਫਰਾਂ ਨੂੰ ਆਰਾਮਦਾਇਕ ਤੇ ਸੁਪਰਫਾਸਟ ਸੇਵਾ ਮੁਹੱਈਆ ਕਰਨ ਲਈ ਚਲਾਈ ਗਈ ਸੀ। ਜਿਸ ਦਾ ਸ਼ਾਬਦਿਕ ਅਰਥ ਵੀ ਪੰਜਾਬ ਦੀ ਸ਼ਾਨ ਇਸੇ ਆਧਾਰ 'ਤੇ ਰੱਖਿਆ ਗਿਆ ਸੀ। ਜੋ ਹਰ ਰੋਜ਼ 448 ਕਿੱਲੋਮੀਟਰ ਦੀ ਦੂਰੀ ਦਾ ਸਫਰ ਸੱਤ ਘੰਟੇ 20 ਮਿੰਟ ’ਚ ਤੈਅ ਕਰਦੀ ਹੈ।