ਤਿੱਖੀ ਧੁੱਪ ਨੇ ਕੀਤਾ ਪਰੇਸ਼ਾਨ, ਪਾਰਾ 38 ਡਿਗਰੀ ਤੋਂ ਪਾਰ
ਜਾਸ, ਜਲੰਧਰ : ਮੌਸਮ
Publish Date: Sat, 18 Apr 2026 11:10 PM (IST)
Updated Date: Sat, 18 Apr 2026 11:12 PM (IST)
ਜਾਸ, ਜਲੰਧਰ : ਮੌਸਮ ਵਿਭਾਗ ਵੱਲੋਂ ਸ਼ਨਿਚਰਵਾਰ ਲਈ ਮੀਂਹ ਹਨੇਰੀ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ। ਇਸ ਦਾ ਅਸਰ ਸਵੇਰੇ ਚੱਲੀਆਂ ਤੇਜ਼ ਹਵਾਵਾਂ ਵਜੋਂ ਵੇਖਿਆ ਗਿਆ ਪਰ ਬਾਅਦ ਵਿਚ ਦਿਨ ਭਰ ਦੀ ਤਿੱਖੀ ਧੁੱਪ ਨੇ ਤਾਪਮਾਨ ’ਚ ਵਾਧਾ ਕਰ ਦਿੱਤਾ। ਇਸ ਕਰਕੇ ਵੱਧ ਤੋਂ ਵੱਧ ਤਾਪਮਾਨ 38.4 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ, ਜਦਕਿ ਘੱਟੋ-ਘੱਟ ਤਾਪਮਾਨ 22.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ, ਅਗਲੇ ਹਫਤੇ ਤਾਪਮਾਨ 38 ਤੋਂ 40 ਡਿਗਰੀ ਸੈਲਸੀਅਸ ਵਿਚਾਲੇ ਰਹਿਣ ਦੀ ਸੰਭਾਵਨਾ ਹੈ। ਮੌਸਮ ਮਾਹਿਰ્ઞ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਤਾਪਮਾਨ ਵਿਚ ਫਰਕ ਵੇਖਣ ਨੂੰ ਮਿਲੇਗਾ ਪਰ ਇਸ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦਾ ਸਿਲਸਿਲਾ ਜਾਰੀ ਰਹੇਗਾ।